ਅਜਿਹਾ ਕੀ ਹੋਇਆ ਕਿ ਭੈਣ ਨੇਹਾ ਕੱਕੜ ਦੇ ਵਾਲ ਪੁੱਟਣ ਲੱਗ ਪਿਆ ਭਰਾ ਟੋਨੀ ਕੱਕੜ

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਦੇ ਵੀਡੀਓ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ ।ਨੇਹਾ ਕੱਕੜ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ‘ਚ ਉਨ੍ਹਾਂ ਦਾ ਭਰਾ ਉਨ੍ਹਾਂ ਦੇ ਵਾਲ ਖਿੱਚਦਾ ਨਜ਼ਰ ਆ ਰਿਹਾ ਹੈ ।
Neha Kakkar
ਜਿਸ ‘ਤੇ ਨੇਹਾ ਨੂੰ ਗੁੱਸਾ ਆ ਜਾਂਦਾ ਹੈ ਅਤੇ ਉਹ ਟੋਨੀ ਨੂੰ ਥੱਪੜ ਜੜ ਦਿੰਦੀ ਹੈ । ਹਾਲਾਂਕਿ ਉਹ ਅਜਿਹਾ ਨਹੀਂ ਸੀ ਕਰਨਾ ਚਾਹੁੰਦੀ ਪਰ ਗਲਤੀ ਨਾਲ ਉਹ ਭਰਾ ਨੂੰ ਥੱਪੜ ਮਾਰ ਦਿੰਦੀ ਹੈ ।ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਦੋਨਾਂ ਦੀ ਲੜਾਈ ਹੋ ਗਈ ਹੈ ਤਾਂ ਅਜਿਹਾ ਨਹੀਂ ਹੈ ।
ਹੋਰ ਪੜ੍ਹੋ:ਪਰਮੀਸ਼ ਵਰਮਾ ਨੇ ਨੇਹਾ ਕੱਕੜ ਦਾ ਇਸ ਤਰ੍ਹਾਂ ਉਡਾਇਆ ਮਜ਼ਾਕ, ਤਸਵੀਰ ਕੀਤੀ ਸਾਂਝੀ
Neha Kakkar
ਕਿਉਂਕਿ ਦੋਵਾਂ ਦਾ ਇਹ ਵੀਡੀਓ ਮਸਤੀ ਕਰਦਿਆਂ ਦਾ ਹੈ ।ਹੁਣ ਤੱਕ ਇਸ ਵੀਡੀਓ ਨੂੰ ਹਜ਼ਾਰਾਂ ਹੀ ਲੋਕ ਵੇਖ ਚੁੱਕੇ ਹਨ ਅਤੇ ਇਸ ਨੂੰ ਪਸੰਦ ਕਰ ਰਹੇ ਹਨ ।
Neha Kakkar
ਨੇਹਾ ਕੱਕੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ ਕਈ ਹਿੱਟ ਗੀਤ ਦੇ ਚੁੱਕੇ ਹਨ । ਪਾਲੀਵੁੱਡ ਇੰਡਸਟਰੀ ਨੂੰ ਵੀ ਉਨ੍ਹਾਂ ਨੇ ਕਈ ਹਿੱਟ ਗੀਤਾਂ ਦੇ ਨਾਲ ਨਵਾਜ਼ਿਆ ਹੈ । ਜਿਸ ‘ਚ ਜੱਸੀ ਗਿੱਲ ਦੇ ਨਾਲ ‘ਨਿਕਲੇ ਕਰੰਟ’ ਗੀਤ ਕਾਫੀ ਮਸ਼ਹੂਰ ਹੋਇਆ ਹੈ ।
View this post on Instagram