ਵਿਸ਼ਵ ਸੰਗੀਤ ਦਿਵਸ 2022 : ਸੰਗੀਤ ਦਿਹਾੜੇ ਦੀ ਥੀਮ ਅਤੇ ਮਹੱਤਵ

By  Shaminder June 13th 2022 03:00 PM -- Updated: June 13th 2022 03:08 PM

ਹਰ ਸਾਲ ਵਿਸ਼ਵ ਸੰਗੀਤ ਸੰਗੀਤ  ਦਿਵਸ (World Music 2022) 21  ਜੂਨ ਨੂੰ ਮਨਾਇਆ ਜਾਂਦਾ ਹੈ । ਪਰ ਕਈਆਂ ਦੇ ਜਹਿਨ ‘ਚ ਇਹ ਸਵਾਲ ਜਰੂਰ ਉੱਠਦੇ ਹਨ ਕਿ ਆਖਿਰਕਾਰ ਵਿਸ਼ਵ ਸੰਗੀਤ ਦਿਹਾੜਾ ਕਿਉਂ ਮਨਾਇਆ ਜਾਂਦਾ ਹੈ ਅਤੇ ਇਸ ਦਾ ਥੀਮ ਕੀ ਹੈ ? ਸੰਗੀਤ ਦਿਵਸ ਦੀ ਖੋਜ ਕਿਸੇ ਨੇ ਕੀਤੀ ਅਤੇ ਇਸ ਦਾ ਕੀ ਇਤਿਹਾਸ ਹੈ? ਬਿਨ੍ਹਾਂ ਸ਼ੱਕ, ਸੰਗੀਤ ਦਿਵਸ ਦੇ ਸਬੰਧ ‘ਚ ਤੁਹਾਡੇ ਦਿਮਾਗ ‘ਚ ਵੀ ਬਹੁਤ ਸਾਰੇ ਸਵਾਲ ਹਨ, ਜਿਨ੍ਹਾਂ ਦੇ ਜਵਾਬ ਅੱਜ ਅਸੀਂ ਤੁਹਾਨੂੰ ਦੱਸਾਂਗੇ।

world-music-day,, image From google

ਹੋਰ ਪੜ੍ਹੋ : ਵਿਸ਼ਵ ਸੰਗੀਤ ਦਿਵਸ ‘ਤੇ ਗਾਇਕਾ ਨੂਪੁਰ ਨਾਰਾਇਣ ਤੇ ਕਮਲ ਖ਼ਾਨ ਨੇ ਆਪਣੇ ਅੰਦਾਜ਼ ‘ਚ ਦਿੱਤੀ ਵਧਾਈ

ਸੰਗੀਤ ਇੱਕ ਭਾਵਨਾ ਹੈ ਜੋ ਕਿ ਲੋਕਾਂ ਨੂੰ ਉਨ੍ਹਾਂ ਦੇ ਜੀਵਨ ਦੇ ਲੱਗਪੱਗ ਸਾਰੇ ਪੜਾਵਾਂ ਨੂੰ ਦਰਸਾੳੇੁਂਦੀ ਹੈ ।ਸੰਗੀਤ ਨੂੰ ਰੂਹ ਦੀ ਖੁਰਾਕ ਵੀ ਆਖਿਆ ਜਾਂਦਾ ਹੈ । ਸੰਗੀਤ ਹਰ ਕਿਸੇ ਨੂੰ ਪਸੰਦ ਹੁੰਦਾ ਹੈ । ਹਾਲਾਂਕਿ ਸਭ ਦੀ ਪਸੰਦ ਵੱਖੋ ਵੱਖਰੀ ਹੋ ਸਕਦੀ ਹੈ। ਪਰ ਸੰਗੀਤ ਹਰ ਕਿਸੇ ਦੀ ਰੂਹ ਨੂੰ ਸਕੂਨ ਦਿੰਦਾ ਹੈ ।

World-music-day- 2022- image From google

ਹੋਰ ਪੜ੍ਹੋ : ਰੂਹ ਨੂੰ ਸਕੂਨ ਦਿੰਦੀ ਅਵਾਜ਼ ‘ਚ ਕੁਦਰਤ ਦੀਆਂ ਤਰਜ਼ਾਂ ਛੇੜਨ ਆ ਰਹੀ ਹੈ ਸਰਤਾਜ਼ ਦੀ ਨਵੀਂ ਐਲਬਮ ‘ਸੱਤ ਦਰਿਆ’,

ਵਿਸ਼ਵ ਸੰਗੀਤ ਦਿਹਾੜਾ ਕਿਵੇਂ ਮਨਾਇਆ ਜਾਵੇ ?

ਜੇ ਤੁਸੀਂ ਵੀ ਸੰਗੀਤ ਦੇ ਸ਼ੁਕੀਨ ਹੋ ਤਾਂ ਆਪਣੇ ਸਾਰੇ ਪਸੰਦੀਦਾ ਗੀਤ ਸੁਣ ਕੇ ਇਸ ਦਿਨ ਨੂੰ ਮਨਾ ਸਕਦੇ ਹੋ । ਇਸ ਦੇ ਨਾਲ ਇਸ ਮੌਕੇ ‘ਤੇ ਤੁਹਾਡੇ ਪਸੰਦੀਦਾ ਗਾਇਕ ਨੂੰ ਵੀ ਸਨਮਾਨਿਤ ਕੀਤਾ ਜਾ ਸਕਦਾ ਹੈ ।

World Music Day 2022: Know theme and significance of the day Image Source: Twitter

ਸੰਗੀਤ ਦਿਵਸ ਦੀ ਖੋਜ ਕਿਸਨੇ ਕੀਤੀ ਅਤੇ ਇਸਦਾ ਇਤਿਹਾਸ ਕੀ ਹੈ?

ਪਹਿਲੇ ਸੰਗੀਤਕ ਜਸ਼ਨ ਦੀ ਸ਼ੁਰੂਆਤ ਜੈਕ ਲੈਂਗ ਦੁਆਰਾ ਕੀਤੀ ਗਈ ਸੀ, ਫ਼ਰਾਂਸ ਦੇ ਉਸ ਸਮੇਂ ਦੇ ਸੱਭਿਆਚਾਰ ਮੰਤਰੀ, ਅਤੇ ਨਾਲ ਹੀ ਮੌਰੀਸ ਫਲੂਰੇਟ ਦੁਆਰਾ। ਇਹ 1982 ਵਿੱਚ ਪੈਰਿਸ ਵਿੱਚ ਮਨਾਇਆ ਗਿਆ ਸੀ। ਬਾਅਦ ਵਿੱਚ, ਇਹ ਦੁਨੀਆ ਭਰ ਦੇ 120 ਤੋਂ ਵੱਧ ਦੇਸ਼ਾਂ ਵਿੱਚ ਮਨਾਇਆ ਗਿਆ।

 

Related Post