ਦੱਸੋ ਪੇਂਡੂ ਲੁੱਕ ਵਿੱਚ ਕਿਹੜਾ ਅਦਾਕਾਰ ਫੱਬਦਾ ਹੈ ਅਮਰਿੰਦਰ ਗਿੱਲ, ਐਮੀ ਵਿਰਕ ਜਾਂ ਫਿਰ ਹਰੀਸ਼ ਵਰਮਾ
ਪੰਜਾਬੀ ਫ਼ਿਲਮਾਂ ਦੀ ਲੋਕਪ੍ਰਿਯਤਾ ਦਿਨੋਂ ਦਿਨ ਵੱਧ ਰਹੀ ਹੈ। ਜਿਸ ਦੇ ਚੱਲਦੇ ਪੰਜਾਬੀ ਫ਼ਿਲਮਾਂ ਰਾਹੀਂ ਹਰ ਵਕਤ ਨੂੰ ਪੇਸ਼ ਕੀਤਾ ਜਾਂਦਾ ਹੈ ਭਾਵੇਂ ਉਹ ਪੁਰਾਣਾ ਪੰਜਾਬ ਵਾਲਾ ਸਮਾਂ ਹੋਵੇ ਭਾਵੇਂ ਅੱਜ ਕੱਲ੍ਹ ਦਾ ਫੈਸ਼ਨੇਬਲ ਸਮਾਂ। ਹਰ ਪਹਿਲੂ ਨੂੰ ਕਹਾਣੀ ਦੇ ਰਾਹੀਂ ਵੱਡੇ ਪਰਦੇ ਉੱਤੇ ਪੇਸ਼ ਕੀਤਾ ਜਾਂਦਾ ਹੈ।
View this post on Instagram
ਇਸ ਦਰਮਿਆਨ ਕਈ ਪੰਜਾਬੀ ਫ਼ਿਲਮਾਂ ਪੇਂਡੂ ਸੱਭਿਆਚਾਰ ਉੱਤੇ ਵੀ ਬਣਾਈਆਂ ਗਈਆਂ ਹਨ। ਜਿਸ ‘ਚ ਕਈ ਨਾਮੀ ਕਲਾਕਾਰਾਂ ਨੇ ਆਪਣੀ ਦੇਸੀ ਲੁੱਕ ਨਾਲ ਸਭ ਨੂੰ ਮੋਹਿਆ ਹੈ। ਗੱਲ ਕਰਦੇ ਹਾਂ ਅਮਰਿੰਦਰ ਗਿੱਲ ਦੀ ਜੋ ਕਿ ਪੰਜਾਬੀ ਇੰਡਸਟਰੀ ਦੇ ਨਾਯਾਬ ਹੀਰਾ ਨੇ। ਉਹ ਜੋ ਵੀ ਕਿਰਦਾਰ ਨਿਭਾਉਂਦੇ ਨੇ ਉਸ ਕਿਰਦਾਰ ‘ਚ ਪੂਰੀ ਤਰ੍ਹਾਂ ਰੰਗ ਜਾਂਦੇ ਨੇ। ਅਮਰਿੰਦਰ ਗਿੱਲ ਦੀ ਅੰਗਰੇਜ਼ ਫ਼ਿਲਮ ਜੋ ਕੇ ਪੰਜਾਬੀ ਇੰਡਸਟਰੀ ਦੀਆਂ ਬਿਹਤਰੀਨ ਫ਼ਿਲਮਾਂ ਚੋਂ ਇੱਕ ਹੈ। ਇਸ ਫ਼ਿਲਮ ਤੋਂ ਬਾਅਦ ਪੁਰਾਣੇ ਪੰਜਾਬ ਨੂੰ ਵੱਡੇ ਪਰਦੇ ਉੱਤੇ ਪੇਸ਼ ਕਰਨ ਦਾ ਚਲਨ ਸ਼ੁਰੂ ਹੋਇਆ। ਇਸ ਫ਼ਿਲਮ ‘ਚ ਅਮਰਿੰਦਰ ਗਿੱਲ ਨੇ ਪੇਂਡੂ ਨੌਜਵਾਨ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਨੇ ਇਸ ਲੁੱਕ ਨਾਲ ਚਾਰੋਂ ਪਾਸੇ ਵਾਹ ਵਾਹੀ ਖੱਟੀ।
View this post on Instagram
3 days left buggddeeeeees... Nikka zaildar 2... ???
ਹੋਰ ਵੇਖੋ:ਸੋਨਮ ਬਾਜਵਾ ਨੇ ਸਿੰਡ੍ਰੇਲਾ ਲੁੱਕ ਨਾਲ ਕਰਵਾਈ ਅੱਤ, ਦੇਖੋ ਵੀਡੀਓ
ਇਸ ਤੋਂ ਬਾਅਦ ਐਮੀ ਵਿਰਕ ਵੀ ਬੰਬੂਕਾਟ ਤੇ ਨਿੱਕਾ ਜ਼ੈਲਦਾਰ-2 ਵਰਗੀ ਫ਼ਿਲਮਾਂ ‘ਚ ਦੇਸੀ ਲੁੱਕ ‘ਚ ਨਜ਼ਰ ਆਏ। ਉਨ੍ਹਾਂ ਦੇ ਇਸ ਦੇਸੀ ਲੁੱਕ ਨੇ ਦਰਸ਼ਕਾਂ ਦੇ ਦਿਲਾਂ ਉੱਤੇ ਆਪਣੇ ਕਿਰਦਾਰ ਦੀ ਛਾਪ ਛੱਡ ਦਿੱਤੀ ਹੈ।
View this post on Instagram
#nadhookhan #harishverma Next song #Sharbatiakhiyan kal nu! Enjoy karo! Lots of love! ???
ਇਸ ਵਾਰ ਹਰੀਸ਼ ਵਰਮਾ ਵੀ ਫ਼ਿਲਮ ਨਾਢੂ ਖ਼ਾਨ ‘ਚ ਪੇਂਡੂ ਲੁੱਕ ‘ਚ ਨਜ਼ਰ ਆਏ। ਇਹ ਫ਼ਿਲਮ ‘ਚ ਵੀ ਦੇਸ਼ ਦੀ ਵੰਡ ਤੋਂ ਪਹਿਲਾਂ ਦਾ ਸਮਾਂ ਪੇਸ਼ ਕੀਤਾ ਗਿਆ ਹੈ। ਹਰੀਸ਼ ਵਰਮਾ ਦੀ ਦੇਸੀ ਲੁੱਕ ਤੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਸਰੋਤਿਆਂ ਦਾ ਦਿਲ ਜਿੱਤਣ ‘ਚ ਕਾਮਯਾਬ ਰਹੇ ਹਨ।