ਗਿੱਪੀ ਗਰੇਵਾਲ ਦਾ ਛੋਟਾ ਬੇਟਾ ਗੁਰਬਾਜ਼ ਬਣਿਆ ਸ਼ੈੱਫ, ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ ਨੰਨ੍ਹੇ ਸ਼ੈੱਫ ਦਾ ਇਹ ਵੀਡੀਓ
Lajwinder kaur
October 30th 2020 03:30 PM
ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਇਸ ਮਾਧਿਅਮ ਦੇ ਰਾਹੀਂ ਆਪਣੇ ਫੈਨਜ਼ ਦੇ ਨਾਲ ਜੁੜੇ ਰਹਿੰਦੇ ਨੇ । ਉਹ ਆਪਣੀ ਫ਼ਿਲਮਾਂ ਤੇ ਗੀਤਾਂ ਤੋਂ ਇਲਾਵਾ ਅਕਸਰ ਆਪਣੇ ਬੱਚਿਆਂ ਦੀਆਂ ਵੀਡੀਓਜ਼ ਤੇ ਤਸਵੀਰਾਂ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ ।
ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਸਭ ਤੋਂ ਛੋਟੇ ਬੇਟੇ ਗੁਰਬਾਜ਼ ਦੀ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ । ਇਸ ਵੀਡੀਓ ‘ਚ ਗੁਰਬਾਜ਼ ਕੜਾਹੀ ਤੇ ਕੜਛੀ ਦੇ ਨਾਲ ਮਸਤੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ।
ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਗਿੱਪੀ ਨੇ ਲਿਖਿਆ ਹੈ ‘ਸ਼ੈੱਫ ਗੁਰਬਾਜ਼ ਗਰੇਵਾਲ’ । ਇਹ ਵੀਡੀਓ ਦਰਸ਼ਕਾਂ ਨੂੰ ਖੂਬ ਭਾਅ ਰਿਹਾ ਹੈ । ਜਿਸ ਕਰਕੇ ਵੱਡੀ ਗਿਣਤੀ ‘ਚ ਲੋਕ ਇਸ ਨੂੰ ਦੇਖ ਚੁੱਕੇ ਤੇ ਕਮੈਂਟਸ ਵੀ ਕਰ ਰਹੇ ਨੇ ।
ਗਿੱਪੀ ਗਰੇਵਾਲ ਏਨੀਂ ਦਿਨੀਂ ਲੰਡਨ ‘ਚ ਆਪਣੀ ਅਗਲੀ ਫ਼ਿਲਮ ‘ਪਾਣੀ ‘ਚ ਮਧਾਣੀ’ ਦੀ ਸ਼ੂਟਿੰਗ ਕਰ ਰਹੇ ਨੇ । ਜਿਸ ‘ਚ ਉਹ ਨੀਰੂ ਬਾਜਵਾ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਦਿਖਾਈ ਦੇਣਗੇ ।