ਕੀ ਪੰਜਾਬ-ਹਰਿਆਣਾ ਦੀ ਵੰਡ ਦੀ ਕਹਾਣੀ ਨੂੰ ਬਿਆਨ ਕਰੇਗੀ ਰਿਦਮ ਬੁਆਏਜ਼ ਦੀ ਫ਼ਿਲਮ ‘ਕੰਦੂ ਖੇੜਾ ਕਰੂ ਨਬੇੜਾ’ !

ਹੁਣ ਪੰਜਾਬੀ ਫ਼ਿਲਮਾਂ ਵੀ ਨਵੇਂ ਕੰਸੈਪਟ ਤੇ ਬਣਨ ਲੱਗੀਆਂ ਹਨ । ਇਸ ਸਭ ਦੇ ਚਲਦੇ rhythm boyz ਵਲੋਂ ਨਵੀਂ ਫਿਲਮ ਦਾ ਐਲਾਨ ਕੀਤਾ ਗਿਆ ਹੈ । ਇਹ ਫ਼ਿਲਮ ‘ਕੰਦੂ ਖੇੜਾ ਕਰੂ ਨਬੇੜਾ’ ਟਾਈਟਲ ਹੇਠ ਰਿਲੀਜ਼ ਕੀਤੀ ਜਾਵੇਗੀ । ਇਸ ਫ਼ਿਲਮ ਦੀ ਕਹਾਣੀ ਅੰਬਰਦੀਪ ਨੇ ਲਿਖੀ ਹੈ ਤੇ ਇਸ ਫਿਲਮ ਨੂੰ ਡਾਇਰੈਕਟ ਵੀ ਅੰਬਰਦੀਪ ਹੀ ਕਰਨਗੇ।
ਹੋਰ ਪੜ੍ਹੋ :
ਬਾਲੀਵੁੱਡ ਨੂੰ ਅਲਵਿਦਾ ਕਹਿਣ ਵਾਲੀ ਅਦਾਕਾਰਾ ਸਨਾ ਖ਼ਾਨ ਨੇ ਗੁਜਰਾਤ ਦੇ ਮੌਲਾਨਾ ਮੁਫ਼ਤੀ ਅਨਸ ਨਾਲ ਕਰਵਾਇਆ ਵਿਆਹ
ਹਿਮਾਂਸ਼ੀ ਖੁਰਾਣਾ ਏਅਰਪੋਰਟ ਦੀ ਵਿਵਸਥਾ ਤੋਂ ਹੋਈ ਪ੍ਰੇਸ਼ਾਨ, ਸਾਂਝੀ ਕੀਤੀ ਪੋਸਟ
ਫਿਲਮ ਦੀ ਟੈਗ ਲਾਇਨ ਹੈ ‘ਕੰਦੂ ਖੇੜਾ ਕਰੂ ਨਬੇੜਾ’ । ਜਿਸ ਤਰ੍ਹਾਂ ਦਾ ਫ਼ਿਲਮ ਦਾ ਪੋਸਟਰ ਹੈ, ਉਸ ਤੋਂ ਲੱਗਦਾ ਹੈ ਕਿ ਇਹ ਫ਼ਿਲਮ ਕਾਫੀ ਗੰਭੀਰ ਹੋਵੇਗੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੰਦੂ ਖੇੜਾ ਪਿੰਡ ਪੰਜਾਬ ਤੇ ਹਰਿਆਣਾ ਦੀ ਵੰਡ ਵਿੱਚ ਖਾਸ ਮਹੱਤਵ ਰੱਖਦਾ ਹੈ। ਵੱਡੇ ਪੱਧਰ ਤੇ ਇਸ ਪਿੰਡ ਦੀ ਕਹਾਣੀ ਨੂੰ ਕਦੇ ਪੇਸ਼ ਨਹੀਂ ਕੀਤਾ ਗਿਆ।
ਹਰ ਵਾਰ ਸਿਨੇਮਾ ਤੋਂ ਕੁਝ ਨਵਾਂ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਤੇ ਇਸ ਫਿਲਮ ਦਾ ਮੁੱਦਾ ਕਾਫੀ ਅਲੱਗ ਹੈ। rhythm boyz ਵਲੋਂ ਬਣਾਈਆਂ ਜਾਣ ਵਾਲੀਆਂ ਫ਼ਿਲਮਾਂ ਵੱਖਰੇ ਕਿਸਮ ਦੀਆਂ ਹੁੰਦੀਆਂ ਹਨ । ਜਿਨ੍ਹਾਂ ਵਿੱਚ ਅੰਗਰੇਜ਼, ਲਾਹੌਰੀਏ , ਚੱਲ ਮੇਰਾ ਪੁੱਤ ਵਰਗੀਆਂ ਫ਼ਿਲਮਾਂ ਸ਼ਾਮਲ ਹਨ।