ਕੰਗਾਲੀ ਦੀ ਹਾਲਤ ’ਚ ਪਹੁੰਚ ਕੇ ਵਿਨੋਦ ਖੰਨਾ ਨੇ ਸ਼੍ਰੀਦੇਵੀ ਤੋਂ ਇਸ ਕੰਮ ਲਈ ਮੰਗੀ ਸੀ ਮਦਦ

By  Rupinder Kaler October 6th 2020 01:08 PM

ਵਿਨੋਦ ਖੰਨਾ 6 ਅਕਤੂਬਰ 1946 ਨੂੰ ਪੇਸ਼ਾਵਰ ਵਿੱਚ ਪੈਦਾ ਹੋਏ ਸਨ । ਬਹੁਤ ਹੀ ਹੈਂਡਸਮ ਵਿਨੋਦ ਖੰਨਾ ਨੂੰ ਸੁਨੀਲ ਦੱਤ ਨੇ ਬਤੌਰ ਖਲਨਾਇਕ ਫ਼ਿਲਮਾਂ ਵਿੱਚ ਲਾਂਚ ਕੀਤਾ ਸੀ । ਪਰ ਉਹਨਾਂ ਦੀ ਖੂਬਸੂਰਤੀ ਨੂੰ ਦੇਖਦੇ ਹੋਏ ਉਹਨਾਂ ਨੂੰ ਫ਼ਿਲਮਾਂ ਵਿੱਚ ਹੀਰੋ ਦੇ ਕਿਰਦਾਰ ਲਈ ਚੁਣਿਆ ਜਾਣ ਲੱਗਾ । ਇੱਕ ਸਮਾਂ ਅਜਿਹਾ ਵੀ ਸੀ ਜਦੋਂ ਉਹ ਅਮਿਤਾਭ ਬੱਚਨ ਨੂੰ ਟੱਕਰ ਦਿੰਦੇ ਸਨ ।

vinod-khanna

ਹੋਰ ਪੜ੍ਹੋ :

ਰਾਤ ਦੇ ਇੱਕ ਵਜੇ ਕਿਸਾਨਾਂ ਨਾਲ ਲਾਈਵ ਹੋ ਕੇ ਸੋਨੀਆ ਮਾਨ ਨੇ ਕਿਸਾਨਾਂ ਦਾ ਦਰਦ ਨਾ ਸਮਝਣ ਵਾਲੀਆਂ ਸਰਕਾਰਾਂ ਨੂੰ ਪਾਈਆਂ ਲਾਹਨਤਾਂ

ਜਸਬੀਰ ਜੱਸੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਪਰ ਕਰੀਅਰ ਦੀ ਉਚਾਈ ਤੇ ਪਹੁੰਚ ਕੇ ਵਿਨੋਦ ਖੰਨਾ ਸਾਧੂ ਬਣ ਗਏ ਤੇ ਸਭ ਕੁਝ ਛੱਡ ਕੇ ਆਪਣੇ ਗੁਰੂ ਓਸ਼ੋ ਦੇ ਆਸ਼ਰਮ ਵਿੱਚ ਚਲੇ ਗਏ । ਆਸ਼ਰਮ ਵਿੱਚ ਵਿਨੋਦ ਮਾਲੀ ਦਾ ਕੰਮ ਕਰਦੇ ਸਨ । ਆਸ਼ਰਮ ਵਿੱਚ ਚਾਰ ਸਾਲ ਬਿਤਾਉਣ ਤੋਂ ਬਾਅਦ ਜਦੋਂ ਵਿਨੋਦ ਖੰਨਾ ਵਾਪਿਸ ਮੁੰਬਈ ਆਏ ਤਾਂ ਉਹਨਾਂ ਕੋਲ ਨਾ ਤਾਂ ਘਰ ਸੀ ਤੇ ਨਾ ਹੀ ਪੈਸਾ । ਵਾਪਿਸ ਫ਼ਿਲਮਾਂ ਵਿੱਚ ਕੰਮ ਪਾਉਣਾ ਉਹਨਾਂ ਲਈ ਅਸਾਨ ਨਹੀਂ ਸੀ ।

vinod khanna

ਅਜਿਹੇ ਵਿੱਚ ਕਿਸੇ ਨੇ ਉਹਨਾਂ ਨੂੰ ਕਿਹਾ ਕਿ ਉਹ ਸ਼੍ਰੀਦੇਵੀ ਨਾਲ ਫ਼ਿਲਮਾਂ ਕਰਨ, ਜਿਸ ਨਾਲ ਉਹਨਾਂ ਦੇ ਕਰੀਅਰ ਨੂੰ ਰਫਤਾਰ ਮਿਲ ਸਕਦੀ ਹੈ । ਸ਼੍ਰੀਦੇਵੀ ਉਸ ਸਮੇਂ ਸਭ ਤੋਂ ਵੱਡੀ ਹੀਰੋਇਨ ਸੀ, ਹਰ ਕੋਈ ਉਸ ਨਾਲ ਫ਼ਿਲਮ ਕਰਨਾ ਚਾਹੁੰਦਾ ਸੀ । ਵਿਨੋਦ ਖੰਨਾ ਨੇ ਜਦੋਂ ਸ਼੍ਰੀਦੇਵੀ ਨੂੰ ਮੈਸੇਜ ਭਿਜਵਾਇਆ ਕਿ ਉਹ ਉਸ ਨਾਲ ਕੰਮ ਕਰਨਾ ਚਾਹੁੰਦੇ ਹਨ ਤਾਂ ਕੋਈ ਜਵਾਬ ਨਹੀਂ ਆਇਆ ।

ਵਿਨੋਦ ਖੰਨਾ ਨੂੰ ਪਤਾ ਲੱਗਿਆ ਕਿ ਸ਼੍ਰੀਦੇਵੀ ਕੋਲ ਉਹਨਾਂ ਵਰਗੇ ਹੀਰੋ ਦੀ ਲੰਮੀ ਲਿਸਟ ਹੈ । ਇਸ ਤੋਂ ਬਾਅਦ ਵਿਨੋਦ ਖੰਨਾ ਨੂੰ ਪਤਾ ਲੱਗਿਆ ਕਿ ਯਸ਼ ਚੋਪੜਾ ਸ਼੍ਰੀਦੇਵੀ ਦੇ ਨਾਲ ਚਾਂਦਨੀ ਬਣਾ ਰਹੇ ਹਨ ਤਾ ਵਿਨੋਦ ਖੰਨਾ ਉਹਨਾਂ ਕੋਲ ਕੰਮ ਮੰਗਣ ਲਈ ਪਹੁੰਚ ਗਏ । ਪਰ ਯਸ਼ ਪਹਿਲਾਂ ਹੀ ਰਿਸ਼ੀ ਨੂੰ ਸਾਇਨ ਕਰ ਚੁੱਕੇ ਸਨ । ਇਸ ਫ਼ਿਲਮ ਵਿੱਚ ਯਸ਼ ਨੇ ਉਹਨਾਂ ਨੂੰ ਫ਼ਿਲਮ ਵਿੱਚ ਛੋਟਾ ਜਿਹਾ ਰੋਲ ਦਿੱਤਾ ਜਿਹੜਾ ਕਿ ਸ਼੍ਰੀਦੇਵੀ ਦੇ ਬੌਸ ਦਾ ਸੀ । ਇਹ ਰੋਲ ਫ਼ਿਲਮ ਦੇ ਨਾਲ ਹੀ ਵੱਡਾ ਹੁੰਦਾ ਗਿਆ ਸੀ । ਇਸ ਫ਼ਿਲਮ ਤੋਂ ਬਾਅਦ ਵਿਨੋਦ ਖੰਨਾ ਦਾ ਕਰੀਅਰ ਫਿਰ ਚਾਲੇ ਪੈ ਗਿਆ ।

Related Post