
ਪੰਜਾਬੀ ਫ਼ਿਲਮ 'ਢੋਲ ਰੱਤੀ' ਦਾ ਪੀਟੀਸੀ ਪੰਜਾਬੀ 'ਤੇ 15 ਫਰਵਰੀ ਨੂੰ ਵਰਲਡ ਟੀਵੀ ਪ੍ਰੀਮੀਅਰ ਕੀਤਾ ਜਾਵੇਗਾ। ਇਸ ਫ਼ਿਲਮ ਨੂੰ ਤੁਸੀਂ ਦਿਨ ਸ਼ਨੀਵਾਰ,ਸ਼ਾਮ 7:30 ਵਜੇ ਵੇਖ ਸਕਦੇ ਹੋ । ਇਸ ਦੇ ਨਾਲ ਹੀ ਜਿੱਤ ਸਕਦੇ ਹੋ ਆਕ੍ਰਸ਼ਕ ਇਨਾਮ ਜੀ ਹਾਂ ਇਸ ਲਈ ਤੁਹਾਨੂੰ ਕੁਝ ਸਵਾਲਾਂ ਦੇ ਜਵਾਬ ਦੇਣੇ ਹੋਣਗੇ । ਦਰਅਸਲ ਫ਼ਿਲਮ ਦੇ ਹਰ ਬ੍ਰੇਕ ਦੇ ਦੌਰਾਨ ਵਿਖਾਈਆਂ ਜਾਣਗੀਆਂ ਤੁਹਾਨੂੰ ਕੁਝ ਦਿਲਚਸਪ ਗੱਲਾਂ ਅਤੇ ਅਖੀਰਲੇ ਬ੍ਰੇਕ ਦੇ ਦੌਰਾਨ ਪੁੱਛਿਆ ਜਾਵੇਗਾ ਇੱਕ ਸਵਾਲ ਜਿਸਦਾ ਜਵਾਬ ਦੇਣ ਵਾਲੇ ਨੂੰ ਮਿਲੇਗਾ ਐਕਸਾਈਟਿਡ ਗਿਫ਼ਟ ।
ਹੋਰ ਵੇਖੋ :ਰੋਮਾਂਸ,ਡਰਾਮੇ ਅਤੇ ਐਕਸ਼ਨ ਨਾਲ ਭਰਪੂਰ ਫ਼ਿਲਮ ‘ਢੋਲ ਰੱਤੀ’ ਦਾ ਪੀਟੀਸੀ ਪੰਜਾਬੀ ‘ਤੇ ਵੇਖੋ ਵਰਲਡ ਪ੍ਰੀਮੀਅਰ
https://www.instagram.com/p/B8YqPuRlBKC/
ਸੋ ਤੁਸੀਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ 'ਤੇ ਫ਼ਿਲਮ 'ਢੋਲ ਰੱਤੀ' ਦਾ ਵਰਲਡ ਟੀਵੀ ਪ੍ਰੀਮੀਅਰ।ਇਸ ਫ਼ਿਲਮ 'ਚ ਅਦਾਕਾਰੀ ਕਰਦੇ ਨਜ਼ਰ ਆਉਣਗੇ ਰੁਪਿੰਦਰ ਰੂਪੀ,ਮਲਕੀਤ ਰੌਣੀ ਸਣੇ ਕਈ ਅਦਾਕਾਰ ।ਇਸ ਫ਼ਿਲਮ 'ਚ ਢੋਲ ਅਤੇ ਰੱਤੀ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਦੇ ਨਾਲ ਹੀ ਇਹ ਵੀ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਦੋਗਲੇ ਇਨਸਾਨ ਉੱਤੋਂ ਮਿੱਠੇ ਰਹਿ ਕੇ ਕਈ ਘਰਾਂ ਨੂੰ ਬਰਬਾਦ ਕਰਦੇ ਨੇ । ਸੋ ਰੋਮਾਂਸ ਅਤੇ ਐਕਸ਼ਨ ਨਾਲ ਭਰਪੂਰ ਇਸ ਫ਼ਿਲਮ ਦਾ ਅਨੰਦ ਮਾਣੋ ਪੀਟੀਸੀ ਪੰਜਾਬੀ 'ਤੇ ।