ਪੰਜਾਬੀ ਗੀਤ ਜਿਹੜੇ ਅਕਸਰ ਸਾਡੀ ਜ਼ਿੰਦਗੀ ਦੇ ਨਾਲ ਜੁੜ ਜਾਂਦੇ ਹਨ। ਅਜਿਹੇ ਹੀ ਗੀਤਾਂ ਚੋਂ ਇੱਕ ਹਨ ਮਾਂ-ਪਿਓ ਲਈ ਗਏ ਹੋਏ ਗੀਤ। ਮਾਤਾ-ਪਿਤਾ ਨੂੰ ਕਈ ਨਾਮੀ ਗਾਇਕਾਂ ਨੇ ਆਪਣੇ-ਆਪਣੇ ਗੀਤਾਂ ਦੇ ਰਾਹੀਂ ਸ਼ਿੰਗਾਰਿਆ ਹੈ।
ਹੋਰ ਵੇਖੋ:'ਲੌਂਗ ਲਾਚੀ' ਗੀਤ ਤੋਂ ਬਾਅਦ ਗੁਰਮੀਤ ਸਿੰਘ ਲੈ ਕੇ ਆਏ ਨੇ ‘ਲਲਕਾਰੇ’ ਗੀਤ, ਵੇਖੋ ਵੀਡੀਓ
ਗੱਲ ਕਰਦੇ ਹਾਂ ਪੰਜਾਬੀ ਗਾਇਕ ਗੁਰਜੈਜ਼ ਦੀ ਜਿਸ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸਾਲ 2017 ‘ਚ ਹੌਂਸਲਾ ਗੀਤ ਲੈ ਕੇ ਆਏ ਸਨ। ਜਿਸ ‘ਚ ਉਨ੍ਹਾਂ ਨੇ ਮਾਤਾ ਪਿਤਾ ਦੇ ਲਈ ਪਿਆਰ ਨੂੰ ਪੇਸ਼ ਕੀਤਾ ਹੈ ਤੇ ਉਨ੍ਹਾਂ ਨੇ ਆਪਣੇ ਗਾਣੇ ‘ਚ ਕਿਹਾ ਕੇ ਸਾਰਾ ਜੱਗ ਜਿੱਤ ਲੈਣਾ ਏ ਤੇ ਫਿਰ ਕਦਮਾਂ ‘ਚ ਰੱਖ ਦੇਣਾ ਬੇਬੇ ਬਾਪੂ ਦੇ। ਇਸ ਗੀਤ ਨੂੰ ਉਨ੍ਹਾਂ ਨੇ ਬਹੁਤ ਹੀ ਸ਼ਾਨਦਾਰ ਗਾਇਆ ਹੈ। ਗੀਤ ਦੇ ਰਾਹੀਂ ਉਨ੍ਹਾਂ ਨੇ ਨੌਜਵਾਨਾਂ ਨੂੰ ਮਿਹਨਤ ਦਾ ਸੰਦੇਸ਼ ਦਿੱਤਾ ਹੋਇਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ।
ਹੋਰ ਵੇਖੋ:ਗੁਰੀ ਕਿਸ ਦਾ ਬਣਿਆ ‘ਨਿਰਾ ਇਸ਼ਕ’, ਦੇਖੋ ਵੀਡੀਓ
ਯਾਰਾ ਵੇ ਫ਼ਿਲਮ ਦੇ ਹੀਰੋ ਗਗਨ ਕੋਕਰੀ ਜੋ ਕਿ ਐਕਟਰ ਹੋਣ ਤੋਂ ਪਹਿਲਾਂ ਸ਼ਾਨਦਾਰ ਗਾਇਕ ਹਨ। ਜੀ ਹਾਂ ਗਗਨ ਕੋਕਰੀ ਜੋ ਕਿ ਆਪਣੇ ਦੋ ਵੱਖੋ-ਵੱਖ ਗੀਤਾਂ ਦੇ ਰਾਹੀਂ ਬੇਬੇ-ਬਾਪੂ ਦੀਆਂ ਦੁਆਵਾਂ ਤੇ ਤਿਆਗ ਬਾਰੇ ਦੱਸਿਆ ਹੈ। ਗੋਗਨ ਕੋਕਰੀ ਸਾਲ 2015 ‘ਚ ਬਲੈਸਿੰਗਸ ਆਫ਼ ਬਾਪੂ ਗੀਤ ਲੈ ਕੇ ਸਰੋਤਿਆਂ ਦੇ ਰੁਬਰੂ ਹੋਏ ਸਨ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਜਿਸਦੇ ਚੱਲਦੇ ਸਾਲ 2018 ਚ ਬਲੈਸਿੰਗਸ ਆਫ਼ ਬੇਬੇ ਲੈ ਕੇ ਹਾਜ਼ਿਰ ਹੋਏ ਸਨ। ਇਹ ਦੋਵਾਂ ਹੀ ਗੀਤ ਸ਼ਾਨਦਾਰ ਹਨ।
ਬਾਈ ਅਮਰਜੀਤ ਜੋ ਕਿ ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਨੇ ਉਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਵੱਖਰੀ ਹੀ ਜਗ੍ਹਾ ਬਣਾਈ ਹੋਈ ਹੈ। ਵੱਖਰੀ ਸ਼ੈਲੀ ਦੀ ਗਾਇਕੀ ਵਾਲੇ ਗਾਇਕ ਬਾਈ ਅਮਰਜੀਤ ਆਪਣੇ ਅੰਦਾਜ਼ ਨਾਲ ਬੇਬੇ-ਬਾਪੂ ਗੀਤ ਲੈ ਕੇ ਆਏ ਸਨ। ਉਨ੍ਹਾਂ ਦਾ ਇਹ ਗੀਤ ਸਾਲ 2016 ‘ਚ ਰਿਲੀਜ਼ ਹੋਇਆ ਸੀ। ਜਿਸ ‘ਚ ਉਨ੍ਹਾਂ ਨੇ ਮਾਤਾ-ਪਿਤਾ ਦੀ ਅਹਿਮੀਅਤ ਨੂੰ ਪੇਸ਼ ਕੀਤਾ ਹੈ। ਹੁਣ ਤੁਸੀਂ ਦੱਸੋ ਤੁਹਾਨੂੰ ਕਿਹੜੇ ਗਾਇਕ ਦਾ ਗੀਤ ਪਸੰਦ ਹੈ।