ਬਾਲੀਵੁੱਡ ਤੋਂ ਆਈ ਬੁਰੀ ਖ਼ਬਰ ਮਸ਼ਹੂਰ ਨਿਰਦੇਸ਼ਕ ਅਤੇ ਲੇਖਕ ਸਾਗਰ ਸਰਹੱਦੀ ਦਾ ਦਿਹਾਂਤ
Rupinder Kaler
March 22nd 2021 05:44 PM

ਬਾਲੀਵੁੱਡ ਤੋਂ ਬੁਰੀ ਖ਼ਬਰ ਆਈ ਹੈ । ਫ਼ਿਲਮ ਇੰਡਸਟਰੀ ਦੇ ਮਸ਼ਹੂਰ ਸਕ੍ਰਿਪਟ , ਸੰਵਾਦ ਲੇਖਕ ਅਤੇ ਨਿਰਦੇਸ਼ਕ ਸਾਗਰ ਸਰਹੱਦੀ ਦਾ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ। ਫਿਲਮ ਇੰਡਸਟਰੀ ਵਿਚ ਉਨ੍ਹਾਂ ਦੀ ਸ਼ਮੂਲੀਅਤ ਬਿਹਤਰੀਨ ਕਹਾਣੀਕਾਰਾਂ ਵਿਚ ਹੁੰਦੀ ਹੈ।
ਹੋਰ ਪੜ੍ਹੋ :
ਕਾਰਤਿਕ ਆਰੀਅਨ ਵੀ ਪਾਏ ਗਏ ਕੋਰੋਨਾ ਪਾਜ਼ੀਟਿਵ, ਦੁਆ ਕਰਨ ਲਈ ਪ੍ਰਸ਼ੰਸਕਾਂ ਨੂੰ ਕੀਤੀ ਅਪੀਲ
ਸਾਗਰ ਸਰਹੱਦੀ 88 ਸਾਲ ਦੇ ਸਨ ਅਤੇ ਉਨ੍ਹਾਂ ਨੇ ਆਖਰੀ ਦਿਨਾਂ ਵਿਚ ਖਾਣਾ ਪੀਣਾ ਛੱਡ ਦਿੱਤਾ ਸੀ।ਉਨ੍ਹਾਂ ਨੇ ਮੁੰਬਈ ਵਿਖੇ ਸਾਇਨ ਇਲਾਕੇ ਵਿਚ ਆਪਣੇ ਘਰ ਵਿਚ ਆਖਰੀ ਸਾਹ ਲਿਆ।
ਉਹਨਾਂ ਦੀਆਂ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਸਾਗਰ ਸਰਹੱਦੀ ਨੇ ਚਾਂਦਨੀ,ਸਿਲਸਿਲਾ, ਕਭੀ ਕਭੀ, ਨੂਰੀ, ਜ਼ਿੰਦਗੀ, ਕਰਮਯੋਗੀ, ਕਹੋ ਨਾ ਪਿਆਰ ਹੈ, ਕਾਰੋਬਾਰ ਵਰਗੀਆਂ ਸੁਪਰਹਿੱਟ ਫਿਲਮਾਂ ਦੀ ਸਕ੍ਰਿਪਟ ਲਿਖੀ। ਉਨ੍ਹਾਂ ਅਸਲ ਪਹਿਚਾਣ ਯਸ਼ ਚੋਪੜਾ ਦੀ ਫਿਲਮ ਕਭੀ ਕਭੀ ਤੋਂ ਹੋਈ।