ਪੰਜਾਬੀ ਗੀਤਾਂ ‘ਤੇ ਵਿਦੇਸ਼ੀ ਵੀ ਨੱਚਣ ਲਾ ‘ਤੇ ਦਿਲਜੀਤ ਦੋਸਾਂਝ ਨੇ, ਦੇਖੋ ਵਾਇਰਲ ਵੀਡੀਓ

By  Lajwinder kaur August 31st 2020 01:46 PM

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜੋ ਕਿ ਏਨੀਂ ਦਿਨੀਂ ਆਪਣੀ ਨਵੀਂ ਐਲਬਮ G.O.A.T. ਕਰਕੇ ਖੂਬ ਸੁਰਖੀਆਂ ‘ਚ ਚੱਲ ਰਹੇ ਨੇ । ਇੱਕ ਤੋਂ ਬਾਅਦ ਇੱਕ ਗੀਤਾਂ ਦੇ ਨਾਲ ਦਰਸ਼ਕਾਂ ਦੇ ਖੂਬ ਮਨੋਰੰਜਨ ਕਰ ਰਹੇ ਨੇ ।

 

View this post on Instagram

 

This video made me SMILE ? Music Has No Boundaries.. Music Spreads Happiness.. G.O.A.T. Trending Worldwide ?? #goat #greatestofalltime #diljitdosanjh

A post shared by DILJIT DOSANJH (@diljitdosanjh) on Aug 28, 2020 at 11:47am PDT

ਉਨ੍ਹਾਂ ਨੇ ਆਪਣੇ ਪੰਜਾਬੀ ਗੀਤਾਂ ਦੇ ਨਾਲ ਵਿਦੇਸ਼ੀ ਲੋਕਾਂ ਨੂੰ ਭੰਗੜੇ ਪਾਉਣ ਲਾ ਦਿੱਤਾ ਹੈ । ਹਾਲ ਹੀ ‘ਚ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਦਿਲਜੀਤ ਦੋਸਾਂਝ ਦੇ ਵਿਦੇਸ਼ੀ ਫੈਨਜ਼ ਗੌਟ ਗੀਤ ਉੱਤੇ ਖੂਬ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਨੇ । ਇਸ ਵੀਡੀਓ ਨੂੰ ਦਿਲਜੀਤ ਦੋਸਾਂਝ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਪੋਸਟ ਕੀਤੀ ਹੈ । ਜਿਸ ਨੂੰ ਛੇ ਲੱਖ ਤੋਂ ਵੱਧ ਵਿਊਜ਼ ਆ ਚੁੱਕੇ ਨੇ ।

ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਪਾਲੀਵੁੱਡ ਤੇ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਕਾਫੀ ਸਰਗਰਮ ਨੇ ।

Related Post