ਵਿਆਹ ਵਾਲੇ ਦਿਨ ਵੀ ਲਾੜਾ ਖੇਡਦਾ ਰਿਹਾ PUBG ਗੇਮ, ਵੀਡੀਓ ਹੋ ਰਹੀ ਹੈ ਖੂਬ ਵਾਇਰਲ

ਵਿਆਹ ਵਾਲੇ ਦਿਨ ਵੀ ਲਾੜਾ ਖੇਡਦਾ ਰਿਹਾ PUBG, ਵੀਡੀਓ ਹੋ ਰਹੀ ਹੈ ਖੂਬ ਵਾਇਰਲ: PUBG ਗੇਮ ਦਾ ਨਸ਼ਾਂ ਭਾਰਤ ਦੇ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਸ ਗੇਮ ਦਾ ਭੂਤ ਇਸ ਕਦਰ ਸਵਾਰ ਹੋ ਜਾਂਦਾ ਹੈ ਕਿ ਖੇਡਣ ਵਾਲੇ ਸਖਸ਼ ਸਭ ਕੁਝ ਛੱਡ ਸਿਰਫ਼ ਗੇਮ ਉੱਤੇ ਹੀ ਧਿਆਨ ਦਿੰਦੇ ਹਨ। ਇਸ ਗੇਮ ਨੂੰ ਖੇਡਣ ਵਾਲਿਆਂ ਨੂੰ ਆਪਣੇ ਆਸ-ਪਾਸੇ ਕੀ ਹੋ ਰਿਹਾ ਇਸ ਦੀ ਕੋਈ ਹੋਸ਼ ਨਹੀਂ ਹੁੰਦਾ। ਅਜਿਹਾ ਹੀ ਇਕ ਮਾਮਲਾ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ।
View this post on Instagram
#Viral_Video #TikTok #Marriage #ptcnews
ਹੋਰ ਵੇਖੋ:ਮਾਸ਼ਾ ਅਲੀ ਦਾ ਨਵਾਂ ਗੀਤ ‘ਵੰਗਾਂ’ ਰਿਲੀਜ਼, ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ, ਦੇਖੋ ਵੀਡੀਓ
ਜੀ ਹਾਂ ਇਹ ਪੂਰਾ ਮਾਮਲਾ ਹੈ ਇਹ ਹੈ ਕਿ ਇੱਕ ਨੌਜਵਾਨ ਆਪਣੇ ਵਿਆਹ ‘ਚ ਹੀ ਪੱਬ ਜੀ ਗੇਮ ਖੇਡਣ ‘ਚ ਰੁੱਝਿਆ ਹੈ। ਵੀਡੀਓ ‘ਚ ਦੇਖ ਸਕਦੇ ਹੋ ਕਿਸ ਤਰ੍ਹਾਂ ਲਾੜਾ ਪੱਬ ਜੀ ਗੇਮ ਖੇਡ ਰਿਹਾ ਹੈ। ਉਸ ਨੂੰ ਕੋਈ ਹੋਸ਼ ਨਹੀਂ ਹੈ ਕਿ ਕੋਈ ਉਸ ਨੂੰ ਵਧਾਈ ਦੇ ਰਿਹਾ ਤੇ ਕੋਈ ਗਿਫ਼ਟ ਦੇ ਰਿਹਾ ਹੈ। ਇੱਥੇ ਤੱਕ ਕਿ ਆਪਣੇ ਨਾਲ ਬੈਠੀ ਲਾੜੀ ਦੀ ਵੀ ਕੋਈ ਪ੍ਰਵਾਹ ਨਹੀਂ ਤੇ ਦੁਲਹਣ ਚੁੱਪਚਾਪ ਆਪਣੇ ਜੀਵਨਸਾਥੀ ਨੂੰ ਪੱਬ ਜੀ ਗੇਮ ਖੇਡਦੇ ਹੋਏ ਦੇਖ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।