Shehnaaz Gill host Bigg Boss 16: ਪੰਜਾਬ ਦੀ ਮਸ਼ਹੂਰ ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ ਨੇ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਸ਼ਹਿਨਾਜ਼ ਦੇ ਲੱਖਾਂ ਫੈਨਜ਼ ਹਨ ਤੇ ਲੋਕ ਉਸ ਨੂੰ ਟੀਵੀ 'ਤੇ ਵੇਖਣਾ ਬਹੁਤ ਪਸੰਦ ਕਰਦੇ ਹਨ। ਹੁਣ ਸ਼ਹਿਨਾਜ਼ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਕਿ ਇਸ ਵਾਰ ਸ਼ਹਿਨਾਜ਼ ਗਿੱਲ ਸਲਮਾਨ ਖ਼ਾਨ ਦੇ ਬਿੱਗ ਬੌਸ 16 ਹੋਸਟ ਕਰ ਸਕਦੀ ਹੈ। ਇਸ ਖ਼ਬਰ ਦੀ ਕੀ ਸੱਚਾਈ ਹੈ ਆਓ ਜਾਣਦੇ ਹਾਂ।
Image Source: Instagram
ਟੀਵੀ ਦੇ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ 13 ਨੇ ਸ਼ਹਿਨਾਜ਼ ਗਿੱਲ ਨੂੰ ਪਛਾਣ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਸ਼ਹਿਨਾਜ਼ ਨੇ ਆਪਣੇ ਬੇਬਾਕ ਅਤੇ ਚੁਲਬੁਲੇ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। ਬਿੱਗ ਬੌਸ 13 ਵਿੱਚ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਨਾਲ ਸ਼ਹਿਨਾਜ਼ ਦੀ ਬਾਂਡਿੰਗ ਨੂੰ ਵੀ ਖੂਬ ਪਸੰਦ ਕੀਤਾ ਗਿਆ ਸੀ। ਇਸ ਦੇ ਨਾਲ- ਨਾਲ ਸ਼ਹਿਨਾਜ਼ ਦੀ ਸ਼ੋਅ ਦੇ ਹੋਸਟ ਸਲਮਾਨ ਖ਼ਾਨ ਨਾਲ ਵੀ ਚੰਗੀ ਬਾਂਡਿੰਗ ਵਿਖਾਈ ਦਿੱਤੀ।
ਜੇਕਰ ਗੱਲ ਕਰੀਏ ਤਾਂ ਸ਼ੋਅ ਖ਼ਤਮ ਹੋਣੇ ਦੇ ਬਾਅਦ ਵੀ ਸ਼ਹਿਨਾਜ਼ ਅਤੇ ਸਲਮਾਨ ਖ਼ਾਨ ਦੀ ਦੋਸਤੀ ਬਰਕਰਾਰ ਹੈ। ਜਲਦ ਹੀ ਸਲਮਾਨ ਅਤੇ ਸ਼ਹਿਨਾਜ਼ ਇੱਕ ਫਿਲਮ ਵਿੱਚ ਇਕੱਠੇ ਕੰਮ ਕਰਦੇ ਨਜ਼ਰ ਆਉਣਗੇ। ਇਸ ਦੌਰਾਨ ਇਹ ਖ਼ਬਰ ਵੀ ਸਾਹਮਣੇ ਆ ਰਹੀ ਹੈ ਕਿ ਇਸ ਸਾਲ ਸਲਮਾਨ ਖ਼ਾਨ ਦੇ ਨਾਲ ਸ਼ਹਿਨਾਜ਼ ਗਿੱਲ ਬਿੱਗ ਬੌਸ ਦੇ 16 ਵੇਂ ਸੀਜ਼ਨ ਨੂੰ ਹੋਸਟ ਕਰਨ ਜਾ ਰਹੀ ਹੈ।
Image Source: Instagram
ਮੀਡੀਆ ਰਿਪੋਰਟਸ ਮੁਤਾਬਕ ਇਸ ਸਾਲ ਰਿਐਲਟੀ ਸ਼ੋਅ ਬਿੱਗ ਬੌਸ 16 ਅਕਤੂਬਰ ਦੇ ਮਹੀਨੇ ਵਿੱਚ ਸ਼ੁਰੂ ਹੋਵੇਗਾ। ਸ਼ਹਿਨਾਜ਼ ਸਲਮਾਨ ਖ਼ਾਨ ਦੇ ਨਾਲ ਸ਼ੋਅ ਦੇ ਪ੍ਰੀਮੀਅਰ ਐਪੀਸੋਡ ਵਿੱਚ ਨਜ਼ਰ ਆਵੇਗੀ। ਹਲਾਂਕਿ ਇਸ ਬਾਰੇ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਹੋਈ ਹੈ ਤੇ ਨਾਂ ਹੀ ਸਲਮਾਨ ਖ਼ਾਨ ਜਾਂ ਸ਼ਹਿਨਾਜ਼ ਨੇ ਇਸ ਬਾਰੇ ਕੋਈ ਬਿਆਨ ਦਿੱਤਾ ਹੈ।
Image Source: Instagram
ਹੋਰ ਪੜ੍ਹੋ: ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਇਸ ਲਈ ਕਰਵਾਈ ਸੀ ਸੀਕ੍ਰੇਟ ਵੈਡਿੰਗ! ਕੈਟਰੀਨਾ ਨੇ ਦੱਸੀ ਸੱਚਾਈ, ਪੜੋ ਪੂਰੀ ਖ਼ਬਰ
ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਜਲਦ ਹੀ ਸਲਮਾਨ ਖ਼ਾਨ ਦੀ ਫ਼ਿਲਮ 'ਕਭੀ ਈਦ ਕਭੀ ਦੀਵਾਲੀ' ਦੀ ਸ਼ੂਟਿੰਗ ਕਰ ਰਹੀ ਹੈ। ਸ਼ਹਿਨਾਜ਼ ਦੇ ਫੈਨਜ਼ ਉਸ ਨੂੰ ਵੱਡੇ ਪਰਦੇ 'ਤੇ ਵੇਖਣ ਲਈ ਬਹੁਤ ਉਤਸ਼ਾਹਿਤ ਹਨ। ਇਸ ਦੇ ਨਾਲ ਹੀ ਸ਼ਹਿਨਾਜ਼ ਆਪਣੇ ਹੋਰਨਾਂ ਅਪਕਮਿੰਗ ਪ੍ਰੋਜੈਕਟਸ ਉੱਤੇ ਵੀ ਕੰਮ ਕਰ ਰਹੀ ਹੈ।
View this post on Instagram
A post shared by Shehnaaz Gill (@shehnaazgill)