ਟ੍ਰੈਜਡੀ ਕਿਊਨ ਮੀਨਾ ਕੁਮਾਰੀ ਦੀ ਜ਼ਿੰਦਗੀ ਦੇ ਬਹੁਤ ਸਾਰੇ ਕਿੱਸੇ ਹਨ, ਪਰ ਉਹਨਾਂ ਦੀ ਜ਼ਿੰਦਗੀ ਨਾਲ ਜੁੜਿਆ ਇੱਕ ਕਿੱਸਾ ਅਜਿਹਾ ਵੀ ਹੈ । ਜਿਹੜਾ ਹਰ ਇੱਕ ਨੂੰ ਹੈਰਾਨ ਕਰ ਦਿੰਦਾ ਹੈ । ਇੱਕ ਸਮਾਂ ਐਵੇਂ ਦਾ ਵੀ ਸੀ ਜਦੋਂ ਮੀਨਾ ਕੁਮਾਰੀ ਦਾ ਨਾਂਅ ਹਰ ਇੱਕ ਦੀ ਜ਼ੁਬਾਨ ਤੇ ਹੁੰਦਾ ਸੀ ।ਇਸ ਦੇ ਬਾਵਜੂਦ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਉਹਨਾਂ ਨੂੰ ਪਹਿਚਾਣ ਨਹੀਂ ਸਕੇ । ਦਰਅਸਲ ਲਾਲ ਬਹਾਦਰ ਸ਼ਾਸਤਰੀ ਨੂੰ ‘ਪਾਕੀਜ਼ਾ’ ਫ਼ਿਲਮ ਦੀ ਸ਼ੂਟਿੰਗ ਦੇਖਣ ਲਈ ਬੁਲਾਇਆ ਗਿਆ ਸੀ ।
ਹੋਰ ਪੜ੍ਹੋ :
ਐਮੀ ਵਿਰਕ ਤੇ ਮਨਿੰਦਰ ਬੁੱਟਰ ਦੀ ਫਨੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
Pic Courtesy: Youtube
ਮਹਾਰਾਸ਼ਟਰ ਦੇ ਮੁੱਖ ਮੰਤਰੀ ਵੱਲੋਂ ਲਾਲ ਬਹਾਦਰ ਸ਼ਾਸਤਰੀ ਤੇ ਸ਼ੂਟਿੰਗ ਦੇਖਣ ਦਾ ਏਨਾਂ ਦਬਾਅ ਬਣਾਇਆ ਗਿਆ ਸੀ ਕਿ ਉਹ ਉਸ ਨੂੰ ਨਾਂਹ ਨਹੀਂ ਕਰ ਸਕੇ ਤੇ ਉਹ ਸਟੂਡੀਓ ਪਹੁੰਚ ਗਏ । ਕੁਲਦੀਪ ਨਈਅਰ ਨੇ ਆਪਣੀ ਕਿਤਾਬ ਵਿੱਚ ਲਿਖਿਆ ‘ਉਸ ਸਮੇਂ ਕਈ ਵੱਡੇ ਸਿਤਾਰੇ ਮੌਜੂਦ ਸਨ ।
Pic Courtesy: Youtube
ਮੀਨਾ ਕੁਮਾਰੀ ਨੇ ਜਦੋਂ ਹੀ ਲਾਲ ਬਹਾਦਰ ਸ਼ਾਸਤਰੀ ਨੂੰ ਹਾਰ ਪਾਇਆ ਤਾਂ ਸ਼ਾਸਤਰੀ ਜੀ ਨੇ ਪੁੱਛਿਆ ਇਹ ਮਹਿਲਾ ਕੌਣ ਹੈ । ਮੈਂ ਹੈਰਾਨੀ ਜਤਾਉਂਦੇ ਹੋਏ ਉਹਨਾਂ ਨੂੰ ਕਿਹਾ ਮੀਨਾ ਕੁਮਾਰੀ’ । ਇਸ ਤੋਂ ਅੱਗੇ ਨਈਅਰ ਨੇ ਲਿਖਿਆ ‘ਮੈਂ ਇਹ ਕਦੇ ਵੀ ਨਹੀਂ ਸੀ ਸੋਚਿਆ ਕਿ ਸ਼ਾਸਤਰੀ ਜੀ ਇਹ ਗੱਲ ਪਬਲਿਕ ਵਿੱਚ ਸਭ ਦੇ ਸਾਹਮਣੇ ਪੁੱਛਣਗੇ ।
ਹਾਲਾਂਕਿ ਕਿ ਮੈਂ ਸ਼ਾਸਤਰੀ ਜੀ ਦੇ ਇਸ ਭੋਲੇਪਣ ਅਤੇ ਇਮਾਨਦਾਰੀ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ । ਬਾਅਦ ਵਿੱਚ ਲਾਲ ਬਹਾਦਰ ਸ਼ਾਸਤਰੀ ਜੀ ਨੇ ਆਪਣੇ ਭਾਸ਼ਣ ਵਿੱਚ ਮੀਨਾ ਕੁਮਾਰੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ …ਮੀਨਾ ਕੁਮਾਰੀ ਜੀ ਮੈਨੂੰ ਮਾਫ ਕਰਨਾ ਮੈਂ ਤੁਹਾਡਾ ਨਾਂਅ ਪਹਿਲੀ ਵਾਰ ਸੁਣਿਆ ਹੈ’। ‘ਹਿੰਦੀ ਸਿਨੇਮਾ ਦੀ ਖੂਬਸੂਰਤ ਅਦਾਕਾਰਾ ਮੀਨਾ ਕੁਮਾਰੀ ਜਿਹੜੀ ਲੱਖਾਂ ਦਿਲਾਂ ਦੀ ਧੜਕਣ ਸੀ । ਸਪੀਚ ਸੁਣਦੇ ਹੋਏ ਚੁੱਪ ਕਰਕੇ ਬੈਠੀ ਸੀ ਤੇ ਸ਼ਰਮਿੰਦਗੀ ਦੇ ਭਾਵ ਉਹਨਾਂ ਦੇ ਚਿਹਰੇ ਤੇ ਸਾਫ਼ ਦਿਖਾਈ ਦੇ ਰਹੇ ਸਨ’।