ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 : ਆਨਲਾਈਨ ਅਵਾਰਡ ਸਮਾਰੋਹ ‘ਚ ਸਿਤਾਰੇ ਲਗਾਉਣਗੇ ਰੌਣਕਾਂ

ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 3 ਜੁਲਾਈ, ਦਿਨ ਸ਼ੁੱਕਰਵਾਰ ਨੂੰ ਰਾਤ 8:30 ਵਜੇ ਕਰਵਾਇਆ ਜਾ ਰਿਹਾ ਹੈ ।ਇਸ ਆਨਲਾਈਨ ਫ਼ਿਲਮ ਅਵਾਰਡ ‘ਚ ਪੰਜਾਬੀ ਸਿਤਾਰੇ ਰੌਣਕਾਂ ਲਗਾਉਣਗੇ । ਜਿਸ ‘ਚ ਗਿੱਪੀ ਗਰੇਵਾਲ, ਗੁਰਨਾਮ ਭੁੱਲਰ, ਸੁਨੰਦਾ ਸ਼ਰਮਾ ਸਣੇ ਕਈ ਕਈ ਕਲਾਕਾਰ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ ।
ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਜਾ ਰਹੇ ਆਨਲਾਈਨ ਅਵਾਰਡ ਸ਼ੋਅ ਲਈ ਹੋ ਜਾਓ ਤਿਆਰ । ਜਿੱਥੇ ਲੱਗਣਗੀਆਂ ਖੂਬ ਰੌਣਕਾਂ, ਖੂਬ ਮਸਤੀ ਤੇ ਨਾਲ ਹੀ ਭਰਪੂਰ ਮਨੋਰੰਜਨ ।
https://www.instagram.com/p/CCDvIBuB-dn/
ਇਸ ਰੰਗਾਂ ਰੰਗ ਮਹਿਫ਼ਿਲ ‘ਚ ਫ਼ਿਲਮੀ ਸਿਤਾਰਿਆਂ ਅਤੇ ਦਰਸ਼ਕਾਂ ਨੂੰ ਇਸ ਅਤਿ-ਆਧੁਨਿਕ ਤਕਨੀਕ ਦੇ ਨਾਲ ਘਰ ਬੈਠਿਆਂ ਹੀ ਇੱਕ ਦੂਜੇ ਦੇ ਨਾਲ ਜੋੜਿਆ ਜਾਵੇਗਾ, ਤੇ ਨਾਲ ਹੀ ਆਨਲਾਈਨ ਹੀ ਫ਼ਿਲਮੀ ਸਿਤਾਰਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ ।
https://www.instagram.com/p/CCDPdW9j-Yb/
ਦਰਸ਼ਕ ਪੀਟੀਸੀ ਦੇ ਫੇਸਬੁੱਕ ਪੇਜ਼, ਵੈੱਬਸਾਈਟ ਤੇ ਟੀਵੀ ਸਕਰੀਨਾਂ ‘ਤੇ ਆਨਲਾਈਨ ਇਸ ਸਮਾਰੋਹ ਦਾ ਅਨੰਦ ਦਿਨ ਸ਼ੁੱਕਰਵਾਰ 3 ਜੁਲਾਈ ਨੂੰ ਰਾਤ 8:30 ਵਜੇ ਪੀਟੀਸੀ ਪੰਜਾਬੀ ‘ਤੇ ਮਾਣ ਸਕਣਗੇ । ਭਾਰਤ ਤੋਂ ਬਾਹਰ ਰਹਿਣ ਵਾਲੇ ਪੀਟੀਸੀ ਪੰਜਾਬੀ ਦੇ ਦਰਸ਼ਕ ਇਸ ਸਮਾਰੋਹ ਦਾ ਆਨੰਦ ਇਸ ਦੱਸੇ ਹੋਏ ਸਮੇਂ ਮੁਤਾਬਿਕ ਮਾਣ ਸਕਦੇ ਹਨ । ਅਮਰੀਕਾ ਤੇ ਕੈਨੇਡਾ ਵਿੱਚ ਰਹਿਣ ਵਾਲੇ ਦਰਸ਼ਕ ਇਸ ਸਮਾਰੋਹ ਦਾ ਆਨੰਦ ਰਾਤ 8.00 ਵਜੇ ਮਾਣ ਸਕਦੇ ਹਨ, ਤੇ ਯੂ.ਕੇ. ਵਿੱਚ ਰਹਿਣ ਵਾਲੇ ਦਰਸ਼ਕ ਸ਼ਾਮ 7.00 ਵਜੇ ਇਸ ਸਮਾਰੋਹ ਦਾ ਆਨੰਦ ਲੈ ਸਕਣਗੇ ।