Raj Kundra participate in Bigg Boss 16 : ਟੀਵੀ ਦਾ ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬੌਸ ਜਲਦ ਹੀ ਮੁੜ ਸ਼ੁਰੂ ਹੋਣ ਵਾਲਾ ਹੈ। ਇਸ ਵਾਰ ਬਿੱਗ ਬੌਸ ਦਾ 16ਵਾਂ ਸੀਜ਼ਨ ਪ੍ਰਸਾਰਿਤ ਹੋਵੇਗਾ। ਅਜਿਹੇ ਵਿੱਚ ਦਰਸ਼ਕ ਇਸ ਸ਼ੋਅ ਨੂੰ ਲੈ ਕੇ ਉਤਸ਼ਾਹਿਤ ਹਨ ਤੇ ਉਹ ਇਸ ਸ਼ੋਅ ਵਿੱਚ ਸ਼ਾਮਿਲ ਹੋਣ ਵਾਲੇ ਪ੍ਰਤੀਭਾਗੀਆਂ ਬਾਰੇ ਜਾਨਣਾ ਚਾਹੁੰਦੇ ਹਨ। ਹੁਣ ਇਹ ਖ਼ਬਰਾਂ ਆ ਰਹੀਆਂ ਹਨ ਕਿ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਵੀ ਇਸ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਹਨ।
Image Source :Instagram
ਮੀਡੀਆ ਰਿਪੋਰਟਸ ਦੇ ਮੁਤਾਬਕ ਬਿੱਗ ਬੌਸ ਦੇ ਨਵੇਂ ਸੀਜਨ ਲਈ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਬਿਜ਼ਨਸਮੈਨ ਰਾਜ ਕੁੰਦਰਾ ਨੂੰ ਬਿੱਗ ਬੌਸ ਦੇ ਨਵੇਂ ਸੀਜ਼ਨ ਲਈ ਅਪ੍ਰੋਚ ਕੀਤਾ ਗਿਆ ਹੈ। ਮੀਡੀਆ ਰਿਪੋਰਟਸ ਮੁਤਾਬਕ ਰਾਜ ਅਤੇ ਸ਼ੋਅ ਦੇ ਮੇਕਰਸ ਵਿਚਾਲੇ ਚਰਚਾ ਚੱਲ ਰਹੀ ਹੈ । ਰਾਜ ਅਸਲ ਵਿੱਚ ਬਿੱਗ ਬੌਸ 16 ਵਿੱਚ ਹਿੱਸਾ ਲੈਣ ਬਾਰੇ ਵਿਚਾਰ ਕਰ ਰਹੇ ਹਨ। ਜੇਕਰ ਸਭ ਠੀਕ ਰਿਹਾ ਤਾਂ ਰਾਜ ਬਿੱਗ ਬੌਸ 16 ਦੇ ਪ੍ਰਤੀਭਾਗੀਆਂ ਵਿੱਚੋਂ ਇੱਕ ਹੋ ਸਕਦੇ ਹਨ।
ਬਿੱਗ ਬੌਸ 16 ਵਿੱਚ ਰਾਜ ਦੀ ਭਾਗੀਦਾਰੀ ਬਾਰੇ ਗੱਲ ਕਰਦੇ ਹੋਏ, ਇੱਕ ਸੂਤਰ ਨੇ ਕਿਹਾ, "ਉਸ ਕੋਲ ਇੱਕ ਅਸਲੀ ਪੱਖ ਹੈ ਅਤੇ ਸੱਚਾਈ ਨੂੰ ਰਾਸ਼ਟਰ ਨੂੰ ਦਿਖਾਉਣ ਦੀ ਲੋੜ ਹੈ।" ਦੱਸ ਦਈਏ ਕਿ ਕੁਝ ਸਮੇਂ ਪਹਿਲਾਂ ਰਾਜ ਕੁੰਦਰਾ ਵਿਵਾਦਾਂ ਵਿੱਚ ਘਿਰ ਗਏ ਸੀ।
Image Source :Instagram
ਰਾਜ ਨੂੰ ਜੁਲਾਈ 2021 ਵਿੱਚ ਕਥਿਤ ਤੌਰ 'ਤੇ ਅਸ਼ਲੀਲ ਵੀਡੀਓ ਬਣਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਸਤੰਬਰ ਵਿੱਚ ਜ਼ਮਾਨਤ ਦਿੱਤੀ ਗਈ ਸੀ। ਉਨ੍ਹਾਂ 'ਤੇ ਭਾਰਤੀ ਦੰਡਾਵਲੀ, ਔਰਤਾਂ ਦੀ ਅਸ਼ਲੀਲ ਪ੍ਰਤੀਨਿਧਤਾ (ਰੋਕਥਾਮ) ਐਕਟ ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਉਦੋਂ ਤੋਂ ਹੀ ਉਹ ਨਵੇਂ ਮਾਸਕ ਨਾਲ ਆਪਣਾ ਚਿਹਰਾ ਢੱਕ ਕੇ ਮੀਡੀਆ ਤੋਂ ਬਚ ਰਹੇ ਹਨ। ਸੋਸ਼ਲ ਮੀਡੀਆ 'ਤੇ ਵੀ ਰਾਜ ਕੁੰਦਰਾ ਪਿਛਲੇ ਸਾਲ ਗ੍ਰਿਫ਼ਤਾਰੀ ਤੋਂ ਬਾਅਦ ਸੁਰਖੀਆਂ 'ਚ ਬਣੇ ਹੋਏ ਹਨ। ਲਗਭਗ ਇੱਕ ਸਾਲ ਬਾਅਦ, 8 ਜੂਨ ਨੂੰ, ਉਹ ਟਵਿੱਟਰ 'ਤੇ ਵਾਪਿਸ ਆਏ ਅਤੇ ਆਪਣੀ ਪਤਨੀ ਸ਼ਿਲਪਾ ਨੂੰ ਉਸ ਦੇ 47ਵੇਂ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ।
Image Source :Instagram
ਹੋਰ ਪੜ੍ਹੋ: ਬਾਕਸ ਆਫ਼ਿਸ 'ਤੇ ਬਾਲੀਵੁੱਡ ਫ਼ਿਲਮਾਂ ਫਲਾਪ ਹੋਣ ਨੂੰ ਲੈ ਕੇ ਰਾਕੇਸ਼ ਰੌਸ਼ਨ ਨੇ ਦਿੱਤਾ ਬਿਆਨ, ਜਾਣੋ ਕੀ ਕਿਹਾ
ਦੱਸ ਦਈਏ ਕਿ ਬੀਤੇ ਸਾਲ ਸ਼ਿੱਲਪਾ ਸ਼ੈੱਟੀ ਦੀ ਭੈਣ ਸ਼ਮਿਤਾ ਸ਼ੈੱਟੀ ਨੇ ਵੀ ਬਿੱਗ ਬੌਸ 15 ਵਿੱਚ ਹਿੱਸਾ ਲਿਆ ਸੀ ਅਤੇ ਉਹ ਟਾਪ 5 ਵਿੱਚ ਰਹੀ ਸੀ। ਜਦੋਂ ਕਿ, ਰਾਜ ਦੀ ਪਤਨੀ ਸ਼ਿਲਪਾ ਸ਼ੈਟੀ ਕੁੰਦਰਾ ਨੇ 2007 ਵਿੱਚ ਬਿਗ ਬ੍ਰਦਰ ਦੀ ਵਿਨਰ ਬਣੀ ਸੀ। ਦੱਸ ਦਈਏ ਕਿ ਸ਼ਿਲਪਾ ਨੇ ਬਿੱਗ ਬੌਸ ਦੇ ਦੂਜੇ ਸੀਜ਼ਨ ਨੂੰ ਵੀ ਹੋਸਟ ਕੀਤਾ ਸੀ।