ਗੁਰ ਸਿੱਧੂ ਦੀ ਆਵਾਜ਼ ‘ਚ ਰਿਲੀਜ਼ ਹੋਇਆ ਵੈੱਬ ਸੀਰੀਜ਼ ‘Yaar Chale Bahar’ ਦਾ ਟਾਈਟਲ ਟਰੈਕ, ਦੇਖੋ ਵੀਡੀਓ

ਪੰਜਾਬੀ ਮਨੋਰੰਜਨ ਜਗਤ ਦੀ ਸੁਪਰ ਹਿੱਟ ਵੈੱਬ ਸੀਰੀਜ਼ 'ਯਾਰ ਜਿਗਰੀ ਕਸੂਤੀ ਡਿਗਰੀ' ਦੀ ਕਾਮਯਾਬੀ ਤੋਂ ਬਾਅਦ ਇੱਕ ਹੋਰ ਨਵੀਂ ਵੈੱਬ ਸੀਰੀਜ਼ ਯਾਰ ਚੱਲੇ ਬਾਹਰ ਦਰਸ਼ਕਾਂ ਦੇ ਮਨੋਰੰਜਨ ਲਈ ਆ ਰਹੀ ਹੈ। ਜਿਸ ਦਾ ਟ੍ਰੇਲਰ ਪਹਿਲਾਂ ਹੀ ਦਰਸ਼ਕਾਂ ਦੇ ਨਜ਼ਰ ਹੋ ਚੁੱਕਿਆ ਹੈ। ਟ੍ਰੇਲਰ ਨੂੰ ਮਿਲ ਰਹੇ ਭਰਵਾਂ ਹੁੰਗਾਰੇ ਤੋਂ ਬਾਅਦ ਟਾਈਟਲ ਟਰੈਕ ਯਾਰ ਚੱਲੇ ਬਾਹਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ।
ਹੋਰ ਪੜ੍ਹੋ : ਭਾਵੁਕ ਹੋਏ ਗੈਰੀ ਸੰਧੂ, ‘ਜਿਗਰ ਦਾ ਟੋਟਾ’ ਗੀਤ ਰਾਹੀਂ ਸਿੱਧੂ ਮੂਸੇਵਾਲਾ ਤੇ ਸੰਦੀਪ ਨੰਗਲ ਅੰਬੀਆ ਲਈ ਛਲਕਿਆ ਦਰਦ
ਯਾਰ ਚੱਲੇ ਬਾਹਰ ਦਾ ਟਾਈਟਲ ਟਰੈਕ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਨਾਮੀ ਸੰਗੀਤਕਾਰ ਤੇ ਗਾਇਕ ਗੁਰ ਸਿੱਧੂ ਨੇ ਗਾਇਆ ਹੈ। ਇਸ ਗੀਤ ਦੇ ਬੋਲ ਗੁਰਦਾਸ ਸੰਧੂ ਨੇ ਲਿਖੇ ਨੇ ਤੇ ਮਿਊਜ਼ਿਕ ਵੀ ਗੁਰ ਸਿੱਧੂ ਨੇ ਹੀ ਦਿੱਤਾ ਹੈ। ਇਸ ਗੀਤ ਨੂੰ ਟ੍ਰੋਲ ਪੰਜਾਬੀ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਮਿਊਜ਼ਿਕ ਵੀਡੀਓ ‘ਚ ਵੈੱਬ ਸੀਰੀਜ਼ ਦੇ ਸਾਰੇ ਹੀ ਕਲਾਕਾਰ ਨਜ਼ਰ ਆ ਰਹੇ ਹਨ। ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਦੱਸ ਸਕਦੇ ਹੋ।
ਰੈਬੀ ਟਿਵਾਣਾ ਨੇ ‘ਯਾਰ ਚੱਲੇ ਬਾਹਰ’ ਵੈੱਬ ਸੀਰੀਜ਼ ਦੀ ਕਹਾਣੀ ਨੂੰ ਲਿਖਿਆ ਹੈ ਤੇ ਡਾਇਰੈਕਟ ਵੀ ਕੀਤਾ ਹੈ। ਇਸ ਵੈੱਬ ਸੀਰੀਜ਼ 'ਚ ਕਈ ਹੋਰ ਸਿੰਗਰਾਂ ਦੇ ਗੀਤ ਵੀ ਸੁਣਨ ਨੂੰ ਮਿਲਣਗੇ ।
‘ਯਾਰ ਚੱਲੇ ਬਾਹਰ’ ਜਿਸ ‘ਚ ਅੱਜ ਕੱਲ ਦੇ ਨੌਜਵਾਨ ਦੀ ਜ਼ਿੰਦਗੀ ਨੂੰ ਬਿਆਨ ਕੀਤਾ ਗਿਆ ਹੈ। ਕਿਵੇਂ ਨੌਜਵਾਨ ਪੜ੍ਹ-ਲਿਖ ਕੇ ਵਿਦੇਸ਼ ਜਾਣ ਦੇ ਸੁਫ਼ਨੇ ਲੈਂਦੇ ਹਨ। ਵੈੱਬ ਸੀਰੀਜ਼ ਦੀ ਕਹਾਣੀ ਦੋਸਤਾਂ ਦੇ ਇੱਕ ਸਮੂਹ ਦੀ ਕਹਾਣੀ ਹੈ ਜੋ ਆਈਲੈਟਸ ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ।
ਟ੍ਰੇਲਰ ‘ਚ ਦਿਖਾਇਆ ਗਿਆ ਹੈ ਕਿ ਹਰੇਕ ਕਿਰਦਾਰ ਦੀ ਵੱਖਰੀ ਕਹਾਣੀ ਤੇ ਵੱਖਰਾ ਪਿਛੋਕੜ ਹੈ। ਕੁਝ ਨੌਜਵਾਨ ਮੁੰਡੇ ਕੁੜੀਆਂ ਪਿੰਡਾਂ ਵਾਲੇ ਪਿਛੋਕੜ ਨਾਲ ਅਤੇ ਕੁਝ ਅੰਗਰੇਜ਼ੀ ਸਕੂਲ ਤੋਂ ਪੜ੍ਹ ਕੇ ਆਈਲੈਟਸ ਦੇ ਪੇਪਰ ਦੀ ਤਿਆਰੀ ਲਈ ਕੋਚਿੰਗ ਲੈ ਰਹੇ ਹਨ। ਇਸ ਵੈੱਬ ਸੀਰੀਜ਼ ਨੂੰ 25 ਜੂਨ ਟ੍ਰੋਲ ਪੰਜਾਬੀ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤੀ ਜਾਵੇਗੀ।