ਸੁਹਾਗਣਾਂ ਲਈ ਕਰਵਾ ਚੌਥ ਦਾ ਬਹੁਤ ਮਹੱਤਵ ਹੈ। ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਲਈ ਇਹ ਵਰਤ ਰੱਖਦੀਆਂ ਹਨ । ਇਸ ਵਾਰ ਕਰਵਾਚੌਥ ਦਾ 24 ਅਕਤੂਬਰ ਯਾਨੀ ਕੱਲ੍ਹ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਕਰਵਾ ਚੌਥ (Karwa Chauth ) ਦਾ ਵਰਤ ਸ਼ੁਰੂ ਹੋਣ ਤੋਂ ਪਹਿਲਾਂ ਔਰਤਾਂ ਸਵੇਰੇ ਤੜਕੇ ਉੱਠ ਕੇ ਸਰਗੀ ਖਾਂਦੀਆਂ ਹਨ। ਇਹ ਸਰਗੀ ਸੂਰਜ ਉੱਗਣ ਤੋਂ ਪਹਿਲਾਂ ਖਾਧੀ ਜਾਂਦੀ ਹੈ । ਇਸ ਤੋਂ ਬਾਅਦ ਪੂਰਾ ਦਿਨ ਕੁੱਝ ਵੀ ਨਹੀਂ ਖਾਣਾ ਹੁੰਦਾ ।
ਹੋਰ ਪੜ੍ਹੋ :
ਵਿਦਿਆ ਬਾਲਨ ਦੀ ਫ਼ਿਲਮ ‘ਸ਼ੇਰਨੀ’ ਅਤੇ ਵਿੱਕੀ ਕੌਸ਼ਲ ਦੀ ‘ਸਰਦਾਰ ਉਧਮ’ ਆਸਕਰ ਅਵਾਰਡ ਲਈ ਸ਼ਾਰਟਲਿਸਟ
ਇਸ ਕਰਕੇ ਇਹ ਜ਼ਰੂਰੀ ਹੈ ਕਿ ਆਪਣੀ ਸਰਗੀ ਦੀ ਥਾਲੀ (Karwa Chauth ) ‘ਚ ਕੁੱਝ ਖ਼ਾਸ ਚੀਜ਼ਾਂ ਨੂੰ ਸ਼ਾਮਲ ਕੀਤਾ ਜਾਵੇ, ਤਾਂਕਿ ਸਾਰਾ ਦਿਨ ਭੁੱਖ ਦਾ ਸਾਹਮਣਾ ਕਰ ਸਕੋ । ਸਰਗੀ ਖਾਂਦੇ ਸਮੇਂ ਆਪਣੀ ਥਾਲੀ ਵਿੱਚ ਕਾਜੂ, ਕਿਸ਼ਮਿਸ਼, ਬਾਦਾਮ, ਅਖਰੋਟ ਵਰਗੇ ਡ੍ਰਾਈ ਫ਼ਰੂਟਸ ਨੂੰ ਜ਼ਰੂਰ ਸ਼ਾਮਲ ਕਰੋ। ਇਹ ਚੀਜ਼ਾਂ ਪੂਰਾ ਦਿਨ ਤੁਹਾਨੂੰ ਊਰਜਾ ਨਾਲ ਭਰਪੂਰ ਰੱਖਣਗੀਆਂ। ਸਰਗੀ ਦੇ ਸਮੇਂ ਤੁਸੀਂ ਫ਼ਲਾਂ ਨੂੰ ਜਾਂ ਫ਼ਲਾਂ ਦੇ ਜੂਸ ਨੂੰ ਆਪਣੀ ਥਾਲੀ ਵਿੱਚ ਜ਼ਰੂਰ ਸ਼ਾਮਲ ਕਰੋ।
ਇਹ ਫ਼ਲ ਵਿਟਾਮਿਨ ਤੇ ਖਣਿਜ ਪਦਾਰਥਾਂ ਨਾਲ ਭਰਪੂਰ ਹੁਮਦੇ ਹਨ ਅਤੇ ਇਨ੍ਹਾਂ ਵਿੱਚ ਭਰਪੂਰ ਮਾਤਰਾ ‘ਚ ਫ਼ਾਈਬਰ ਮੌਜੂਦ ਹੁੰਦਾ ਹੈ, ਜੋ ਕਿ ਤੁਹਾਨੂੰ ਪੂਰਾ ਦਿਨ ਊਰਜਾਵਾਨ ਰੱਖਦਾ ਹੈ ਅਤੇ ਭੁੱਖ ਦਾ ਅਹਿਸਾਸ ਵੀ ਨਹੀਂ ਹੋਣ ਦਿੰਦਾ। ਨਾਰੀਅਲ ਪਾਣੀ ਵੀ ਤੁਹਾਨੂੰ ਸਰਗੀ ਦੌਰਾਨ ਜ਼ਰੂਰ ਪੀਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਕਈ ਫ਼ਾਇਦੇ ਹੋਣਗੇ। ਇਹ ਤੁਹਾਡੇ ਸਰੀਰ ‘ਚ ਪਾਣੀ ਦੀ ਕਮੀ ਨਹੀਂ ਹੋਣ ਦੇਵੇਗਾ। ਸਰਗੀ ਖਾਂਦੇ ਸਮੇਂ ਤੁਸੀਂ ਦੁੱਧ ਨਾਲ ਬਣੀ ਮਿਠਾਈ ਦਾ ਵੀ ਅਨੰਦ ਲੈ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖੀਰ, ਰਬੜੀ, ਕਲਾਕੰਦ ਜਾਂ ਸੇਵੀਆਂ ਵੀ ਖਾ ਸਕਦੇ ਹੋ। ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਤੁਹਾਡਾ ਐਨਰਜੀ ਲੈਵਲ ਵੀ ਘੱਟ ਨਹੀਂ ਹੋਵੇਗਾ।