ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਸ਼ਹਿਨਾਜ਼ ਗਿੱਲ ਦਾ ਛੋਟੀ ਬੱਚੀ ਨਾਲ ਮਸਤੀ ਕਰਦਿਆਂ ਦਾ ਇਹ ਵੀਡੀਓ
ਪੰਜਾਬੀ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਏਨੀਂ ਦਿਨੀਂ ਟੀਵੀ ਦੇ ਰਿਆਲਟੀ ਸ਼ੋਅ ‘ਚ ਖੂਬ ਸੁਰਖ਼ੀਆਂ ਵਟੋਰ ਰਹੇ ਨੇ। ਇਸ ਦੌਰਾਨ ਉਨ੍ਹਾਂ ਦੇ ਟਿਕ-ਟਾਕ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੇ ਹਨ। ਅਜਿਹਾ ਹੀ ਉਨ੍ਹਾਂ ਦਾ ਇੱਕ ਪੁਰਾਣਾ ਵੀਡੀਓ ਸਾਹਮਣੇ ਆਇਆ ਹੈ।
View this post on Instagram
ਇਸ ਵੀਡੀਓ ‘ਚ ਉਹ ਇੱਕ ਛੋਟੀ ਕਿਊਟ ਬੱਚੀ ਦੇ ਨਾਲ ਨਜ਼ਰ ਆ ਰਹੇ ਹਨ। ਸ਼ਹਿਨਾਜ਼ ਨੇ ਇਸ ਬੱਚੀ ਨੂੰ ਗੋਦੀ ਚੁੱਕਿਆ ਹੋਇਆ ਹੈ ਤੇ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਉਨ੍ਹਾਂ ਨੇ ਗੀਤ ‘ਮੈਂ ਦੇਖੋ ਤੇਰੀ ਫੋਟੋ ਸੋ ਸੋ ਬਾਰ’ ਉੱਤੇ ਬਣਾਇਆ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ।
ਜੇ ਗੱਲ ਕਰੀਏ ਸ਼ਹਿਨਾਜ਼ ਕੌਰ ਗਿੱਲ ਦੇ ਕੰਮ ਦੀ ਤਾਂ ਉਹ ਇਸੇ ਸਾਲ ਆਈ ਬਿੰਨੂ ਢਿੱਲੋਂ ਦੀ ਫ਼ਿਲਮ ‘ਕਾਲਾ ਸ਼ਾਹ ਕਾਲਾ’ ਤੇ ਗਿੱਪੀ ਗਰੇਵਾਲ ਦੀ ਫ਼ਿਲਮ ‘ਡਾਕਾ’ ‘ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕਈ ਪੰਜਾਬੀ ਗੀਤਾਂ ‘ਚ ਬਤੌਰ ਮਾਡਲ ਵੀ ਨਜ਼ਰ ਆ ਚੁੱਕੇ ਹਨ। ਅਦਾਕਾਰੀ ਦੇ ਨਾਲ ਉਹ ਗਾਇਕੀ ‘ਚ ਵੀ ਆਪਣੇ ਜੌਹਰ ਵਿਖਾ ਚੁੱਕੇ ਹਨ। ਹਾਲ ਹੀ ਚ’ ਉਹ ‘ਮਾਇੰਡ ਨਾ ਕਰੀ’ ਗੀਤ ‘ਚ ਅਦਾਕਾਰੀ ਦੇ ਨਾਲ ਆਪਣੀ ਆਵਾਜ਼ ਦਾ ਤੜਕਾ ਵੀ ਲਗਾ ਚੁੱਕੇ ਨੇ। ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।