ਨੱਬੇ ਦੇ ਦਹਾਕੇ ‘ਚ ਕਈ ਅਜਿਹੇ ਗਾਇਕ ਹੋਏ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ । ਉਨ੍ਹਾਂ ਵਿੱਚੋਂ ਹੀ ਇੱਕ ਗਾਇਕ (Singer )ਸੀ ਮਿਲਨ ਸਿੰਘ (Milan Singh) । ਜਿਸ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਹਰ ਕਿਸੇ ਦਾ ਮਨ ਮੋਹ ਲਿਆ ਸੀ । ਮਿਲਨ ਸਿੰਘ ਦੋ ਆਵਾਜ਼ਾਂ ‘ਚ ਗੀਤ ਗਾਉਂਦੇ ਸਨ । ਇੱਕ ਔਰਤ ਦੀ ਆਵਾਜ਼ ‘ਚ ਅਤੇ ਦੂਜਾ ਮਰਦ ਦੀ ਆਵਾਜ਼ ‘ਚ । ਮਿਲਨ ਸਿੰਘ ਦੇ ਇਹ ਗੀਤ ਦੂਰਦਰਸ਼ਨ ‘ਤੇ ਵੱਜਦੇ ਸੁਣਾਈ ਦਿੰਦੇ ਸਨ । ਉਨ੍ਹਾਂ ਦੇ ਇਨ੍ਹਾਂ ਗੀਤਾਂ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ ।
image From instagram
ਹੋਰ ਪੜ੍ਹੋ : ਆਦਿਤਿਆ ਨਰਾਇਣ ਬਣੇ ਪਿਤਾ, ਪਤਨੀ ਸ਼ਵੇਤਾ ਨੇ ਧੀ ਨੂੰ ਦਿੱਤਾ ਜਨਮ
ਮਿਲਨ ਸਿੰਘ ਨੇ ਬਹੁਤ ਛੋਟੀ ਜਿਹੀ ਉਮਰ ‘ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ । ਜਲੰਧਰ ਦੂਰਦਰਸ਼ਨ ‘ਤੇ ਅਕਸਰ ਉਸ ਦੇ ਗੀਤ ਵੱਜਦੇ ਸੁਣਾਈ ਦਿੰਦੇ ਸਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਹਾਣੀਆਂ ਤੂੰ ਕਰ ਲੈ ਪਿਆਰ ਵੇ ਜਿੰਨਾ ਤੇਰਾ ਜੀਅ ਕਰਦਾ',ਵੋ ਬਾਦਸ਼ਾਹ ਸੁਰੋਂ ਕਾ,ਆਂਖੋ ਹੀ ਆਂਖੋ ਮੇਂ ਇਸ਼ਾਰਾ ਹੋ ਗਿਆ ਸਣੇ ਉਨ੍ਹਾਂ ਨੇ ਕਈ ਪੰਜਾਬੀ ਅਤੇ ਹਿੰਦੀ ਗੀਤ ਗਾਏ ।
ਦੋ ਗਾਣਾ ਗਾਉਣ ਵਾਲੇ ਇਹ ਗਾਇਕ ਪਿਛਲੇ ਕੁਝ ਸਮੇਂ ਤੋਂ ਸੰਗੀਤ ਦੀ ਦੁਨੀਆ ਤੋਂ ਕਾਫੀ ਦੂਰ ਹੋ ਗਏ ਸਨ । ਮਿਲਨ ਸਿੰਘ ਦੇ ਵੀਡੀਓ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ ।ਮਿਲਨ ਸਿੰਘ ਸਿਹਤ ਸਬੰਧੀ ਪ੍ਰੇਸ਼ਾਨੀਆਂ ਦੇ ਚੱਲਦਿਆਂ ਇੰਡਸਟਰੀ ਤੋਂ ਕੁਝ ਸਮਾਂ ਦੂਰ ਰਹੇ ਸਨ ।ਪੰਜਾਬ ਸਰਕਾਰ ਵੱਲੋਂ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਸੀ ।ਜਦੋਂ ਉਨ੍ਹਾਂ ਦਾ ਕੋਈ ਗੀਤ ਦੂਰਦਰਸ਼ਨ ‘ਤੇ ਆਉਣਾ ਹੁੰਦਾ ਸੀ ਤਾਂ ਲੋਕ ਬੇਸਬਰੀ ਦੇ ਨਾਲ ਉਨ੍ਹਾਂ ਦੇ ਗੀਤਾਂ ਦੀ ਉਡੀਕ ਕਰਦੇ ਹੁੰਦੇ ਸਨ ।
View this post on Instagram
A post shared by Milan Singh (@milansingh_official)