ਡਾਇਰੈਕਟਰ ਨੂੰ ਗਗਨ ਕੋਕਰੀ ਖਿਲਾਫ ਕਿਉਂ ਭੜਕਾਉਂਦੀ ਰਹੀ ਮੋਨਿਕਾ ਗਿੱਲ, ਨਿਰਦੇਸ਼ਕ ਰਾਕੇਸ਼ ਮਹਿਤਾ ਨੇ ਪੁੱਛੇ ਸਵਾਲ, ਦੇਖੋ ਵੀਡੀਓ
ਡਾਇਰੈਕਟਰ ਨੂੰ ਗਗਨ ਕੋਕਰੀ ਖਿਲਾਫ ਕਿਉਂ ਭੜਕਾਉਂਦੀ ਰਹੀ ਮੋਨਿਕਾ ਗਿੱਲ, ਨਿਰਦੇਸ਼ਕ ਰਾਕੇਸ਼ ਮਹਿਤਾ ਨੇ ਪੁੱਛੇ ਸਵਾਲ, ਦੇਖੋ ਵੀਡੀਓ : ਯਾਰਾ ਵੇ 5 ਅਪ੍ਰੈਲ ਨੂੰ ਪਰਦੇ 'ਤੇ ਧਮਾਲ ਮਚਾਉਣ ਲਈ ਤਿਆਰ ਹੈ ਪਰ ਉਸ ਤੋਂ ਪਹਿਲਾਂ ਫਿਲਮ ਦੀ ਸਟਾਰ ਕਾਸਟ ਨਾਲ ਪੀਟੀਸੀ ਪੰਜਾਬੀ ਦੇ ਸ਼ੋਅ ਰੰਗਲੀ ਦੁਨੀਆਂ 'ਚ ਇੱਕ ਦੂਜੇ ਬਾਰੇ ਕਈ ਖੁਲਾਸੇ ਕੀਤਾ ਹਨ। ਜੀ ਹਾਂ ਖੁਲਾਸੇ ਇਸ ਲਈ ਕਹਿ ਰਹੇ ਹਾਂ ਕਿਉਂਕਿ ਫ਼ਿਲਮ ਦੀ ਟੀਮ ਨਾਲ ਹੋਸਟ ਮੁਨੀਸ਼ ਪੁਰੀ ਦੀ ਗੱਲ ਬਾਤ ਦੌਰਾਨ ਸੈੱਟ 'ਤੇ ਹੁੰਦੀਆਂ ਸ਼ੈਤਾਨੀਆਂ ਅਤੇ ਹਾਸੀ ਮਜ਼ਾਕ ਬਾਰੇ ਕਾਫੀ ਕੁਝ ਦੱਸਿਆ ਹੈ।
View this post on Instagram
@itsmunishpuri in conversation Yaara Ve starcast @gagankokri @monica_gill1 @yuvrajhansofficial
ਫ਼ਿਲਮ ਦੇ ਡਾਇਰੈਕਟਰ ਰਾਕੇਸ਼ ਮਹਿਤਾ ਨੂੰ ਜਦੋਂ ਫਿਲਮ ਦੀ ਕਾਸਟ ਨੂੰ ਸਵਾਲ ਪੁੱਛਣ ਲਈ ਕਿਹਾ ਗਿਆ ਤਾਂ ਉਹਨਾਂ ਕਾਫੀ ਰੋਚਕ ਸਵਾਲ ਪੁੱਛੇ ਹਨ। ਰਾਕੇਸ਼ ਮਹਿਤਾ ਨੇ ਮੋਨਿਕਾ ਗਿੱਲ ਨੂੰ ਪੁੱਛਿਆ ਕਿ ਉਹ ਹੇਮਸ਼ਾ ਗਗਨ ਕੋਕਰੀ ਦੇ ਖਿਲਾਫ ਉਹਨਾਂ ਨੂੰ ਭੜਕਾਉਂਦੇ ਕਿਉਂ ਰਹਿੰਦੇ ਸਨ।
ਹੋਰ ਵੇਖੋ : ਕੇਸਰੀ ਫਿਲਮ ਰਾਹੀਂ ਬਾਲੀਵੁੱਡ 'ਚ ਐਂਟਰੀ ਕਰਨ ਵਾਲੇ ਬੀ ਪਰਾਕ ਦੀ ਮਿਹਨਤ ਨੇ ਪਹੁੰਚਿਆ ਉਹਨਾਂ ਨੂੰ ਇਸ ਮੁਕਾਮ 'ਤੇ
View this post on Instagram
BOOTA and NASEEBO ❤️ 5th APRIL in CINEMAS ? bus few days for YAARA VE ?
ਇੰਨ੍ਹਾਂ ਹੀ ਨਹੀਂ ਉਹਨਾਂ ਗਗਨ ਕੋਕਰੀ ਨੂੰ ਵੀ ਪੁੱਛ ਹੀ ਲਿਆ ਕਿ ਆਖਿਰ ਉਹ ਵੱਡੇ ਕਦੋਂ ਹੋਣਗੇ। ਅਜਿਹੀ ਬਹੁਤ ਸਾਰੀ ਮਸਤੀ ਅਤੇ ਰੋਚਕ ਗੱਲਾਂ ਫ਼ਿਲਮ ਯਾਰਾ ਵੇ ਦੀ ਪੂਰੀ ਟੀਮ ਨਾਲ ਦੇਖਣ ਲਈ ਪੀਟੀਸੀ ਪੰਜਾਬੀ 'ਤੇ ਅੱਜ ਰਾਤ 9 ਵਜੇ ਦੇਖਣਾ ਨਾ ਭੁੱਲਣਾ ਰੰਗਲੀ ਦੁਨੀਆਂ ਦਾ ਇਹ ਖਾਸ ਪ੍ਰੋਗਰਾਮ। ਜਿੱਥੇ ਯਾਰਾ ਵੇ ਦੀ ਸਟਾਰ ਕਾਸਟ ਦੇ ਨਾਲ ਨਾਲ ਹੋਰ ਵੀ ਕਈ ਸਟਾਰਜ਼ ਨਾਲ ਤੁਹਾਨੂੰ ਮਿਲਾਇਆ ਜਾਵੇਗਾ।