ਜਾਣੋ ਮਹਿਲਾ ਫੈਨ ਦੀ ਇਸ ਹਰਕਤ ‘ਤੇ ਸਲਮਾਨ ਖ਼ਾਨ ਨੂੰ ਕਿਉਂ ਆਇਆ ਗੁੱਸਾ, ਵਾਇਰਲ ਹੋਈ ਵੀਡੀਓ

ਬਾਲੀਵੁੱਡ ਦੇ ਦਬੰਗ ਖ਼ਾਨ ਯਾਨੀ ਕਿ ਸਲਮਾਨ ਖ਼ਾਨ ਜਿਨ੍ਹਾਂ ਦੀ ਫ਼ਿਲਮ ‘ਹਮ ਆਪਕੇ ਹੈਂ ਕੌਣ’ ਨੂੰ 25 ਸਾਲ ਪੂਰੇ ਹੋ ਚੁੱਕੇ ਹਨ। ਇਹ ਫ਼ਿਲਮ ਸਾਲ 1994 ਦੀ ਬਾਲਕਬਾਸਟਰ ਫ਼ਿਲਮ ਸਾਬਿਤ ਹੋਈ ਸੀ। ਜਿਸਦੇ ਚੱਲਦੇ ਇੱਕ ਮਹਿਲਾ ਫੈਨ ਕੁਝ ਅਜਿਹਾ ਕਰ ਦਿੱਤਾ ਜਿਹੜਾ ਕੇ ਸਲਮਾਨ ਖ਼ਾਨ ਨੂੰ ਪਸੰਦ ਨਹੀਂ ਆਇਆ। ਜਿਸਦੇ ਚੱਲਦੇ ਸਲਮਾਨ ਖ਼ਾਨ ਤੇ ਮਾਧੁਰੀ ਦੀਕਸ਼ਿਤ ਦੇ ਫੈਨਜ਼ 'ਚ ਵੀ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ। ਇਸ ਗੱਲ ਤੋਂ ਸਭ ਹੀ ਜਾਣੂ ਨੇ ਕਿ ਸਲਮਾਨ ਖ਼ਾਨ ਨਰਮ ਦਿਲ ਦੇ ਨਾਲ ਗਰਮ ਸੁਭਾਅ ਦੇ ਮਾਲਿਕ ਨੇ। ਜਿੱਥੇ ਉਨ੍ਹਾਂ ਦੇ ਫੈਨਜ਼ ਲਈ ਦਰਿਆ ਦਿਲੀ ਵਾਲੇ ਕਿੱਸੇ ਮਸ਼ਹੂਰ ਨੇ ਉਥੇ ਉਨ੍ਹਾਂ ਦੇ ਗੁੱਸੇ ਵਾਲੇ ਕਿੱਸੇ ਵੀ ਖੂਬ ਚਰਚਾ ਬੋਟਰ ਚੁੱਕੇ ਹਨ। ਅਜਿਹਾ ਹੀ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।
View this post on Instagram
#SalmanKhan does not appreciate a fan pulling him like this
ਹੋਰ ਵੇਖੋ:ਦੀਪ ਜੰਡੂ ਦਾ ਨਵਾਂ ਗੀਤ Red Light ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
ਇਸ ਵੀਡੀਓ ਨੂੰ ਵਾਇਰਲ ਭਯਾਨੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਦੇਖ ਸਕਦੇ ਹੋ ਕਿ ਲਾਲ ਰੰਗ ਦੀ ਡਰੈੱਸ ਵਾਲੀ ਇੱਕ ਮਹਿਲਾ ਪ੍ਰਸ਼ੰਸ਼ਕ ਸਲਮਾਨ ਖ਼ਾਨ ਕੋਲ ਆਉਂਦੀ ਹੈ ਤੇ ਪਿੱਛੇ ਹੋਣ ਤੇ ਸਲਮਾਨ ਖ਼ਾਨ ਦਾ ਹੱਥ ਫੜ੍ਹ ਕੇ ਖਿੱਚ ਲੈਂਦੀ ਹੈ। ਮਹਿਲਾ ਫੈਨ ਵੱਲੋਂ ਅਜਿਹਾ ਖਿੱਚਿਆ ਜਾਣਾ ਸਲਮਾਨ ਖ਼ਾਨ ਨੂੰ ਬਿਲਕੁੱਲ ਚੰਗਾ ਨਹੀਂ ਲੱਗਿਆ ਤੇ ਉਨ੍ਹਾਂ ਦੇ ਚਿਹਰੇ ਉੱਤੇ ਗੁੱਸੇ ਦੇ ਹਾਅ ਭਾਵ ਸਾਫ ਦਿਖਾਈ ਦੇ ਰਹੇ ਹਨ। ਪਰ ਉਨ੍ਹਾਂ ਨੇ ਆਪਣੇ ਗੁੱਸੇ ਉੱਤੇ ਕਾਬੂ ਕਰਕੇ ਬਿਨਾਂ ਕੁਝ ਕਿਹੇ ਅੱਗੇ ਵੱਧ ਜਾਂਦੇ ਹਨ। ਉਧਰ ਇਸ ਵੀਡੀਓ ਉੱਤੇ ਸਲਮਾਨ ਖ਼ਾਨ ਦੇ ਪ੍ਰਸ਼ੰਸਕਾਂ ਉਨ੍ਹਾਂ ਦੇ ਸਮਰਥਨ 'ਚ ਹੀ ਕਮੈਂਟ ਕਰ ਰਹੇ ਹਨ।
View this post on Instagram
ਜੇ ਗੱਲ ਕਰੀਏ ਉਨ੍ਹਾਂ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਤਾਂ ਉਹ ਇਨ੍ਹੀਂ ਦਿਨੀਂ 'ਦਬੰਗ 3' ਦੀ ਸ਼ੂਟਿੰਗ ‘ਚ ਬਿਜ਼ੀ ਚੱਲ ਰਹੇ ਹਨ। ਇਸ ਫ਼ਿਲਮ ਨੂੰ ਪ੍ਰਭੂਦੇਵਾ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਸੋਨਾਕਸ਼ੀ ਸਿਨਹਾ ਨਜ਼ਰ ਆਉਣਗੇ।