ਜਦੋਂ ਜਾਨ੍ਹਵੀ ਕਪੂਰ ਦਾ ਪੂਜਾ ਨਾਂਅ ਦੀ ਕੁੜੀ ਨਾਲ ਹੋਇਆ ਝਗੜਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ
Shaminder
November 29th 2021 12:07 PM --
Updated:
November 29th 2021 12:08 PM
ਜਾਨ੍ਹਵੀ ਕਪੂਰ (janhvi kapoor) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਬੀਤੇ ਦਿਨ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਅਦਾਕਾਰਾ ਪੂਜਾ ਨਾਂਅ ਦੀ ਕੁੜੀ ਦੇ ਨਾਲ ਝਗੜਾ ਕਰਦੀ ਹੋਈ ਦਿਖਾਈ ਦੇ ਰਹੀ ਹੈ । ਦਰਅਸਲ ਇਸ ਵੀਡੀਓ ‘ਚ ਜਾਨ੍ਹਵੀ ਕਪੂਰ ਪੂਜਾ ਨਾਂਅ ਦੀ ਕੁੜੀ ਨੂੰ ਡਸਟਬੀਨ ਵੱਲ ਇਸ਼ਾਰਾ ਕਰਦੀ ਹੋਈ ਪੁੱਛਦੀ ਹੈ ਕਿ ਇਹ ਕਿਸ ਤਰ੍ਹਾਂ ਦਾ ਵਰਤਾਉ ਹੈ ।