27 ਮਾਰਚ ਯਾਨੀਕਿ ਅੱਜ ਸਾਰਾ ਸੰਸਾਰ ਵਿਸ਼ਵ ਰੰਗ-ਮੰਚ ਦਿਵਸ (World Theatre Day) ਮਨਾ ਰਿਹਾ ਹੈ। ਜਿਸ ਦੇ ਚੱਲਦੇ ਪੰਜਾਬੀ ਕਲਾਕਾਰਾਂ ਨੇ ਵੀ ਆਪਣੇ-ਆਪਣੇ ਸੋਸ਼ਲ ਮੀਡੀਆ ਰਾਹੀਂ ਵਿਸ਼ਵ ਰੰਗ ਮੰਚ ਦਿਵਸ ਉੱਤੇ ਆਪਣੇ ਫੈਨਜ਼ ਨੂੰ ਮੁਬਾਰਕਾਂ ਦੇ ਰਹੇ ਹਨ। ਦਿੱਗਜ ਐਕਟਰ ਦਰਸ਼ਨ ਔਲਖ DARSHAN AULAKH ਨੇ ਵੀ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਇਸ ਖ਼ਾਸ ਦਿਨ ਦੀਆਂ ਮੁਬਾਰਾਕਾਂ ਦਿੱਤੀਆਂ ਹਨ।
ਹੋਰ ਪੜ੍ਹੋ : ਪ੍ਰੀਤੀ ਜ਼ਿੰਟਾ ਨੇ ਪਰਿਵਾਰ ਨਾਲ ਦੇਖੀ 'The Kashmir Files', ਵਿਵੇਕ ਅਗਨੀਹੋਤਰੀ ਤੇ ਅਨੁਪਮ ਖੇਰ ਲਈ ਆਖੀ ਇਹ ਗੱਲ
ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਮਹਾਨ ਅਦਾਕਾਰਾ ਅਮਰ ਨੂਰੀ ਦੇ ਨਾਲ ਇੱਕ ਪੁਰਾਣੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘HAPPY ? WORLD ? THEATRE ? DAY #happyworldtheatreday ਵਿਸ਼ਵ ਰੰਗ-ਮੰਚ ਦੀਆਂ ਰੰਗ ਕਰਮੀਆਂ ਨੂੰ ਮੁਬਾਰਕਾਂ’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਹੋਰ ਪੜ੍ਹੋ : ‘RRR’ Twitter Reaction: ਐੱਸਐੱਸ ਰਾਜਾਮੌਲੀ ਨੇ ਲੁੱਟੀ ਵਾਹ-ਵਾਹੀ, ਦਰਸ਼ਕਾਂ ਨੇ ਫ਼ਿਲਮ ਨੂੰ ਕਿਹਾ 'ਮਾਸਟਰਪੀਸ'
1961 'ਚ, ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ ਨੇ 27 ਮਾਰਚ ਨੂੰ ਵਿਸ਼ਵ ਥੀਏਟਰ ਦਿਵਸ ਮਨਾਉਣ ਦਾ ਫੈਸਲਾ ਕੀਤਾ। ਆਈ.ਟੀ.ਆਈ ਵੱਲੋਂ ਬਣਾਈ ਗਈ ਵਿਉਂਤਬੰਦੀ 'ਚ ਦੁਨੀਆਂ ਦੀਆਂ ਸਿਰਫ਼ 50 ਭਾਸ਼ਾਵਾਂ ਨੂੰ ਹੀ ਸ਼ਾਮਿਲ ਕੀਤਾ ਗਿਆ ਸੀ, ਜਿਸ ਨੇ ਸਮਾਜ ਦੀਆਂ ਭਾਵਨਾਵਾਂ ਨੂੰ ਆਪਣੇ ਸ਼ਬਦਾਂ 'ਚ ਉਕਰਾਉਣ ਲਈ ਮੰਚਨ ਸ਼ੁਰੂ ਕੀਤਾ ਸੀ। ਥੀਏਟਰ ਫਾਰ ਥੀਏਟਰ ਤੋਂ ਪ੍ਰੇਰਿਤ ਹੋ ਕੇ ਸ਼ਹਿਰ ਦੇ ਵੱਖ-ਵੱਖ ਗਰੁੱਪ ਬਣਾਏ ਗਏ ਹਨ ਜਿਨ੍ਹਾਂ ਨੇ ਨਾ ਸਿਰਫ਼ ਸ਼ਹਿਰ ਦੇ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ ਹੈ ਸਗੋਂ ਬਾਲੀਵੁੱਡ ਤੇ ਪੰਜਾਬੀ ਸਿਨੇਮਾ 'ਚ ਵੀ ਆਪਣੀ ਅਮਿੱਟ ਛਾਪ ਛੱਡੀ ਹੈ। ਪੰਜਾਬੀ ਥੀਏਟਰ ਤੋਂ ਕਈ ਨਾਮੀ ਕਲਾਕਾਰ ਨਿਕਲੇ ਜਿਨ੍ਹਾਂ ਨੇ ਪੰਜਾਬੀ ਮਨੋਰੰਜਨ ਜਗਤ ਤੋਂ ਲੈ ਕੇ ਬਾਲੀਵੁੱਡ ਜਗਤ ਤੱਕ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਨੇ। ਐਕਟਰ ਦਰਸ਼ਨ ਔਲਖ ਵੀ ਅਜਿਹੇ ਰੰਗ ਮੰਚ ਵਾਲੇ ਕਲਾਕਾਰ ਨੇ ਜਿਨ੍ਹਾਂ ਨੇ ਪੰਜਾਬੀ ਫ਼ਿਲਮਾਂ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।