
ਸੋਸ਼ਲ ਮੀਡੀਆ ਉੱਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਅੱਜ ਇੱਕ ਅਜਿਹੀ ਵੀਡੀਓ ਬਾਰੇ ਤੁਹਾਨੂੰ ਦੱਸਦੇ ਹਾਂ, ਜਿਹੜੀ ਮਨਵਤਾ ਤੇ ਪੰਛੀਆਂ ਦੇ ਅਦਭੁਤ ਰਿਸ਼ਤੇ ਨੂੰ ਬਿਆਨ ਕਰ ਰਹੀ ਹੈ। ਇਸ ਵੀਡੀਓ ‘ਚ ਦੇਖ ਸਕਦੇ ਹੋ ਸਰਦਾਰ ਤੇ ਸਰਦਾਰਨੀ ਆਪਣੇ ਹੱਥਾਂ ਦੇ ਨਾਲ ਕਾਂ ਨੂੰ ਰੋਟੀ ਖਵਾ ਰਹੇ ਨੇ। ਕਾਂ ਉੱਡਦਾ ਹੋਇਆ ਵਿਹੜੇ ‘ਚ ਬੈਠੇ ਸਰਦਾਰ ਦੀ ਲੱਤ ਉੱਤੇ ਆ ਕੇ ਬੜੀ ਹੀ ਅਰਾਮ ਨਾਲ ਬੈਠ ਜਾਂਦਾ ਹੈ।
ਪਹਿਲਾ ਸਰਦਾਰ ਵਿਅਕਤੀ ਆਪਣੇ ਹੱਥਾਂ ਦੇ ਨਾਲ ਰੋਟੀ ਖਵਾਉਂਦਾ ਹੈ ਫੇਰ ਨਾਲ ਬੈਠੀ ਸਰਦਾਰਨੀ ਮਹਿਲਾ ਵੀ ਰੋਟੀ ਖਵਾਉਂਦੀ ਹੈ। ਉੱਧਰ ਕਾਂ ਵੀ ਬੜੇ ਹੀ ਅਰਾਮ ਦੇ ਨਾਲ ਗੁਰ ਸਿੱਖ ਬੰਦਿਆਂ ਦੇ ਹੱਥੋਂ ਰੋਟੀ ਖਾ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
View this post on Instagram
ਹੋਰ ਵੇਖੋ:ਕਿਸਾਨ ਕਿਵੇਂ ਕਰ ਰਹੇ ਨੇ ਮੁਸ਼ਕਿਲਾਂ ਨੂੰ ਪਾਰ, ਵੀਡੀਓ ਦੇਖ ਕੇ ਹੋ ਜਾਣਗੇ ਰੌਂਗਟੇ ਖੜ੍ਹੇ
ਇਹ ਵੀਡੀਓ ਇਹ ਮੈਸੇਜ ਦੇ ਰਿਹਾ ਹੈ ਕਿ ਕਿਵੇਂ ਮਾਨਵਤਾ ਤੇ ਪਿਆਰ ਦੇ ਨਾਲ ਪੰਛੀਆਂ ਦਾ ਵੀ ਦਿਲ ਜਿੱਤਿਆ ਜਾ ਸਕਦਾ ਹੈ। ਜਿੱਥੇ ਅੱਜ ਲੋਕੀਂ ਗੁਰੂ ਵੱਲੋਂ ਦੱਸ ਹੋਏ ਮਾਨਵਤਾ ਵਾਲੇ ਰਾਹਾਂ ਉੱਤੇ ਤੁਰਨਾ ਭੁੱਲਦੇ ਜਾ ਰਹੇ ਨੇ। ਉੱਥੇ ਇਹ ਵਾਇਰਲ ਵੀਡੀਓ ਇਨਸਾਨੀਅਤ ਦਾ ਸੁਨੇਹਾ ਦੇ ਰਹੀ ਹੈ।