ਮਦਰਸ ਡੇਅ ‘ਤੇ ਵੇਖੋ ‘ਮਾਂ’ ਦੇ ਪਿਆਰ ਨੂੰ ਦਰਸਾਉਂਦੀਆਂ ਤੇ ਹਰ ਕਿਸੇ ਨੂੰ ਭਾਵੁਕ ਕਰਨ ਵਾਲੀਆਂ ਇਹ ਪੰਜਾਬੀ ਫ਼ਿਲਮਾਂ

By  Shaminder May 7th 2022 01:17 PM

ਮਾਂ (Mother) ਅਤੇ ਬੱਚੇ ਦਾ ਰਿਸ਼ਤਾ ਦੁਨੀਆ ‘ਚ ਸਭ ਤੋਂ ਪਿਆਰਾ ਅਤੇ ਪਵਿੱਤਰ ਮੰਨਿਆ ਜਾਂਦਾ ਹੈ । ਮਾਂ ਆਪਣੇ ਬੱਚੇ ਨੂੰ ਜਨਮ ਹੀ ਨਹੀਂ ਦਿੰਦੀ ਸਗੋਂ ਆਪਣੇ ਜਿਗਰ ਦਾ ਟੁਕੜਾ ਕੱਢ ਕੇ ਰੱਖ ਦਿੰਦੀ ਹੈ । ਆਪਣੇ ਬੱਚਿਆਂ ‘ਤੇ ਕੋਈ ਵੀ ਬਿਪਤਾ ਨਹੀਂ ਆਉਣ ਦਿੰਦੀ ‘ਤੇ ਉਸ ਦੀਆਂ ਸਾਰੀਆਂ ਮੁਸੀਬਤਾਂ ਨੂੰ ਆਪਣੇ ਸਿਰ ਲੈ ਲੈਂਦੀ ਹੈ । ਪੰਜਾਬੀ ਇੰਡਸਟਰੀ ‘ਚ ਮਾਂ ‘ਤੇ ਅਜਿਹੀਆਂ ਫ਼ਿਲਮਾਂ ਬਣੀਆਂ ਹਨ ਜੋ ਹਰ ਕਿਸੇ ਨੂੰ ਭਾਵੁਕ ਕਰ ਦਿੰਦੀਆਂ ਹਨ । ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਫ਼ਿਲਮ ‘ਆਸੀਸ’ ਦੀ ਰਾਣਾ ਰਣਬੀਰ ਵੱਲੋਂ ਤਿਆਰ ਕੀਤੀ ਗਈ ਇਹ ਫ਼ਿਲਮ ਮਾਂ ਪੁੱਤਰ ਦੇ ਪਿਆਰੇ ਜਿਹੇ ਰਿਸ਼ਤੇ ਨੂੰ ਬਿਆਨ ਕਰਦੀ ਹੈ । ਰਾਣਾ ਰਣਬੀਰ (Rana Ranbir)ਦੀ ਫ਼ਿਲਮ ਆਸੀਸ ਬੇਹੱਦ ਭਾਵੁਕ ਹੈ ਅਤੇ ਮਾਂ ਪੁੱਤਰ ਦੇ ਰਿਸ਼ਤੇ ਨੂੰ ਬਿਆਨ ਕਰਦੀ ਹੈ ।

rana Ranbir- image From google

ਹੋਰ ਪੜ੍ਹੋ : ਨੀਰੂ ਬਾਜਵਾ ਸੱਸ ਦੇ ਨਾਲ ਘਰ ਦੇ ਕੰਮਾਂ ‘ਚ ਮਦਦ ਕਰਦੀ ਆਈ ਨਜ਼ਰ, ਵੇਖੋ ਸੱਸ ਨੂੰਹ ਦੀ ਗੌਸਿਪ ਦਾ ਪਿਆਰਾ ਜਿਹਾ ਵੀਡੀਓ

ਇਸ ਫ਼ਿਲਮ 'ਚ ਅੱਜ ਕੱਲ੍ਹ ਦੇ ਬੱਚਿਆਂ ਵੱਲੋਂ ਆਪਣੀ ਮਾਂ ਪ੍ਰਤੀ ਰਵੱਈਏ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਮਾਂ ਆਪਣੇ ਬੱਚਿਆਂ ਲਈ ਏਨੇ ਦੁੱਖ ਬਰਦਾਸ਼ ਕਰਦੀ ਹੈ,ਪਰ ਬਿਰਧ ਅਵਸਥਾ 'ਚ ਆਉਂਦਿਆਂ ਹੀ ਇਹ ਬੱਚੇ ਵਿਆਹ ਹੋਣ 'ਤੇ ਆਪੋ ਆਪਣੀਆਂ ਪਤਨੀਆਂ ਨਾਲ ਵੱਖ-ਵੱਖ ਹੋ ਕੇ ਰਹਿਣ ਲੱਗ ਪੈਂਦੇ ਨੇ। ਪਰ ਉਹ ਮਾਂ ਜਿਸ ਨੇ ਜਨਮ ਦੇਣ ਤੋਂ ਲੈ ਕੇ ਪਾਲਣ ਪੋਸ਼ਣ ਅਤੇ ਜ਼ਿੰਦਗੀ ਦੇ ਹਰ ਔਖੇ ਪੈਂਡੇ 'ਚ ਸਾਥ ਦਿੰਦੀ ਹੈ,ਪਰ ਜਦੋਂ ਮਾਂ ਦੀ ਸੇਵਾ ਦਾ ਸਮਾਂ ਆਉਂਦਾ ਹੈ ਤਾਂ ਇਹ ਪੁੱਤਰ ਜ਼ਮੀਨਾਂ ਵੰਡਾ ਲੈਂਦੇ ਨੇ ਅਤੇ ਅਜਿਹਾ ਹੀ ਕੁਝ ਫ਼ਿਲਮ 'ਆਸੀਸ' 'ਚ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

ਹੋਰ ਪੜ੍ਹੋ : ਮਾਂ ਕਰੀਨਾ ਕਪੂਰ ਦੀ ਉਂਗਲੀ ਫੜ ਕੇ ਪਹਿਲੀ ਵਾਰ ਤੁਰਦਾ ਨਜ਼ਰ ਆਇਆ ਨੰਨ੍ਹਾ ਜੇਹ ਅਲੀ ਖ਼ਾਨ

ਰਾਣਾ ਰਣਬੀਰ ਦੀ ਇਹ ਫ਼ਿਲਮ ਹਰ ਕਿਸੇ ਨੂੰ ਭਾਵੁਕ ਕਰ ਦਿੰਦੀ ਹੈ । ਕਿਉਂਕਿ ਰਾਣਾ ਰਣਬੀਰ ਨੇ ਇੱਕ ਸਰਵਣ ਪੁੱਤਰ ਦਾ ਕਿਰਦਾਰ ਨਿਭਾਇਆ ਹੈ । ਹੁਣ ਗੱਲ ਕਰਦੇ ਹਾਂ ਫ਼ਿਲਮ ‘ਦਾਣਾ ਪਾਣੀ’ ਦੀ ਇਹ ਫ਼ਿਲਮ ਵੀ ਮਾਂ ਧੀ ਦੇ ਰਿਸ਼ਤੇ ਨੂੰ ਬਿਆਨ ਕਰਦੀ ਹੈ ਕਿ ਕਿਸ ਤਰ੍ਹਾਂ ਜਦੋਂ ਕਿਸੇ ਕੁੜੀ ਦੇ ਸਿਰ ਤੋਂ ਉਸ ਦੀ ਮਾਂ ਦਾ ਸਾਇਆ ਉੱਠ ਜਾਂਦਾ ਹੈ ਤਾਂ ਕਿਸ ਤਰ੍ਹਾਂ ਉਹ ਆਪਣੀ ਮਾਂ ਨੂੰ ਯਾਦ ਕਰਕੇ ਆਪਣੇ ਵਿਆਹ ਦੇ ਸੁਫ਼ਨੇ ਬੁਣਦੀ ਹੈ ।

simi chahal-mi

ਸਿੰਮੀ ਚਾਹਲ ਅਤੇ ਜਿੰਮੀ ਸ਼ੇਰਗਿੱਲ ਦੀ ਇਹ ਫ਼ਿਲਮ ਵੀ ਹਰ ਕਿਸੇ ਨੂੰ ਭਾਵੁਕ ਕਰ ਦਿੰਦੀ ਹੈ । ਕਿਉਂਕਿ ਇਸ ਫ਼ਿਲਮ ‘ਚ ਸਿੰਮੀ ਚਾਹਲ ਦੇ ਪਿਤਾ ਦਾ ਦਿਹਾਂਤ ਹੋ ਜਾਂਦਾ ਹੈ ਅਤੇ ਸਿੰਮੀ ਚਾਹਲ ਦੀ ਮਾਂ ਕਿਤੇ ਹੋਰ ਚਾਦਰ ਚੜਾ ਲੈਂਦੀ ਹੈ । ਪਰ ਆਖਿਰਕਾਰ ਦੋਵਾਂ ਮਾਂਵਾਂ ਧੀਆਂ ਦਾ ਮੇਲ ਹੋ ਜਾਂਦਾ ਹੈ । ਪੰਜਾਬ  1984 ਪੰਜਾਬ ‘ਚ ਬੁਰੇ ਦੌਰ ਨੂੰ ਦਰਸਾਉਂਦੀ ਇਹ ਫ਼ਿਲਮ ਮਾਂ ਪੁੱਤਰ ਦੇ ਰਿਸ਼ਤੇ ਨੂੰ ਦਰਸਾਉਂਦੀ ਹੈ ।

Kirron Kher - image From google

ਜਿਸ ‘ਚ ਮਾਂ ਆਪਣੇ ਪੁੱਤਰ ਦੇ ਲਾਪਤਾ ਹੋਣ ‘ਤੇ ਹਰ ਰੋਜ਼ ਪੁਲਿਸ ਵਾਲਿਆਂ ਤੋਂ ਝਿੜਕਾਂ ਅਤੇ ਮਾਰ ਖਾਂਦੀ ਹੈ । ਦਿਲਜੀਤ ਦੋਸਾਂਝ ਸੋਨਮ ਬਾਜਵਾ ਅਤੇ ਕਿਰਣ ਖੇਰ ਦੀ ਇਹ ਫ਼ਿਲਮ ਵੇਖ ਕੇ ਵੀ ਹਰ ਕਿਸੇ ਦੀਆਂ ਅੱਖਾਂ ‘ਚ ਹੂੰਝੂ ਆ ਜਾਂਦੇ ਹਨ ।

Gippy grewal and divya dutta-min image From instagaram

ਗਿੱਪੀ ਗਰੇਵਾਲ ਦੀ ਫ਼ਿਲਮ ‘ਮਾਂ’ ਜੋ ਰਿਲੀਜ਼ ਹੋ ਚੁੱਕੀ ਹੈ ਇਹ ਫ਼ਿਲਮ ਵੀ ਮਾਂ ਅਤੇ ਬੱਚਿਆਂ ਦੇ ਪਿਆਰ ਨੂੰ ਦਰਸਾਉਂਦੀ ਹੈ ।ਗਿੱਪੀ ਗਰੇਵਾਲ ਅਤੇ ਦਿਵਿਆ ਦੱਤਾ ਅਤੇ ਬੱਬਲ ਰਾਏ ਦੀ ਇਸ ਫ਼ਿਲਮ ਸਿਨੇਮਾਂ ਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ ਅਤੇ ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ।

 

 

Related Post