ਕੀ ਗੁਰਨਾਮ ਭੁੱਲਰ ਲੈਣਗੇ ਬਿੱਗ ਬੌਸ -16 ਵਿੱਚ ਹਿੱਸਾ? ਜਾਨਣ ਲਈ ਪੜ੍ਹੋ ਪੂਰੀ ਖ਼ਬਰ

Gurnam Bhullar in Bigg Boss 16: ਜਲਦ ਹੀ ਟੀਵੀ ਦਾ ਮਸ਼ਹੂਰ ਸ਼ੋਅ ਬਿੱਗ ਬੌਸ ਸ਼ੁਰੂ ਹੁਣ ਵਾਲਾ ਹੈ। ਇਸ ਵਾਰ ਇਸ ਸ਼ੋਅ ਦਾ 16ਵਾਂ ਸੀਜ਼ਨ ਹੋਵੇਗਾ। ਹੁਣ ਬਿੱਗ ਬੌਸ 16 ਦੇ ਪ੍ਰਤੀਭਾਗੀਆਂ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ, ਦਰਸ਼ਕ ਇਹ ਜਾਨਣਾ ਚਾਹੁੰਦੇ ਹਨ ਕਿ ਇਸ ਵਾਰ ਬਿੱਗ ਬੌਸ 16 ਦੇ ਸੀਜ਼ਨ ਵਿੱਚ ਕਿਹੜੇ-ਕਿਹੜੇ ਸੈਲੀਬ੍ਰੀਟੀਜ਼ ਹਿੱਸਾ ਲੈਣਗੇ। ਹੁਣ ਇਹ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਪੰਜਾਬੀ ਫ਼ਿਲਮ ਇੰਡਸਟਰੀ ਦੇ ਕੁਝ ਸੈਲੀਬ੍ਰੀਟੀਜ਼ ਵੀ ਇਸ ਸ਼ੋਅ ਦਾ ਹਿੱਸਾ ਬਨਣਗੇ, ਇਨ੍ਹਾਂ ਵਿੱਚ ਮਸ਼ਹੂਰ ਪੰਜਾਬੀ ਅਦਾਕਾਰ ਗੁਰਨਾਮ ਭੁੱਲਰ ਦਾ ਨਾਂਅ ਵੀ ਸਾਹਮਣੇ ਆ ਰਿਹਾ ਹੈ।
Image Source: Instagram
ਦਰਸ਼ਕਾਂ ਵੱਲੋਂ ਲਗਾਈਆਂ ਜਾ ਰਹੀਆਂ ਅਟਕਲਾਂ ਦੇ ਵਿੱਚ ਇੱਕ ਮੀਡੀਆ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਦੇ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਮਸ਼ਹੂਰ ਅਦਾਕਾਰ ਗੁਰਨਾਮ ਭੁੱਲਰ ਵੀ ਇਸ ਰਿਐਲਟੀ ਸ਼ੋਅ ਵਿੱਚ ਹਿੱਸਾ ਲੈਣਗੇ। ਮੀਡੀਆ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਬਿੱਗ ਬੌਸ 16 ਦੇ ਮੇਕਰਸ ਨੇ ਗੁਰਨਾਮ ਭੁੱਲਰ ਨੂੰ ਸ਼ੋਅ ਦੇ ਲਈ ਅਪਰੋਚ ਕੀਤਾ ਸੀ, ਪਰ ਗੁਰਨਾਮ ਭੁੱਲਰ ਨੇ BB16 ਦੇ ਇਸ ਆਫ਼ਰ ਨੂੰ ਠੁਕਰਾ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਮਸ਼ਹੂਰ ਪੰਜਾਬੀ ਅਦਾਕਾਰ ਨੂੰ ਬਿੱਗ ਬੌਸ ਦੇ ਨਿਰਮਾਤਾਵਾਂ ਨੇ ਸੰਪਰਕ ਕੀਤਾ ਹੈ।
ਦੱਸ ਦਈਏ ਕਿ ਗੁਰਨਾਮ ਨੂੰ ਬਿੱਗ ਬੌਸ ਦੇ ਪਿਛਲੇ ਸੀਜ਼ਨਾਂ ਵਿੱਚੋਂ ਇੱਕ ਦਾ ਹਿੱਸਾ ਬਣਨ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਗੁਰਨਾਮ ਨੇ ਪਹਿਲਾਂ ਵੀ ਇਸ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਫਿਰ ਕਥਿਤ ਤੌਰ 'ਤੇ ਉਸ ਨੇ ਇਸ ਸ਼ੋਅ ਵਿੱਚ ਜਾਣ ਲਈ ਕੋਈ ਦਿਲਚਸਪੀ ਨਹੀਂ ਦਿਖਾਈ ਹੈ।
Image Source: Instagram
ਗੁਰਨਾਮ ਨੇ ਇਸ ਸ਼ੋਅ ਤੋਂ ਇਨਕਾਰ ਕਰਨ ਦਾ ਕਾਰਨ ਇੱਕ ਇੰਟਰਵਿਊ ਵਿੱਚ ਵੀ ਦੱਸਿਆ ਸੀ। ਗੁਰਨਾਮ ਦੇ ਮੁਤਾਬਕ ਉਹ ਬਿੱਗ ਬੌਸ ਵਰਗੀ ਥਾਂ ਵਿੱਚ ਆਪਣੇ ਆਪ ਨੂੰ ਫਿੱਟ ਨਹੀਂ ਦੇਖ ਸਕਦਾ। ਉਹ ਇਹ ਵੀ ਮਹਿਸੂਸ ਕਰਦਾ ਹੈ ਕਿ ਉਹ ਗੀਤਾਂ, ਲਾਈਵ ਸ਼ੋਅ ਅਤੇ ਫ਼ਿਲਮਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਹੈ ਨਾਂ ਕਿ ਬਿੱਗ ਬੌਸ ਵਰਗੇ ਸ਼ੋਅ ਲਈ।
ਮੀਡੀਆ ਰਿਪੋਰਟਸ ਦੇ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਗੁਰਨਾਮ ਵਾਂਗ ਹਰਿਆਣਾ ਦੇ ਹੋਰਨਾਂ ਕੁਝ ਕਲਾਕਾਰਾਂ ਮਾਹਿਰ ਜੱਟ ਫੇਮ ਨਵਾਬ ਅਤੇ 52 ਗਜ ਕਾ ਦਮਨ ਫੇਮ ਪ੍ਰਾਂਜਲ ਦਹੀਆ ਨੂੰ ਵੀ ਇਸ ਲਈ ਸੰਪਰਕ ਕੀਤਾ ਗਿਆ ਸੀ, ਪਰ ਗੁਰਨਾਮ ਵਾਂਗ ਇਨ੍ਹਾਂ ਕਲਾਕਾਰਾਂ ਨੇ ਵੀ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ।
Image Source: Instagram
ਹੋਰ ਪੜ੍ਹੋ: ਜਾਣੋ ਕਿਸ ਦੀ ਇੱਕ ਸਲਾਹ ਨੇ ਬਦਲੀ ਗੁਰਮੀਤ ਚੌਧਰੀ ਦੀ ਜ਼ਿੰਦਗੀ, ਅਦਾਕਾਰ ਨੇ ਖ਼ੁਦ ਕੀਤਾ ਖੁਲਾਸਾ
ਟੀਵੀ ਸੈਲੇਬਸ ਮੁਨੱਵਰ ਫਾਰੂਕੀ, ਫੈਜ਼ਲ ਸ਼ੇਖ, ਜੰਨਤ ਜ਼ੁਬੈਰ, ਪੂਨਮ ਪਾਂਡੇ ਅਤੇ ਹੋਰ ਵੀ ਕਥਿਤ ਤੌਰ 'ਤੇ ਬਿੱਗ ਬੌਸ 16 ਵਿੱਚ ਹਿੱਸਾ ਲੈਣ ਲਈ ਸੂਚੀ ਵਿੱਚ ਸ਼ਾਮਿਲ ਹਨ। BB16 ਅਕਤੂਬਰ ਤੋਂ ਕਲਰਸ ਅਤੇ ਵੂਟ 'ਤੇ ਪ੍ਰਸਾਰਿਤ ਹੋ ਸਕਦਾ ਹੈ। ਕੁਝ ਰਿਪੋਰਟਸ ਦੇ ਮੁਤਾਬਕ, ਸਾਬਕਾ ਜੋੜੇ ਚਾਰੂ ਅਸੋਪਾ ਅਤੇ ਰਾਜੀਵ ਸੇਨ ਨੂੰ ਵੀ ਇਸ ਸੀਜ਼ਨ ਲਈ ਸੰਪਰਕ ਕੀਤਾ ਗਿਆ ਹੈ ਪਰ ਅਜੇ ਤੱਕ ਉਨ੍ਹਾਂ ਦੀ ਭਾਗੀਦਾਰੀ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ।