ਕੀ ਫ਼ਿਲਮ ਆਸ਼ਕੀ 3 'ਚ ਕਾਰਤਿਕ ਆਰੀਅਨ ਨਾਲ ਨਜ਼ਰ ਆਵੇਗੀ ਇਹ ਟੀਵੀ ਅਦਾਕਾਰਾ? ਜਾਨਣ ਲਈ ਪੜ੍ਹੋ ਪੂਰੀ ਖ਼ਬਰ

Film Aashiqui 3 Cast: ਬਾਲੀਵੁੱਡ ਵਿੱਚ ਕਈ ਅਜਿਹੀਆਂ ਸੁਪਰਹਿੱਟ ਫ਼ਿਲਮਾਂ ਹਨ, ਜਿਨ੍ਹਾਂ ਦਾ ਸੀਕਵਲਸ ਬਣੇ ਹਨ। ਇਨ੍ਹਾਂ ਫਿਲਮਾਂ ਵਿੱਚੋਂ ਇੱਕ ਫ਼ਿਲਮ ਹੈ ਆਸ਼ਿਕੀ। ਇਸ ਫ਼ਿਲਮ ਦੇ ਪਹਿਲੇ ਭਾਗ ਆਸ਼ਿਕੀ ਤੇ ਆਸ਼ਿਕੀ 2 ਦੋਵੇਂ ਹੀ ਸੁਪਰਹਿੱਟ ਰਹੇ ਤੇ ਦਰਸ਼ਕਾਂ ਵੱਲੋਂ ਇਨ੍ਹਾਂ ਫ਼ਿਲਮਾਂ ਨੂੰ ਭਰਵਾਂ ਹੁੰਗਾਰਾ ਮਿਲਿਆ। ਹੁਣ ਫ਼ਿਲਮ ਆਸ਼ਿਕੀ ਤੇ ਆਸ਼ਿਕੀ 2 ਦੀ ਕਾਮਯਾਬੀ ਤੋਂ ਬਾਅਦ ਫ਼ਿਲਮ ਮੇਕਰਸ ਨੇ ਇਸ ਫ਼ਿਲਮ ਦਾ ਤੀਜਾ ਭਾਗ ਯਾਨੀ ਕੀ ਆਸ਼ਿਕੀ 3 ਬਨਾਉਣ ਦਾ ਐਲਾਨ ਕੀਤਾ ਹੈ।
Image Source :Instagram
ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਇਸ ਫ਼ਿਲਮ ਨੂੰ ਅਨੁਰਾਗ ਬਾਸੂ ਡਾਇਰੈਕਟ ਕਰਨ ਜਾ ਰਹੇ ਹਨ ਅਤੇ ਫਿਲਮ 'ਚ ਕਾਰਤਿਕ ਆਰੀਅਨ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਹਾਲਾਂਕਿ ਫਿਲਮ 'ਚ ਕਾਰਤਿਕ ਆਰੀਅਨ ਦੇ ਨਾਲ ਹੋਰ ਕੌਣ- ਕੌਣ ਨਜ਼ਰ ਆਵੇਗਾ ਇਸ ਬਾਰੇ ਅਜੇ ਖੁਲਾਸਾ ਨਹੀਂ ਹੋ ਸਕਿਆ ਹੈ। ਹਲਾਂਕਿ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਫ਼ਿਲਮ ਆਸ਼ਿਕੀ 3 'ਚ ਕਾਰਤਿਕ ਦੇ ਨਾਲ ਮਸ਼ਹੂਰ ਟੀਵੀ ਅਦਾਕਾਰਾ ਜੈਨੀਫਰ ਵਿੰਗੇਟ ਮੁੱਖ ਭੂਮਿਕਾ 'ਚ ਨਜ਼ਰ ਆ ਸਕਦੀ ਹੈ।
ਅਜਿਹੀਆਂ ਖ਼ਬਰਾਂ ਹਨ ਕਿ ਜੈਨੀਫਰ ਵਿੰਗੇਟ ਇਸ ਫ਼ਿਲਮ ਰਾਹੀਂ ਬਾਲੀਵੁੱਡ 'ਚ ਡੈਬਿਊ ਕਰ ਸਕਦੀ ਹੈ। ਹਾਲਾਂਕਿ ਅਜੇ ਤੱਕ ਨਿਰਮਾਤਾਵਾਂ ਅਤੇ ਅਦਾਕਾਰਾ ਨੇ ਇਸ ਬਾਰੇ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਹੈ। ਇਸ ਦੇ ਨਾਲ ਹੀ ਅਨੁਰਾਗ ਬਾਸੂ ਨੇ ਵੀ ਫ਼ਿਲਮ 'ਚ ਜੈਨੀਫਰ ਦੀ ਐਂਟਰੀ 'ਤੇ ਆਪਣੀ ਚੁੱਪੀ ਤੋੜੀ ਹੈ।
Image Source :Instagram
ਇਸ ਸਬੰਧ ਵਿੱਚ ਅਨੁਰਾਗ ਬਾਸੂ ਦਾ ਕਹਿਣਾ ਹੈ ਕਿ ਮੈਂ ਵੀ ਇਸ ਤਰੀਕੇ ਦੀਆਂ ਅਫਵਾਹਾਂ ਸੁਣੀਆਂ ਹਨ। ਹਾਲਾਂਕਿ, ਅਸੀਂ ਫ਼ਿਲਮ ਦੇ ਸ਼ੁਰੂਆਤੀ ਪੜਾਅ ਵਿੱਚ ਹਾਂ ਅਤੇ ਇਸ ਨੂੰ ਬਨਾਉਣ ਦੇ ਪਹਿਲੂਆਂ ਨੂੰ ਦੇਖ ਰਹੇ ਹਾਂ। ਅਨੁਰਾਗ ਬਾਸੂ ਨੇ ਅੱਗੇ ਕਿਹਾ ਕਿ ਇੱਕ ਵਾਰ ਕਾਸਟਿੰਗ ਹੋ ਜਾਵੇਗੀ ਤਾਂ ਚੀਜ਼ਾਂ ਸਾਹਮਣੇ ਆ ਜਾਣਗੀਆਂ। ਫਿਲਹਾਲ ਆਪਣੇ ਇਸ ਬਿਆਨ ਦੇ ਵਿੱਚ ਅਨੁਰਾਗ ਬਾਸੂ ਨੇ ਕੀਤੇ ਵੀ ਫ਼ਿਲਮ ਵਿੱਚ ਜੈਨੀਫਰ ਨੂੰ ਕਾਸਟ ਕੀਤੇ ਜਾਣ ਬਾਰੇ ਕੋਈ ਗੱਲ ਨਹੀਂ ਆਖੀ ਹੈ।
ਦੱਸਣਯੋਗ ਹੈ ਕਿ ਫ਼ਿਲਮ ਆਸ਼ਿਕੀ 3, ਸਾਲ 1990 ਵਿੱਚ ਆਈ ਬਾਲੀਵੁੱਡ ਫ਼ਿਲਮ ਆਸ਼ਿਕੀ ਦੀ ਸੀਕਵਲ ਫ਼ਿਲਮ ਹੈ। ਆਸ਼ਿਕੀ ਵਿੱਚ ਰਾਹੁਲ ਰਾਏ ਤੇ ਅਨੁ ਅਗਰਵਾਲ ਮੁੱਖ ਭੂਮਿਕਾ ਵਿੱਚ ਸਨ। ਜਦੋਂ ਕਿ ਆਸ਼ਿਕੀ 2 ਦੇ ਵਿੱਚ ਸ਼ਰਧਾ ਕਪੂਰ ਅਤੇ ਆਦਿਤਿਯਾ ਰਾਏ ਕਪੂਰ ਮੁੱਖ ਕਿਰਦਾਰ ਅਦਾ ਕਰਦੇ ਹੋਏ ਨਜ਼ਰ ਆਏ। ਹੁਣ ਆਸ਼ਿਕੀ 3 ਵਿੱਚ ਕਾਰਤਿਕ ਆਰੀਅਨ ਲੀਡ ਰੋਲ ਵਿੱਚ ਨਜ਼ਰ ਆਉਣਗੇ ਤੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਫ਼ਿਲਮ 'ਚ ਕਾਰਤਿਕ ਦੇ ਨਾਲ ਜੈਨੀਫਰ ਵਿੰਗੇਟ ਲੀਡ ਰੋਲ ਅਦਾ ਕਰਦੀ ਹੋਈ ਨਜ਼ਰ ਆ ਸਕਦੀ ਹੈ।
Image Source :Instagram
ਹੋਰ ਪੜ੍ਹੋ: ਫ਼ਿਲਮ 'ਟਾਈਗਰ-3' 'ਚ ਸਲਮਾਨ ਤੇ ਸ਼ਾਹਰੁਖ ਖ਼ਾਨ ਇੱਕਠੇ ਆਉਣਗੇ ਨਜ਼ਰ, ਜਾਣੋ ਕਦੋਂ ਤੇ ਕਿਥੇ ਹੋਵੇਗੀ ਸ਼ੂਟਿੰਗ
ਜੇਕਰ ਜੈਨੀਫਰ ਵਿੰਗੇਟ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਹੈ। ਜੈਨੀਫਰ ਮਸ਼ਹੂਰ ਟੀਵੀ ਸੀਰੀਅਲ ਸਰਸਵਤੀ ਚੰਦਰ ਤੇ ਬੇਪਨਾਹ ਵਰਗੇ ਕਈ ਸ਼ੋਅਸ ਵਿੱਚ ਨਜ਼ਰ ਆ ਚੁੱਕੀ ਹੈ। ਜੈਨੀਫਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਆਮਿਰ ਖ਼ਾਨ ਦੀ ਫਿਲਮ 'ਅਕੇਲੇ ਹਮ ਅਕੇਲੇ ਤੁਮ' ਵਿੱਚ ਬਾਲ ਕਲਾਕਾਰ ਵਜੋਂ ਕੀਤੀ ਸੀ। ਇਸ ਤੋਂ ਬਾਅਦ ਉਹ ਰਾਣੀ ਮੁਖਰਜੀ ਦੀ ਪਹਿਲੀ ਫ਼ਿਲਮ ਰਾਜਾ ਕੀ ਆਏਗੀ ਬਾਰਾਤ ਵਿੱਚ ਵੀ ਨਜ਼ਰ ਆਈ। ਟੀਵੀ ਵਿੱਚ ਜੈਨੀਫਰ ਦੀ ਪਹਿਲੀ ਵੱਡੀ ਭੂਮਿਕਾ ਸੀਰੀਅਲ ਕਸੌਟੀ ਜ਼ਿੰਦਗੀ ਕੀ ਵਿੱਚ ਸੀ। ਇਸ ਤੋਂ ਇਲਾਵਾ ਉਹ OTT ਪਲੇਟਫਾਰਮ ਦੀ ਕਈ ਸੀਰੀਜ਼ ਵਿੱਚ ਵੀ ਨਜ਼ਰ ਆ ਚੁੱਕੀ ਹੈ।