21 ਜੂਨ ਯਾਨੀ ਅੱਜ ਵਿਸ਼ਵ ਭਰ 'ਚ ਵਿਸ਼ਵ ਯੋਗਾ ਦਿਵਸ ਦੇ ਨਾਲ ਨਾਲ ਵਿਸ਼ਵ ਸੰਗੀਤ ਦਿਵਸ ਵੀ ਮਨਾਇਆ ਜਾਂਦਾ ਹੈ। ਵਰਲਡ ਮਿਊਜ਼ਿਕ ਡੇਅ ਦੇ ਦਿਨ ਪੂਰੀ ਦੁਨੀਆਂ 'ਚ ਵੱਡੇ ਤੋਂ ਲੈ ਕੇ ਛੋਟੇ ਸੰਗੀਤਕ ਦੁਨੀਆਂ ਦੇ ਕਲਾਕਾਰਾਂ ਨੂੰ ਇੱਕ ਮੰਚ 'ਤੇ ਇਕੱਠਾ ਕਰਕੇ ਸੰਗੀਤਕ ਪ੍ਰੋਗਰਾਮ ਕੀਤੇ ਜਾਂਦੇ ਹਨ। ਜਾਣਕਾਰੀ ਲਈ ਦੱਸ ਦਈਏ ਸਭ ਤੋਂ ਪਹਿਲਾਂ ਵਿਸ਼ਵ ਸੰਗੀਤ ਦਿਵਸ 21 ਜੂਨ 1982 'ਚ ਫਰਾਂਸ 'ਚ ਮਨਾਇਆ ਗਿਆ ਸੀ। ਫਰਾਂਸ ਦੇ ਲੋਕਾਂ ਦਾ ਸ਼ੁਰੂ ਤੋਂ ਹੀ ਸੰਗੀਤ ਨਾਲ ਗੂੜ੍ਹਾ ਪਿਆਰ ਰਿਹਾ ਹੈ। 1982 ਤੋਂ ਬਾਅਦ ਤੋਂ ਹੀ ਵਿਸ਼ਵ ਸੰਗੀਤ ਦਿਵਸ ਅਧਿਕਾਰਿਤ ਤੌਰ 'ਤੇ ਦੁਨੀਆਂ ਭਰ 'ਚ ਮਨਾਇਆ ਜਾਣ ਲੱਗਿਆ।
ਇਸ ਤੋਂ ਪਹਿਲਾਂ ਅਮਰੀਕਾ ਦੇ ਇੱਕ ਗਾਇਕ ਯੋਏਲ ਕੋਹੇਨ ਨੇ ਸਾਲ 1976 'ਚ ਇਸ ਦਿਨ ਨੂੰ ਮਨਾਉਣ ਦੀ ਮੰਗ ਕੀਤੀ ਸੀ।ਦੁਨੀਆਂ ਦੇ 110 ਦੇਸ਼ਾਂ 'ਚ ਇਹ ਦਿਨ ਬੜੇ ਹੀ ਚਾਅ ਅਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਭਾਰਤ 'ਚ ਵੀ ਇਸ ਦਿਨ ਸੰਗੀਤਕ ਪ੍ਰੇਮੀਆਂ ਤੋਂ ਲੈ ਕੇ ਹਰ ਕਿਸੇ 'ਚ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਥਾਂ ਥਾਂ ਲੋਕਾਂ ਵੱਲੋਂ ਦਿੱਗਜ ਗਾਇਕਾਂ ਤੋਂ ਲੈ ਕੇ ਨਵੇਂ ਗਾਇਕਾਂ ਨੂੰ ਇੱਕ ਮੰਚ 'ਤੇ ਲਿਆਂਦਾ ਜਾਂਦਾ ਹੈ ਅਤੇ ਸੰਗੀਤ ਦੀਆਂ ਮੋਹਿਤ ਧੁੰਨਾਂ ਦਾ ਅਨੰਦ ਮਾਣਿਆ ਜਾਂਦਾ ਹੈ।
ਹੋਰ ਵੇਖੋ : ਹਿਮਾਂਸ਼ੀ ਖੁਰਾਣਾ ਨੇ ਇਹਨਾਂ 10 ਤਸਵੀਰਾਂ ਨਾਲ ਦੱਸਿਆ ਆਪਣੇ ਪੂਰੇ ਸਫ਼ਰ ਦਾ ਨਿਚੋੜ
View this post on Instagram
Good morning everyone...Happy World Music day everyone ✌?✌?✌?kida lagaa fir a song??????
A post shared by KAMAL KHAN (@thekamalkhan) on Jun 20, 2019 at 5:21pm PDT
ਪੰਜਾਬੀ ਅਤੇ ਬਾਲੀਵੁੱਡ ਗਾਇਕ ਕਮਲ ਖ਼ਾਨ ਅਤੇ ਪੀਟੀਸੀ ਸਟੂਡੀਓ 'ਚ ਬਹੁਤ ਸਾਰੇ ਹਿੱਟ ਅਤੇ ਕਲਾਸਿਕ ਗੀਤ ਗਾਉਣ ਵਾਲੀ ਗਾਇਕਾ ਨੂਪੁਰ ਸਿੱਧੂ ਨਾਰਾਇਣ ਹੋਰਾਂ ਨੇ ਆਪਣੇ ਅੰਦਾਜ਼ 'ਚ ਸਰੋਤਿਆਂ ਨੂੰ ਵਿਸ਼ਵ ਸੰਗੀਤ ਦਿਵਸ 'ਤੇ ਵਧਾਈ ਦਿੱਤੀ ਹੈ। ਪੀਟੀਸੀ ਨੈੱਟਵਰਕ ਵੱਲੋਂ ਵੀ ਇਸ ਦਿਨ ਨੂੰ ਦੇਖਦੇ ਹੋਏ ਸੰਗੀਤ ਨੂੰ ਸਜਦਾ ਕਰਨ ਲਈ ਇੱਕ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਜਿਸ 'ਚ ਦਿੱਗਜ ਗਾਇਕ ਸਤਿੰਦਰ ਸਰਤਾਜ ਅਤੇ ਲਖਵਿੰਦਰ ਵਡਾਲੀ ਵਰਗੇ ਵੱਡੇ ਨਾਮ ਸ਼ਿਰਕਤ ਕਰ ਰਹੇ ਹਨ। ਇਹ ਪ੍ਰੋਗਰਾਮ ਅੱਜ ਸ਼ਾਮ 5 ਵਜੇ ਅਤੇ ਰਾਤ 9:30 ਵਜੇ ਪੀਟੀਸੀ ਪੰਜਾਬੀ 'ਤੇ ਦੇਖਣ ਨੂੰ ਮਿਲਣ ਵਾਲਾ ਹੈ।