ਜਦੋਂ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨੂੰ ਮਿਲੀ ਹੇਮਾ ਮਾਲਿਨੀ ਦੀ ਬੇਟੀ ਈਸ਼ਾ ਦਿਓਲ ਤਾਂ ਪ੍ਰਕਾਸ਼ ਕੌਰ ਨੇ ਇਸ ਤਰ੍ਹਾਂ ਕੀਤਾ ਸੀ ਰਿਐਕਟ
ਧਰਮਿੰਦਰ ਤੇ ਹੇਮਾ ਮਾਲਿਨੀ ਦੀ ਬੇਟੀ ਈਸ਼ਾ ਦਿਓਲ ਦਾ ਬੀਤੇ ਦਿਨ ਜਨਮ ਦਿਨ ਸੀ । ਈਸ਼ਾ ਨੇ ਕਈ ਫ਼ਿਲਮਾ ਵਿੱਚ ਕੰਮ ਕੀਤਾ ਪਰ ਉਹਨਾਂ ਨੂੰ ਕਦੇ ਵੀ ਸਫ਼ਲਤਾ ਨਹੀਂ ਮਿਲੀ, ਜਿਸ ਦੀ ਵਜ੍ਹਾ ਕਰਕੇ ਉਹਨਾਂ ਨੇ ਇਹ ਲਾਈਨ ਛੱਡ ਦਿੱਤੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਧਰਮਿੰਦਰ ਦੇ ਦੋ ਵਿਆਹ ਹੋਏ ਹਨ ਉਹਨਾਂ ਦੀ ਪਹਿਲੀ ਪਤਨੀ ਦਾ ਨਾਂਅ ਪ੍ਰਕਾਸ਼ ਕੌਰ ਹੈ ।
ਹੋਰ ਪੜ੍ਹੋ :-
ਵਿੱਕੀ ਕੌਸ਼ਲ ਨੇ ਆਪਣੀ ਮਾਂ ਦੀ ਪਿਆਰੀ ਜਿਹੀ ਫੋਟੋ ਸ਼ੇਅਰ ਕਰਦੇ ਹੋਏ ਦਿੱਤੀ ਜਨਮ ਦਿਨ ਦੀ ਵਧਾਈ
ਗੁਰਲੇਜ ਅਖਤਰ ਅਤੇ ਜੌਰਡਨ ਸੰਧੂ ਦਾ ਨਵਾਂ ਗੀਤ ‘ਇਨਫੋ’ ਹੋਇਆ ਰਿਲੀਜ਼
ਹੇਮਾ ਮਾਲਿਨੀ ਵਿਆਹ ਤੋਂ ਬਾਅਦ ਕਦੇ ਵੀ ਧਰਮਿੰਦਰ ਦੇ ਘਰ ਨਹੀਂ ਗਈ । ਪਰ ਉਹਨਾਂ ਦੀ ਬੇਟੀ ਈਸ਼ਾ ਦਿਓਲ ਇੱਕ ਵਾਰ ਗਈ ਸੀ, ਜਿੱਥੇ ਉਹ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨੂੰ ਮਿਲੀ । ਈਸ਼ਾ ਨੇ ਇਸ ਸਬੰਧ ਵਿੱਚ ਦੱਸਿਆ ਕਿ ‘ਮੇਰੇ ਚਾਚਾ ਯਾਨੀ ਅਭੈ ਦਿਓਲ ਦੇ ਪਿਤਾ ਅਜੀਤ ਸਿੰਘ ਦਿਓਲ ਬਹੁਤ ਬਿਮਾਰ ਸਨ । ਮੈਂ ਉਹਨਾਂ ਨੂੰ ਮਿਲਣਾ ਚਾਹੁੰਦੀ ਸੀ ਤੇ ਉਹਨਾਂ ਦਾ ਹਾਲ ਜਾਨਣਾ ਚਾਹੁੰਦੀ ਸੀ ।
ਉਹ ਮੈਨੂੰ ਬਹੁਤ ਪਿਆਰ ਕਰਦੇ ਸਨ ਤੇ ਅਸੀਂ ਅਭੈ ਦਿਓਲ ਦੇ ਬਹੁਤ ਕਰੀਬ ਸੀ । ਸਾਡੇ ਕੋਲ ਧਰਮਿੰਦਰ ਦੇ ਘਰ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ । ਇਸ ਲਈ ਮੈਂ ਸੰਨੀ ਨੂੰ ਕਿਹਾ ਤੇ ਉਹਨਾਂ ਨੇ ਸਾਰੇ ਪ੍ਰਬੰਧ ਕਰ ਦਿੱਤੇ’ ।
ਇਸ ਦੌਰਾਨ ਈਸ਼ਾ ਨੇ ਪਹਿਲੀ ਵਾਰ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨਾਲ ਮੁਲਾਕਾਤ ਕੀਤੀ । ਈਸ਼ਾ ਨੇ ਦੱਸਿਆ ‘ਮੈਂ ਉਹਨਾਂ ਦੇ ਪੈਰ ਛੂਹੇ ਤੇ ਉਹ ਮੈਨੂੰ ਆਸ਼ੀਰਵਾਦ ਦੇ ਕੇ ਚਲੇ ਗਏ । ਉਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਸੀ’।