ਵੇਟਲਿਫਟਰ ਮੀਰਾਬਾਈ ਚਾਨੂ ਨੇ ਜਿਤਿਆ ਸਿਲਵਰ ਮੈਡਲ, ਬਾਲੀਵੁੱਡ ਸਿਤਾਰਿਆਂ ਨੇ ਦਿੱਤੀ ਵਧਾਈ

ਟੋਕੀਓ ਓਲਪਿੰਕ 'ਚ ਭਾਰਤ ਦੀ ਚੰਗੀ ਸ਼ੁਰੁਆਤ ਹੋ ਗਈ ਹੈ । ਵੇਟਲਿਫਟਰ ਮੀਰਾਬਾਈ ਚਾਨੂ ਨੇ ਸਿਲਵਰ ਮੈਡਲ ਆਪਣੇ ਨਾਂ ਕਰ ਲਿਆ, ਜਿਸ ਨੂੰ ਲੈ ਕੇ ਦੇਸ਼ ਵਿੱਚ ਖੁਸ਼ੀ ਦਾ ਮਾਹੌਲ ਹੈ । ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵੀ ਇਸ ਤੇ ਆਪਣੀ ਖੁਸ਼ੀ ਦਾ ਇਜਹਾਰ ਕੀਤਾ ਹੈ । ਬਾਲੀਵੁੱਡ ਦੇ ਕਈ ਸਿਤਾਰੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਪੋਸਟਾਂ ਸ਼ੇਅਰ ਕਰਕੇ ਮੀਰਾਬਾਈ ਚਾਨੂ ਨੂੰ ਵਧਾਈ ਦੇ ਰਹੇ ਹਨ।
ਹੋਰ ਪੜ੍ਹੋ :
ਖੁਦ ਨੂੰ ਫਿੱਟ ਰੱਖਣਾ ਚਾਹੁੰਦੇ ਹੋ ਤਾਂ ਕਰੋ ਸਾਈਕਲਿੰਗ, ਕਈ ਬਿਮਾਰੀਆਂ ਦਾ ਖਤਰਾ ਹੁੰਦਾ ਹੈ ਘੱਟ
ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂੰ, ਅਦਾਕਾਰ ਫਰਹਾਨ ਅਖ਼ਤਰ, ਰਣਦੀਪ ਹੁੱਢਾ, ਸੋਫੀ ਚੌਧਰੀ, ਸੰਨੀ ਦਿਓਲ ਨੇ ਮੀਰਾਬਾਈ ਚਾਨੂ ਨੂੰ ਸਿਲਵਰ ਮੈਡਲ ਦੀ ਖ਼ੁਸ਼ੀ 'ਚ ਟਵੀਟ ਕਰ ਕੇ ਸ਼ੁੱਭਕਾਮਨਾਵਾਂ ਦਿੱਤੀਆਂ।
ਤਾਪਸੀ ਪੁਨੂ ਨੇ ਮੀਰਾਬਾਈ ਚਾਨੂ ਦੀ ਜਿੱਤਣ ਦੀ ਖ਼ੁਸ਼ੀ 'ਚ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ।
ਤਾਪਸੀ ਨੇ ਲਿਖਿਆ, ਇਸ ਨਾਲ ਅਸੀਂ ਸ਼ੁਰੂ ਕਰਦੇ ਹਨ। ਬਾਲੀਵੁੱਡ ਅਦਾਕਾਰ ਤੇ ਡਾਇਰੈਕਟਰ ਫਰਹਾਨ ਅਖਤਰ ਨੇ ਵੀ ਮੀਰਰਾਬਾਈ ਚਾਨੂ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਉੱਥੇ ਤੇਲਗੂ ਫਿਲਮਾਂ ਦੇ ਸੁਪਰਸਟਾਰ ਮਹੇਸ਼ ਬਾਬੂ ਨੇ ਚਾਨੂ ਨੂੰ ਮੁਬਾਰਕਬਾਦ ਦਿੰਦਿਆਂ ਲਿਖਿਆ, 'ਇਹ ਤਾਂ ਅਜੇ ਬੱਸ ਸ਼ੁਰੂਆਤ ਹੈ।'