ਜਦੋਂ ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕ ਨੇ ਪੁੱਛਿਆ ਅਜੀਬ ਸਵਾਲ, ਤਾਂ ਦਿਲਜੀਤ ਨੇ ਇਸ ਤਰ੍ਹਾਂ ਕੀਤਾ ਰਿਪਲਾਈ

ਗਾਇਕ ਦਿਲਜੀਤ ਦੋਸਾਂਝ (Diljit Dosanjh) ਏਨੀਂ ਦਿਨੀਂ ਆਪਣੀ ਨਵੀਂ ਐਲਬਮ Moon Child Era ਦੇ ਪ੍ਰਚਾਰ ਵਿੱਚ ਜੋਰ ਸ਼ੋਰ ਨਾਲ ਲੱਗਿਆ ਹੋਇਆ ਹੈ । ਉਸ ਵੱਲੋਂ ਹਰ ਦਿਨ ਸੋਸ਼ਲ ਮੀਡੀਆ ਤੇ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੀਆਂ ਜਾ ਰਹੀਆਂ ਹਨ । ਦਿਲਜੀਤ (Diljit Dosanjh) ਦੀਆਂ ਇਹ ਸਾਰੀਆਂ ਤਸਵੀਰਾਂ ਤੇ ਵੀਡੀਓ ਕੈਲੀਫੋਰਨੀਆ ਵਰਗੇ ਸ਼ਹਿਰਾਂ ਵਿੱਚ ਹੀ ਫਿਲਮਾਈਆਂ ਗਈਆਂ ਹਨ ।
ਹੋਰ ਪੜ੍ਹੋ
ਸ਼ਿਲਪਾ ਸ਼ੈੱਟੀ ਦੀ ਭੈਣ ਸ਼ਮਿਤਾ ਸ਼ੈੱਟੀ ਨੇ ਖੋਲਿਆ ਹੁਣ ਤੱਕ ਦਾ ਸਭ ਤੋਂ ਵੱਡਾ ਰਾਜ਼
ਇਹਨਾਂ ਤਸਵੀਰਾਂ ਤੇ ਵੀਡੀਓ ਨੂੰ ਦੇਖ ਕੇ ਹਰ ਕੋਈ ਅੰਦਾਜ਼ਾ ਲਗਾ ਸਕਦਾ ਹੈ ਕਿ ਦਿਲਜੀਤ (Diljit Dosanjh) ਵਿਦੇਸ਼ ਵਿੱਚ ਰਹਿ ਰਿਹਾ ਹੈ । ਇਸ ਸਭ ਨੂੰ ਦੇਖਦੇ ਹੋਏ ਦਿਲਜੀਤ ਦੇ ਇੱਕ ਪ੍ਰਸ਼ੰਸਕ ਨੇ ਤਾਂ ਦਿਲਜੀਤ ਨੂੰ ਇਹ ਪੁੱਛ ਲਿਆ ਕਿ ‘ਉਹ ਹੁਣ ਪੰਜਾਬ ਕਿਉਂ ਨਹੀਂ ਰਹਿੰਦਾ’ । ਪ੍ਰਸ਼ੰਸਕ ਦੇ ਇਸ ਸਵਾਲ ਦਾ ਦਿਲਜੀਤ ਨੇ ਜੋ ਜਵਾਬ ਦਿੱਤੀ ਉਹ ਹਰ ਇੱਕ ਨੂੰ ਭਾਵੁਕ ਕਰ ਗਿਆ ।
Image From Diljit Dosanjh Song
ਦਿਲਜੀਤ (Diljit Dosanjh) ਨੇ ਇਸ ਦੇ ਜਵਾਬ ਵਿੱਚ ਕਿਹਾ ‘ਪੰਜਾਬ ਮੇਰੇ ਖੂਨ ਵਿੱਚ ਆ ਵੀਰੇ ….ਲੱਖਾਂ ਲੋਕ ਕੰਮ ਲਈ ਪੰਜਾਬ ਤੋਂ ਬਾਹਰ ਜਾਂਦੇ ਨੇ ….ਇਸ ਦਾ ਮਤਲਬ ਇਹ ਨਹੀਂ ਕਿ ਪੰਜਾਬ ਸਾਡੇ ਅੰਦਰੋਂ ਨਿਕਲ ਗਿਆ …ਪੰਜਾਬ ਦੀ ਮਿੱਟੀ ਦਾ ਬਣਿਆ ਸਰੀਰ ਪੰਜਾਬ ਕਿਵੇਂ ਛੱਡ ਦਿਉ’ । ਦਿਲਜੀਤ ਦੇ ਇਸ ਜਵਾਬ ’ਤੇ ਉਸ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।