ਰਘਵੀਰ ਬੋਲੀ ਦੀ ਇਸ ਹਰਕਤ ਤੇ ਡਾਇਰੈਕਟਰ ਰਾਕੇਸ਼ ਮਹਿਤਾ ਨੇ ਮਰੋੜਿਆ ਰਘਵੀਰ ਦਾ ਕੰਨ, ਦੇਖੋ ਵੀਡੀਓ

ਰਘਵੀਰ ਬੋਲੀ ਜੋ ਕਿ ਪੰਜਾਬੀ ਇੰਡਸਟਰੀ ਦੇ ਬਾਕਮਾਲ ਅਦਾਕਾਰ ਹਨ। ਉਨ੍ਹਾਂ ਨੇ ਆਪਣੀ ਅਦਾਕਾਰੀ ਤੇ ਮਿਹਨਤ ਦੇ ਨਾਲ ਸਰੋਤਿਆਂ ਦੇ ਦਿਲਾਂ ‘ਚ ਵੱਖਰੀ ਜਗ੍ਹਾ ਬਣਾ ਲਈ ਹੈ। ਰਘਵੀਰ ਬੋਲੀ ਜੋ ਕਿ ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿੰਦੇ ਹਨ। ਜਿਸਦੇ ਚਲਦੇ ਉਨ੍ਹਾਂ ਨੇ ਆਪਣੀ ਇੱਕ ਹਾਸੋਹੀਣ ਵੀਡੀਓ ਇੰਸਟਾਗ੍ਰਾਮ ਉੱਤੇ ਪਾਈ ਹੈ। ਇਸ ਵੀਡੀਓ ‘ਚ ਉਨ੍ਹਾਂ ਦਾ ਸਾਥ ਨਵਨੀਤ ਕੌਰ ਢਿੱਲੋਂ ਨੇ ਦਿੱਤਾ ਹੈ। ਇਹ ਵੀਡੀਓ ਉਨ੍ਹਾਂ ਨੇ ਆਪਣੇ ਟਿਕ-ਟਾਕ ਅਕਾਉਂਟ ਉੱਤੇ ਬਣਾਈ ਹੋਈ ਹੈ। ਵੀਡੀਓ ‘ਚ ਉਹ ਨਵਨੀਤ ਕੌਰ ਢਿੱਲੋਂ ਨੂੰ ਪ੍ਰਪੋਜ਼ ਕਰ ਰਹੇ ਨੇ ਪਰ ਲਵ ਸਟੋਰੀ ‘ਚ ਟਵਿਸਟ ਆ ਜਾਂਦਾ ਹੈ ਜਦੋਂ ਡਾਇਰੈਕਟਰ ਰਾਕੇਸ਼ ਮਹਿਤਾ ਪਿੱਛੋਂ ਆ ਕੇ ਉਨ੍ਹਾਂ ਦਾ ਕੰਨ ਮੋੜ ਕੇ ਉੱਥੋਂ ਲੈ ਜਾਂਦੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀ ਜਾ ਰਹੀ ਹੈ।
View this post on Instagram
ਹੋਰ ਵੇਖੋ:ਦਾਦੇ ਤੇ ਪਿਤਾ ਵਾਂਗ ਮਿਹਨਤੀ ਹੈ ਸਨੀ ਦਿਓਲ ਦਾ ਪੁੱਤਰ ਕਰਣ ਦਿਓਲ, ਦੇਖੋ ਵੀਡੀਓ
ਦੱਸ ਦਈਏ ਰਘਵੀਰ ਬੋਲੀ ਤੇ ਨਵਨੀਤ ਕੌਰ ਢਿੱਲੋਂ ਜੋ ਕੇ ਪੰਜਾਬੀ ਫ਼ਿਲਮ ‘ਯਮਲਾ’ ਦੀ ਸ਼ੂਟਿੰਗ ‘ਚ ਬਿਜ਼ੀ ਚਲ ਰਹੇ ਹਨ। ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਰਾਜਵੀਰ ਜਵੰਦਾ ਤੇ ਨਵਨੀਤ ਕੌਰ ਢਿੱਲੋਂ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਕਈ ਨਾਮੀ ਕਲਾਕਾਰ ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ, ਰਘਵੀਰ ਬੋਲੀ ਆਦਿ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਨਿਰਦੇਸ਼ਕ ਰਾਕੇਸ਼ ਮਹਿਤਾ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਬੱਲੀ ਸਿੰਘ ਕੱਕੜ ਵੱਲੋਂ ਫਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ।