ਜਦੋਂ ਸਿੰਮੀ ਚਾਹਲ ਨੇ ਆਪਣੀ ਮਾਂ ਦੇ ਜਨਮ ਦਿਨ ‘ਤੇ ਪੁੱਛਿਆ ਉਸ ਦੀ ਸੁੰਦਰਤਾ ਦਾ ਰਾਜ਼ ਤਾਂ ਮਾਂ ਨੇ ਦਿੱਤਾ ਮਜ਼ੇਦਾਰ ਜਵਾਬ, ਵੀਡੀਓ ਵਾਇਰਲ

By  Shaminder November 2nd 2021 11:17 AM

ਸਿੰਮੀ ਚਾਹਲ (simi chahal)  ਦੀ ਮੰਮੀ ਦਾ ਅੱਜ ਜਨਮ ਦਿਨ (Mother Birthday) ਹੈ । ਇਸ ਮੌਕੇ ‘ਤੇ ਸਿੰਮੀ ਚਾਹਲ ਨੇ ਇੱਕ ਵੀਡੀਓ ਆਪਣੀ ਮੰਮੀ ਦੇ ਨਾਲ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਸਿੰਮੀ ਚਾਹਲ ਆਪਣੀ ਮੰਮੀ ਦੇ ਨਾਲ ਮਸਤੀ ਕਰਦੀ ਹੋਈ ਵਿਖਾਈ ਦੇ ਰਹੀ ਹੈ । ਸਿੰਮੀ ਚਾਹਲ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ‘ਜਨਮ ਦਿਨ ਮੁਬਾਰਕ ਮੇਰੇ ਪਿਆਰ, ਮੇਰਾ ਸਭ ਕੁਝ ! ਤੁਹਾਨੂੰ ਵੇਖਣ ਅਤੇ ਤੁਹਾਡੇ ਨਾਲ ਬਰਥਡੇ ਮਨਾਉਣ ਲਈ ਇੰਤਜ਼ਾਰ ਨਹੀਂ ਕਰ ਸਕਦਾ ।ਵਾਹਿਗੁਰੂ ਤੁਹਾਨੂੰ ਏਦਾਂ ਹੀ ਹਮੇਸ਼ਾ ਹੱਸਦਾ ਅਤੇ ਖੁਸ਼ ਰੱਖਣ’ ।

Simi chahal, image From instagram

ਹੋਰ ਪੜ੍ਹੋ : ਧੰਨਤੇਰਸ ਵਾਲੇ ਦਿਨ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਭੁੱਲ ਕੇ ਵੀ ਨਾ ਕਰੋ ਅਜਿਹਾ ਕੰਮ

ਸਿੰਮੀ ਚਾਹਲ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਵਧਾਈ ਦੇ ਰਗੇ ਹਨ ।ਸਿੰਮੀ ਚਾਹਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਹੁਣ ਤੱਕ

ਪੰਜਾਬੀ ਇੰਡਸਟਰੀ ਦੀ ਖੂਬਸੂਰਤ ਤੇ ਚੁਲਬੁਲੇ ਸੁਭਾਅ ਵਾਲੀ ਅਦਾਕਾਰਾ ਸਿੰਮੀ ਚਾਹਲ ਜੋ ਕਿ ਦਾ ਜਨਮ 9ਅੰਬਾਲਾ ਕੈਂਟ, ਹਰਿਆਣਾ ਵਿਖੇ ਹੋਇਆ ਸੀ।

Simi-chahal image From instagram

ਸਿੰਮੀ ਚਾਹਲ ਜਿੰਨ੍ਹਾਂ ਦਾ ਪੂਰਾ ਨਾਂਅ ਸਿਮਰਪ੍ਰੀਤ ਕੌਰ ਹੈ । ਉਨ੍ਹਾਂ ਨੇ ਚੰਡੀਗੜ੍ਹ ਵਿਖੇ ਆਪਣੀ ਕਾਲਜ ਦੀ ਪੜ੍ਹਾਈ ਪੂਰੀ ਕੀਤੀ ਹੈ। ਜਿੱਥੋਂ ਉਹਨਾਂ ਨੇ ਆਪਣੇ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ।ਚੰਡੀਗੜ੍ਹ ਪੜ੍ਹਦਿਆਂ ਮਨੋਰੰਜਨ ਦੀ ਦੁਨੀਆ ਵੱਲ ਉਸਨੇ ਆਪਣਾ ਪਹਿਲਾ ਕਦਮ ਮਾਡਲਿੰਗ ਨਾਲ ਵਧਾਇਆ ਸੀ। ਉਸਨੇ ਆਪਣੀ ਸ਼ੁਰੂਆਤ ਮਿਊਜ਼ਿਕ ਵੀਡੀਓਜ਼ ਤੋਂ ਕੀਤੀ ਸੀ। ਹੀਰੋਇਨ ਬਣਨ ਦਾ ਸੁਫ਼ਨਾ ਪੂਰਾ ਹੋਇਆ ਫ਼ਿਲਮ ‘ਬੰਬੂਕਾਟ’ ਦੇ ਨਾਲ । ਪੰਜਾਬੀ ਫ਼ਿਲਮ ‘ਬੰਬੂਕਾਟ’ ਨਾਲ ਦਰਸ਼ਕਾਂ ‘ਚ ਆਪਣੀ ਪਹਿਚਾਣ ਦਰਜ ਕਰਵਾਉਣ ਵਾਲੀ ਸਿੰਮੀ ਚਾਹਲ ਇਸ ਵੇਲੇ ਦੀ ਚਰਚਿਤ ਅਦਾਕਾਰਾ ਹੈ।

 

View this post on Instagram

 

A post shared by ਸਿੰਮੀ ਚਾਹਲ (Simi Chahal) (@simichahal9)

ਜੇ ਗੱਲ ਕਰੀਏ ਉਨ੍ਹਾਂ ਦੇ ਵਰਕ ਫਰੰਟ ਦੀ ਤਾਂ ਉਹ ਸਰਵਣ, ਰੱਬ ਦਾ ਰੇਡੀਓ, ‘ਗੋਲਕ, ਬੁਗਨੀ ਬੈਂਕ ‘ਤੇ ਬਟੂਆ’, ‘ਦਾਣਾ-ਪਾਣੀ’, ‘ਭੱਜੋ ਵੀਰੋ ਵੇ’, ‘ਮੰਜੇ ਬਿਸਤਰੇ 2’, ‘ਚੱਲ ਮੇਰਾ ਪੁੱਤ’, ‘ਚੱਲ ਮੇਰਾ ਪੁੱਤ-2’ ਵਰਗੀ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ।

Related Post