
'ਏ ਥਰਡਸਵਾਰ' ਤੋਂ ਬਾਅਦ, ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਧਰ ਨੇ ਆਪਣੀ ਨਵੀਂ ਰਿਲੀਜ਼ ਹੋਈ ਫ਼ਿਲਮ 'ਦਾਸਵੀ' 'ਚ ਆਪਣੀ ਚਾਰਟਬਸਟਰ ਅਦਾਕਾਰੀ ਨਾਲ ਮੁੜ ਤੋਂ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਹਲਾਂਕਿ ਜਿਥੇ ਇੱਕ ਪਾਸੇ ਕਈ ਦਰਸ਼ਕਾਂ ਨੇ ਯਾਮੀ ਦੀ ਅਦਾਕਾਰੀ ਦੀ ਤਰੀਫ ਕੀਤੀ ਹੈ, ਉਥੇ ਹੀ ਦੂਜੇ ਪਾਸੇ ਕਈ ਲੋਕਾਂ ਨੇ ਉਸ ਦੀ ਅਲੋਚਨਾ ਵੀ ਕੀਤੀ। ਫ਼ਿਲਮ ਤੋਂ ਬਾਅਦ ਯਾਮੀ ਗੌਤਮ ਹੁਣ ਆਪਣੇ ਨਵੇਂ ਫੋਟੋਸ਼ੂਟ ਦੇ ਲਈ ਸੁਰਖੀਆਂ ਵਿੱਚ ਹੈ।
image From instagram
ਯਾਮੀ ਗੌਤਮ ਧਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਬਹੁਤ ਸ਼ਾਨਦਾਰ ਅਤੇ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ,। ਇਨ੍ਹਾਂ ਵਿੱਚ ਉਹ ਇੱਕ ਸ਼ਾਨਦਾਰ ਲਾਲ ਪਹਿਰਾਵੇ ਵਿੱਚ ਨਜ਼ਰ ਆ ਰਹੀ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਯਾਮੀ ਨੇ ਕੈਪਸ਼ਨ ਵਿੱਚ ਲਿਖਿਆ, " "#Dasvi in full flair ❤️"
image From instagram
ਇਨ੍ਹਾ ਤਸਵੀਰਾਂ ਦੇ ਵਿੱਚ ਯਾਮੀ ਨੇ ਲਾਲ ਰੰਗ ਦੀ ਡਰੈਸ ਪਾਈ ਹੋਈ ਹੈ। ਇਸ ਦੇ ਨਾਲ ਉਸ ਨੇ ਆਪਣੇ ਵਾਲਾਂ ਨੂੰ ਖੁੱਲ੍ਹਾ ਰੱਖਿਆ ਹੋਇਆ ਹੈ ਤੇ ਹਲਕੇ ਮੇਅਕਪ ਨਾਲ ਆਪਣੇਲੁੱਕ ਨੂੰ ਪੂਰਾ ਕੀਤਾ ਹੈ।ਯਾਮੀ ਗੌਤਮ ਦੇ ਫੈਨਜ਼ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਬਹੁਤੇ ਫੈਨਜ਼ ਨੇ ਉਸ ਦੀ ਖੂਬਸੂਰਤੀ ਦੀ ਤਰੀਫ ਕੀਤੀ ਹੈ।
Image Source: Twitter
ਦੱਸ ਦਈਏ ਕਿ ਯਾਮੀ ਨੇ ਫ਼ਿਲਮ ‘ਦਾਸਵੀ’ ਵਿੱਚ ਆਈਪੀਐਸ ਅਫਸਰ ਜੋਤੀ ਦੇਸਵਾਲ ਦਾ ਕਿਰਦਾਰ ਅਦਾ ਕੀਤਾ ਹੈ। ਇਸ ਫਿਲਮ ਵਿੱਚ ਯਾਮੀ ਨੇ ਆਪਣੇ ਕਿਰਦਾਰ ਨੂੰ ਬਖੂਬੀ ਨਿਭਾਇਆ ਹੈ, ਇਸ ਨੇ ਯਾਮੀ ਦੀ ਅਦਾਕਾਰੀ ਦਾ ਇੱਕ ਨਵਾਂ ਪਾਸਾ ਪੇਸ਼ ਕੀਤਾ ਹੈ ਅਤੇ ਖਾਸ ਕਰਕੇ ਜਿਸ ਤਰ੍ਹਾਂ ਉਸ ਨੇ ਹਰਿਆਣਵੀ ਲਹਿਜ਼ੇ ਨੂੰ ਅਪਣਾਇਆ ਹੈ, ਉਹ ਦਰਸ਼ਕਾਂ ਦੇ ਦਿਲਾਂ ਨੂੰ ਜਿੱਤ ਰਿਹਾ ਹੈ।
image From instagram
ਹੋਰ ਪੜ੍ਹੋ : ਫ਼ਿਲਮ ਦਸਵੀਂ 'ਤੇ ਮਾੜੇ ਰਿਵਿਊ ਦੇਣ ਨੂੰ ਲੈ ਕੇ ਭੜਕੀ ਯਾਮੀ ਗੌਤਮ, ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ
ਜੇਕਰ ਯਾਮੀ ਦੇ ਆਗਮੀ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਯਾਮੀ ਗੌਤਮ ਕੋਲ ਅਨਿਰੁਧ ਰਾਏ ਚੌਧਰੀ ਦੀ ਲੌਸਟ, ਅਕਸ਼ੈ ਕੁਮਾਰ ਅਤੇ ਪੰਕਜ ਤ੍ਰਿਪਾਠੀ ਦੇ ਨਾਲ OMG2, ਧੂਮ ਧਾਮ, ਅਤੇ ਕੁਝ ਹੋਰ ਅਣਐਲਾਨੇ ਪ੍ਰੋਜੈਕਟਾਂ ਦੀ ਲਿਸਟ ਹੈ।
View this post on Instagram