ਮਹਿਲਾ ਪਹਿਲਵਾਨ ਸੰਗੀਤਾ ਫੋਗਾਟ ਦਾ ਹੋਇਆ ਵਿਆਹ, 7 ਦੀ ਥਾਂ ਲਏ ਅੱਠ ਫੇਰੇ
ਮਹਾਬੀਰ ਪਹਿਲਵਾਨ ਦੀ ਤੀਜੀ ਧੀ ਸੰਗੀਤਾ ਫੋਗਾਟ ਦਾ ਵਿਆਹ ਹੋ ਗਿਆ ਹੈ । ਸੰਗੀਤਾ ਨੇ ਆਪਣੇ ਜੱਦੀ ਪਿੰਡ ਬਲਾਲੀ ਵਿੱਚ ਪਹਿਲਵਾਨ ਬਜਰੰਗ ਪੂਨੀਆ ਨਾਲ ਫੇਰੇ ਲਏ ।ਇਸ ਦੌਰਾਨ ਨਵੀਂ ਵਿਆਹੀ ਜੋੜੀ ਨੇ ਇੱਕ ਇੱਕ ਪੌਦਾ ਲਗਾ ਕੇ ਵਾਤਾਵਰਣ ਨੂੰ ਬਚਾਉਣ ਦਾ ਵੀ ਸੰਕਲਪ ਲਿਆ । ਦੋਵਾਂ ਨੇ ਦਾਜ ਤੋਂ ਬਿਨਾਂ ਸਾਧਾਰਣ ਅਤੇ ਰਵਾਇਤੀ ਤਰੀਕੇ ਦੇ ਨਾਲ ਵਿਆਹ ਕਰਵਾ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਨਵੀਂ ਮਿਸਾਲ ਕਾਇਮ ਕੀਤੀ ਹੈ।

ਹੋਰ ਪੜ੍ਹੋ :
ਕਿਸਾਨਾਂ ਦੇ ਦਿੱਲੀ ਮਾਰਚ ਦੌਰਾਨ ਹੀਰੋ ਬਣਿਆ ਇਹ ਨੌਜਵਾਨ, ਪੰਜਾਬੀ ਕਲਾਕਾਰਾਂ ਨੇ ਵੀ ਸ਼ੇਅਰ ਕੀਤੀ ਵੀਡੀਓ

ਬਜਰੰਗ ਪੂਨੀਆ ਆਪਣੀ ਬਰਾਤ ਵਿੱਚ 21 ਬਰਾਤੀਆਂ ਨੂੰ ਲੈ ਕੇ ਆਏ । ਇਸ ਵਾਰ, ਕੋਰੋਨਾ ਨੂੰ ਵੇਖਦੇ ਹੋਏ, ਸਿਰਫ ਪਰਿਵਾਰ ਅਤੇ ਰਿਸ਼ਤੇਦਾਰ ਬੁਲਾਏ ਗਏ ਸਨ। ਆਉਣ ਵਾਲੇ ਮਹਿਮਾਨਾਂ ਨੂੰ ਵਾਰ ਵਾਰ ਕੋਰੋਨਾ ਐਡਵਾਈਜ਼ਰੀ ਦੇ ਮੁਤਾਬਿਕ ਮਾਸਕ ਅਤੇ ਸੈਨੀਟਾਈਜ਼ਰ ਵਰਤਣ ਲਈ ਕਿਹਾ ਜਾ ਰਿਹਾ ਸੀ ।

ਗੀਤਾ ਅਤੇ ਬਬੀਤਾ ਦੇ ਵਿਆਹ ਦੀ ਤਰ੍ਹਾਂ ਸੰਗੀਤਾ ਨੇ ਵੀ ਵਿਆਹ ਵਿੱਚ ਸੱਤ ਦੀ ਥਾਂ 8 ਫੇਰੇ ਲਏ। ਸਾਬਕਾ ਮੰਤਰੀ ਸਤਪਾਲ ਸੰਗਵਾਨ, ਗੀਤਾ ਫੋਗਟ ਦਾ ਪਤੀ ਅਤੇ ਪਹਿਲਵਾਨ ਪਵਨ ਸਰੋਹਾ, ਵਿਨੇਸ਼ ਦਾ ਪਤੀ ਅਤੇ ਪਹਿਲਵਾਨ ਸੋਮਬਰ ਰਾਠੀ, ਬਬੀਤਾ ਫੋਗਾਟ ਦਾ ਪਤੀ ਵਿਵੇਕ ਸੁਹਾਗ ਅਤੇ ਵਿਦੇਸ਼ੀ ਕੋਚਾਂ ਸਮੇਤ ਕਈ ਅੰਤਰਰਾਸ਼ਟਰੀ ਪਹਿਲਵਾਨ ਵਿਆਹ ਸਮਾਰੋਹ ਵਿਚ ਸ਼ਾਮਲ ਹੋਏ।