'ਬਿੱਗ ਬੌਸ' ਦੀ ਵਿਨਰ ਦਾ ਆ ਕੀ ਹੋ ਗਿਆ ਹਾਲ, ਤਸਵੀਰ ਦੇਖ ਕੇ ਫੈਨ ਪਏ ਭੰਬਲਭੂਸੇ ‘ਚ

By  Lajwinder kaur July 5th 2022 02:56 PM

ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਇਸ ਤਸਵੀਰ ‘ਚ ਜੋ ਔਰਤ ਨਜ਼ਰ ਆ ਰਹੀ ਹੈ ਕੀ ਤੁਸੀਂ ਇਸ ਨੂੰ ਪਹਿਚਾਣ ਪਾਏ। ਤੁਹਾਨੂੰ ਦੱਸ ਦਿੰਦੇ ਹਾਂ ਇਹ ਔਰਤ ਬਿੱਗ ਬੌਸ ਦੀ ਜੇਤੂ ਵੀ ਰਹੀ ਹੈ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਜਦੋਂ ਵੀ ਕੋਈ ਬਿੱਗ ਬੌਸ ਜਿੱਤਦਾ ਹੈ ਤਾਂ ਉਹ ਮਾਲਾਮਾਲ ਹੋ ਜਾਂਦਾ ਹੈ ਅਤੇ ਕੰਮ ਲਈ ਕਈ ਪ੍ਰੋਜੈਕਟ ਜੇਤੂ ਦੀ ਝੋਲੀ ਪੈ ਜਾਂਦੇ ਹਨ। ਪਰ ਹਾਲ ਹੀ 'ਚ ਬਿੱਗ ਬੌਸ ਵਿਨਰ ਦੀ ਅਜਿਹੀ ਫੋਟੋ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਲੋਕ ਕਾਫੀ ਹੈਰਾਨ ਹੋ ਰਹੇ ਹਨ।

ਹੋਰ ਪੜ੍ਹੋ : Darlings Teaser: 'ਡਾਰਲਿੰਗ' ਆਲੀਆ ਭੱਟ ਖਤਰਨਾਕ ਖੇਡ ਖੇਡਦੀ ਆਈ ਨਜ਼ਰ, ਸਸਪੈਂਸ ਤੇ ਕਾਮੇਡੀ ਦੇ ਨਾਲ ਭਰਿਆ ਟੀਜ਼ਰ ਦਰਸ਼ਕਾਂ ਨੂੰ ਆ ਰਿਹਾ ਹੈ ਪਸੰਦ

viral pic of divya agarwal-min

'ਬਿੱਗ ਬੌਸ ਓਟੀਟੀ' ਦੇ ਜੇਤੂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਤਸਵੀਰ ਨੂੰ ਦੇਖ ਕੇ ਲੋਕ ਹੈਰਾਨ ਹੋ ਰਹੇ ਹਨ। ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਆਖ਼ਰ ਇਹ ਕੌਣ ਹੈ? ਦਰਅਸਲ, ਇਹ ਕੋਈ ਹੋਰ ਨਹੀਂ ਬਲਕਿ 'ਬਿੱਗ ਬੌਸ ਓਟੀਟੀ' ਦੀ ਜੇਤੂ ਦਿਵਿਆ ਅਗਰਵਾਲ ਹੈ। ਇਸ ਗੱਲ 'ਤੇ ਯਕੀਨ ਕਰਨਾ ਥੋੜ੍ਹਾ ਔਖਾ ਹੈ ਪਰ ਇਹ ਸੱਚ ਹੈ। ਅਦਾਕਾਰਾ ਦਿਵਿਆ ਅਗਰਵਾਲ ਦੀ ਤਸਵੀਰ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਉਨ੍ਹਾਂ ਦੀ ਵੈੱਬ ਸੀਰੀਜ਼ ਦਾ ਕਿਰਦਾਰ ਹੈ, ਜਿਸ ਚ ਉਸ ਨੇ ਕਾਫੀ ਖਤਰਨਾਕ ਕਿਰਦਾਰ ਨਿਭਾਇਆ ਸੀ। ਇਹ ਅਵਤਾਰ ਉਨ੍ਹਾਂ ਦੀ ਕਿਸੇ ਵੈੱਬ ਸੀਰੀਜ਼ ਦਾ ਹੈ ਜੋ ਕਿ ਹੁਣ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ।

bigg boss ott winner divya agarwal

ਇਸ ਵਾਇਰਲ ਹੋ ਰਹੀ ਤਸਵੀਰ ‘ਚ ਦਿਵਿਆ ਅਗਰਵਾਲ ਹਸਪਤਾਲ 'ਚ ਸਫਾਈ ਕਰਨ ਵਾਲੀ ਔਰਤ ਦੇ ਰੂਪ 'ਚ ਨਜ਼ਰ ਆ ਰਹੀ ਹੈ। ਚਿਹਰੇ ਦੀ ਦਿੱਖ ਪੂਰੀ ਤਰ੍ਹਾਂ ਬਦਲ ਗਈ ਸੀ। ਵੱਡੇ ਦੰਦ, ਅੱਖਾਂ ਦੇ ਹੇਠਾਂ ਕਾਲੇ ਘੇਰੇ ਅਤੇ ਪੱਕੇ ਰੰਗ ਕਰਕੇ ਅਦਾਕਾਰਾ ਨੂੰ ਪਹਿਚਾਣਾ ਮੁਸ਼ਕਿਲ ਹੋ ਰਿਹਾ ਹੈ।

karan kundra and divya agarwal new song

ਦੱਸ ਦਈਏ ਦਿਵਿਆ ਅਗਰਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਹੌਟ ਅਵਤਾਰ ‘ਚ ਨਜ਼ਰ ਆਉਂਦੀ ਹੈ। ਬਿੱਗ ਬੌਸ ਓਟੀਟੀ ਜਿੱਤਣ ਤੋਂ ਬਾਅਦ ਅਦਾਕਾਰਾ ਦੀ ਝੋਲੀ ਕਈ ਪ੍ਰੋਜੈਕਟਸ ਨੇ। ਪਿਛੇ ਜਿਹੇ ਉਹ ਪੰਜਾਬੀ ਗੀਤ ਬੇਚਾਰੀ ‘ਚ ਕਰਨ ਕੁੰਦਰਾ ਦੇ ਨਾਲ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ। ਇਸ ਗੀਤ ਨੂੰ ਅਫਸਾਨਾ ਖ਼ਾਨ ਵੱਲੋਂ ਗਾਇਆ ਗਿਆ ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।

 

Related Post