ਦੁੱਪਟਾ ਨਾ ਲੈਣ ‘ਤੇ ਯੂਜ਼ਰਸ ਨੇ ਕੀਤਾ ਟ੍ਰੋਲ ਤਾਂ ਅਦਾਕਾਰਾ ਨੇ ਦਿੱਤਾ ਮੂੰਹ ਤੋੜਵਾਂ ਜਵਾਬ

ਦਿਵਿਆਂਕਾ ਤ੍ਰਿਪਾਠੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਏਨੀਂ ਦਿਨੀਂ ਉਹ ਵਿਦੇਸ਼ ‘ਚ ਕਿਸੇ ਸ਼ੂਟ ਲਈ ਪਹੁੰਚੀ ਹੋਈ ਹੈ । ਦਿਵਿਆਂਕਾ ਨੂੰ ਉਸ ਸਮੇਂ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਜਦੋਂ ਇੱਕ ਯੂਜ਼ਰਸ ਨੇ ਅਦਾਕਾਰਾ ਨੂੰ ਦੁੱਪਟਾ ਨਾ ਲੈਣ ਕਾਰਨ ਕਮੈਂਟਸ ਕੀਤੇ । ਜਿਸ ਤੋਂ ਬਾਅਦ ਅਦਾਕਾਰਾ ਨੇ ਵੀ ਆਪਣੇ ਤਰੀਕੇ ਦੇ ਨਾਲ ਇਸ ਯੂਜ਼ਰਸ ਨੂੰ ਜਵਾਬ ਦਿੱਤਾ ਹੈ ।
Image From divyankatripathi Twitter
ਹੋਰ ਪੜ੍ਹੋ : ਰਣਜੀਤ ਬਾਵਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਵੀਡੀਓ ਸਾਂਝਾ ਕਰਦੇ ਹੋਏ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
Image From divyankatripathi instagram
ਫੇਮਸ ਟੀਵੀ ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਟੀਵੀ ਇੰਡਸਟਰੀ ਦੀ ਮੰਨੀ ਪ੍ਰਮੰਨੀ ਅਦਾਕਾਰਾ ਹੈ। ਦਿਵਿਆਂਕਾ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਟ੍ਰੋਲਜ਼ ਦਾ ਵੀ ਸਾਹਮਣਾ ਵੀ ਬਹੁਤ ਹੀ ਕੂਲ ਅੰਦਾਜ਼ ਵਿਚ ਕਰਦੀ ਹੈ।
Image From divyankatripathi Instagram
ਹਾਲ ਹੀ ਵਿਚ ਇਕ ਯੂਜ਼ਰ ਨੇ ਦਿਵਿਆਂਕਾ ਨੂੰ ਉਸ ਦੇ ਕੱਪੜਿਆਂ ਕਾਰਨ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਦਾਕਾਰਾ ਵੀ ਸ਼ਾਂਤ ਨਹੀਂ ਬੈਠੀ ਅਤੇ ਉਨ੍ਹਾਂ ਨੇ ਟ੍ਰੋਲ ਨੂੰ ਉਸੇ ਦੀ ਭਾਸ਼ਾ ਵਿਚ ਲਤਾੜ ਦਿੱਤਾ।