ਇਸ ਵਜ੍ਹਾ ਕਰਕੇ ਰੱਖੇ ਗਿੱਪੀ ਗਰੇਵਾਲ ਨੇ ਆਪਣੇ ਬੇਟਿਆਂ ਦੇ ਨਾਂਅ ਗੁਰਫ਼ਤਿਹ ਸਿੰਘ ਤੇ ਏਕਓਂਕਾਰ ਸਿੰਘ 

By  Rupinder Kaler July 11th 2019 05:09 PM

ਗਿੱਪੀ ਗਰੇਵਾਲ ਇੱਕ ਹਿੱਟ ਗਾਇਕ, ਵਧੀਆ ਅਦਾਕਾਰ ਤੇ ਨਿਰਦੇਸ਼ਕ ਹਨ । ਉਹ ਆਪਣੇ ਪ੍ਰਸ਼ੰਸਕਾਂ ਲਈ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਹਨ । ਜਿਸ ਦਾ ਅੰਦਾਜ਼ਾ ਉਹਨਾਂ ਦੀ ਫ਼ਿਲਮ ਅਰਦਾਸ ਤੇ ਅਰਦਾਸ ਕਰਾਂ ਤੋਂ ਲਗਾਇਆ ਜਾ ਸਕਦਾ ਹੈ । ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਜਿੱਥੇ ਕਮੇਡੀ ਤੇ ਰੋਮਾਂਟਿਕ ਫ਼ਿਲਮਾਂ ਦਾ ਦੌਰ ਚੱਲ ਰਿਹਾ ਹੈ ਉੱਥੇ ਗਿੱਪੀ ਗਰੇਵਾਲ ਵੱਖਰੇ ਕੰਸੈਪਟ ਤੇ ਧਾਰਮਿਕ ਕਿਸਮ ਦੀ ਫ਼ਿਲਮ ਅਰਦਾਸ ਕਰਾਂ ਲੈ ਕੇ ਆ ਰਹੇ ਹਨ ।

ਗਿੱਪੀ ਗਰੇਵਾਲ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਅਰਦਾਸ ਫ਼ਿਲਮ ਬਨਾਉਣ ਲਈ ਉਹਨਾਂ ਦੀ ਪਤਨੀ ਨੇ ਉਹਨਾਂ ਨੂੰ ਕਿਹਾ ਸੀ ਕਿਉਂਕਿ ਉਹ ਬਹੁਤ ਹੀ ਧਾਰਮਿਕ ਹਨ । ਉਹਨਾਂ ਤੋਂ ਪ੍ਰਭਾਵਿਤ ਹੋ ਕੇ ਹੀ ਗਿੱਪੀ ਨੇ ਅਰਦਾਸ ਫ਼ਿਲਮ ਬਣਾਈ ਸੀ ਤੇ ਹੁਣ ਉਹ ਇਸ ਦਾ ਸੀਕਵਲ ਅਰਦਾਸ ਕਰਾਂ ਲੈ ਕੇ ਆ ਰਹੇ ।

https://www.instagram.com/p/BMEPVqMhD3O/?utm_source=ig_embed

ਗਿੱਪੀ ਦਾ ਪਰਿਵਾਰ ਧਾਰਮਿਕ ਹੈ, ਇਸੇ ਕਰਕੇ ਉਹਨਾਂ ਨੇ ਆਪਣੇ ਦੋਹਾਂ ਬੇਟਿਆਂ ਦਾ ਨਾਂ ਵੀ ਧਾਰਮਿਕ ਹੈ । ਗਿੱਪੀ ਦੇ ਇੱਕ ਬੇਟੇ ਦਾ ਨਾਂਅ ਗੁਰਫ਼ਤਿਹ ਸਿੰਘ ਹੈ ਤੇ ਇੱਕ ਬੇਟੇ ਦਾ ਨਾਂਅ ਏਕਓਂਕਾਰ ਸਿੰਘ ਹੈ । ਗਿੱਪੀ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਉਹਨਾਂ ਨੇ ਆਪਣੇ ਬੇਟਿਆਂ ਦੇ ਇਸ ਤਰ੍ਹਾਂ ਦੇ ਨਾਂਅ ਕਿਉਂ ਰੱਖੇ ।

https://www.instagram.com/p/BUyVtqMjIK5/?utm_source=ig_embed

ਗਿੱਪੀ ਮੁਤਾਬਿਕ ਅੱਜ ਲੋਕ ਜਿਸ ਤਰ੍ਹਾਂ ਦੇ ਨਾਂਅ ਆਪਣੇ ਬੱਚਿਆਂ ਦੇ ਰੱਖਦੇ ਹਨ, ਉਹਨਾਂ ਨਾਂਵਾ ਦਾ ਕੋਈ ਮਤਲਬ ਨਹੀਂ ਹੁੰਦਾ, ਪਰ ਉਹਨਾਂ ਦੇ ਬੱਚਿਆਂ ਦੇ ਨਾਂਵਾ ਦਾ ਇੱਕ ਮਤਲਬ ਹੈ । ਗਿੱਪੀ ਨੇ ਦੱਸਿਆ ਕਿ ਕੁਝ ਨਾਂਅ ਇਸ ਤਰ੍ਹਾਂ ਦੇ ਹੁੰਦੇ ਹਨ ਜਿੰਨਾਂ ਨੂੰ ਛੋਟਾ ਕਰਕੇ ਬਦਲਿਆ ਜਾ ਸਕਦਾ ਹੈ । ਇਹ ਨਾਂਅ ਇਸ ਤਰ੍ਹਾਂ ਦੇ ਹਨ ਕਿ ਇਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ । ਇਹੀ ਕਾਰਨ ਹੈ ਗਿੱਪੀ ਨੇ ਆਪਣੇ ਬੇਟਿਆਂ ਦਾ ਨਾਂਅ ਧਾਰਮਿਕ ਹੈ ।

Related Post