ਮੀਕਾ ਸਿੰਘ (Mika Singh ) ਇੱਕ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਬਾਲੀਵੁੱਡ ਦੇ ਨਾਲ ਨਾਲ ਪੰਜਾਬੀ ਇੰਡਸਟਰੀ ਨੂੰ ਵੀ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਗੀਤਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਪਰ ਮੀਕਾ ਸਿੰਘ ਦੇ ਵਿਆਹ ਨੂੰ ਲੈ ਕੇ ਹਰ ਕੋਈ ਜਾਨਣਾ ਚਾਹੁੰਦਾ ਹੈ, ਕਿਉਂਕਿ ਸਲਮਾਨ ਖ਼ਾਨ ਦੇ ਵਾਂਗ ਉਨ੍ਹਾਂ ਦਾ ਨਾਮ ਵੀ ਬੈਚਲਰਸ ਦੀ ਸੂਚੀ ‘ਚ ਆਉਂਦਾ ਹੈ । ਪਰ ਹਾਲੇ ਤੱਕ ਦੋਨਾਂ ਨੇ ਆਪਣੇ ਵਿਆਹ (Wedding) ਨੂੰ ਲੈ ਕੇ ਕੋਈ ਵੀ ਖੁਲਾਸਾ ਨਹੀਂ ਕੀਤਾ ਹੈ । ਪਰ ਹੁਣ ਲੱਗਦਾ ਹੈ ਕਿ ਉਹ ਜਲਦ ਹੀ ਵਿਆਹ ਕਰਵਾ ਲੈਣਗੇ ।
image From instagram
ਹੋਰ ਪੜ੍ਹੋ : ਮੀਕਾ ਸਿੰਘ ਨੇ ਗੁਰਦੁਆਰਾ ਬੰਗਲਾ ਸਾਹਿਬ ‘ਚ ਟੇਕਿਆ ਮੱਥਾ, ਤਸਵੀਰਾਂ ਹੋ ਰਹੀਆਂ ਵਾਇਰਲ
ਕਿਉਂਕਿ ਇੱਕ ਸ਼ੋਅ ਦੇ ਦੌਰਾਨ ਉਹ ਆਪਣੀ ਦੁਲਹਨ ਨੂੰ ਲੱਭਣਗੇ । ਜੀ ਹਾਂ ਮੀਕਾ ਸਿੰਘ ਸਵੈਂਵਰ ‘ਚ ਸ਼ਾਮਿਲ ਹੋਣਗੇ । ਇਸੇ ਦੌਰਾਨ ਉਹ ਆਪਣੀ ਲਾੜੀ ਦੀ ਖੋਜ ਕਰਨਗੇ । ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਤੋਂ ਪਹਿਲਾਂ ਮੀਕਾ ਸਿੰਘ 20 ਸਾਲਾਂ ਦੇ ਦੌਰਾਨ ਵਿਆਹ ਦੇ 150 ਦੇ ਕਰੀਬ ਪ੍ਰਪੋਜ਼ਲ ਠੁਕਰਾ ਚੁੱਕੇ ਹਨ । ਇੱਕ ਇੰਟਰਵਿਊ ਦੌਰਾਨ ਮੀਕਾ ਸਿੰਘ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਵਿਆਹ ਦੇ ਡੇਢ ਸੌ ਦੇ ਕਰੀਬ ਪ੍ਰਪੋਜ਼ਲ ਮਿਲੇ ਹਨ।
image From instagram
ਪਰ ਕਦੇ ਵੀ ਉਨ੍ਹਾਂ ਨੇ ਆਪਣੇ ਵੱਡੇ ਭਰਾ ਦਲੇਰ ਮਹਿੰਦੀ ਦੇ ਨਾਲ ਆਪਣੀ ਕਿਸੇ ਵੀ ਦੋਸਤ ਨੂੰ ਮਿਲਵਾਉਣ ਦੀ ਹਿੰਮਤ ਨਹੀਂ ਸੀ ਪਈ । ਇਸ ਦੇ ਨਾਲ ਹੀ ਮੀਕਾ ਸਿੰਘ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਲਈ ਉਨ੍ਹਾਂ ਦਾ ਕੰਮ ਜ਼ਿਆਦਾ ਮਹੱਤਵ ਰੱਖਦਾ ਹੈ । ਮੀਕਾ ਸਿੰਘ ਦੇ ਸਵੈਂਵਰ ‘ਚ ਸ਼ਾਮਿਲ ਹੋਣ ਤੋਂ ਬਾਅਦ ਲੱਗਦਾ ਹੈ ਕਿ ਉਨ੍ਹਾਂ ਦੀ ਦੁਲਹਨ ਦੀ ਭਾਲ ਇਸ ਸ਼ੋਅ ਦੇ ਦੌਰਾਨ ਖਤਮ ਹੋ ਜਾਵੇਗੀ, ਪਰ ਹੁਣ ਵੇਖਣਾ ਇਹ ਹੋਵੇਗਾ ਕਿ ਮੀਕਾ ਸਿੰਘ ਆਪਣੇ ਦਿਲ ਦੀ ਗੱਲ ਆਪਣੇ ਵੱਡੇ ਭਰਾ ਦਲੇਰ ਮਹਿੰਦੀ ਨੂੰ ਕਹਿ ਪਾਉਣਗੇ ਜਾਂ ਨਹੀਂ।
View this post on Instagram
A post shared by Mika Singh (@mikasingh)