ਵੇਖੋ ਕਿੰਝ ਨਿੱਕੀ ਜਿਹੀ ਬੱਚੀ ਨੇ ਜੰਮੂ-ਕਸ਼ਮੀਰ 'ਚ ਬਰਫ ਨਾਂ ਵੇਖ ਪਾਉਣ 'ਤੇ ਇੰਝ ਜ਼ਾਹਿਰ ਕੀਤੀ ਨਾਰਾਜ਼ਗੀ, ਵੀਡੀਓ ਹੋਈ ਵਾਇਰਲ

By  Pushp Raj April 19th 2022 03:58 PM

ਆਏ ਦਿਨ ਸੋਸ਼ਲ ਮੀਡੀਆ 'ਤੇ ਕੁਝ ਨਾਂ ਕੁਝ ਨਵਾਂ ਵਾਇਰਲ ਹੁੰਦਾ ਰਹਿੰਦਾ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਇੱਕ ਸ਼ਾਨਦਾਰ ਪਲੇਟਫਾਰਮ ਬਣ ਗਿਆ ਹੈ, ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਕੰਟੈਂਟ ਦੀ ਤਾਰੀਫ ਹੋ ਰਹੀ ਹੈ, ਰਾਨੂ ਮੰਡਲ ਅਤੇ ਭੁਬਨ ਬਦਿਆਕਰ ਇੰਟਰਨੈਟ ਦੀ ਤਾਕਤ ਦੀ ਉੱਤਮ ਉਦਾਹਰਣ ਹਨ।

ਇਸੇ ਤਰ੍ਹਾਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਆਪਣੇ ਪਰਿਵਾਰ ਨਾਲ ਜੰਮੂ-ਕਸ਼ਮੀਰ ਦੀ ਯਾਤਰਾ 'ਤੇ ਆਈ ਇੱਕ ਨਿੱਕੀ ਜਿਹੀ ਬੱਚੀ ਜੰਮੂ-ਕਸ਼ਮੀਰ 'ਚ ਬਰਫ ਨੂੰ ਵੇਖਣ ਤੇ ਛੂਹਣ ਦੀ ਇੱਛਾ ਪੂਰੀ ਨਾਂ ਹੋਣ ਕਾਰਨ ਬਹੁਤ ਨਿਰਾਸ਼ ਹੈ।

ਵਾਇਰਲ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨਿੱਕੀ ਜਿਹੀ ਬੱਚੀ ਆਪਣੇ ਆਪ ਨੂੰ ਪੌਸ਼ਿਕਾ ਦੇ ਰੂਪ 'ਚ ਪੇਸ਼ ਕਰਦੀ ਹੈ ਅਤੇ ਕਹਿੰਦੀ ਹੈ ਕਿ ਉਸ ਦਾ ਇੱਕੋ-ਇੱਕ ਸੁਪਨਾ ਬਰਫ ਨੂੰ ਵੇਖਣਾ ਤੇ ਛੂਹਣਾ ਸੀ ਪਰ ਜਦੋਂ ਉਹ ਜੰਮੂ ਪਹੁੰਚੀ ਤਾਂ ਉੱਥੇ ਬਰਫ਼ ਨਹੀਂ ਸੀ। ਮੀਡੀਆ ਨਾਲ ਗੱਲਬਾਤ ਦੌਰਾਨ ਲੜਕੀ ਨੇ ਆਪਣੇ ਤਜ਼ਰਬਾ ਸਾਂਝਾ ਕੀਤਾ।

ਇਸ ਨਿੱਕੀ ਜਿਹੀ ਬੱਚੀ ਦੀ ਵੀਡੀਓ ਨੇ ਜੰਮੂ-ਕਸ਼ਮੀਰ ਵਿੱਚ ਤਾਇਨਾਤ ਇੱਕ ਪੁਲਿਸ ਅਧਿਕਾਰੀ ਸਣੇ ਕਈ ਲੋਕਾਂ ਦਾ ਧਿਆਨ ਖਿੱਚਿਆ। ਇੱਕ ਪੁਲਿਸ ਅਧਿਕਾਰੀ ਇਮਤਿਆਜ਼ ਹੁਸੈਨ ਨੇ ਨਿੱਕੀ ਬੱਚੀ ਦੀ ਵੀਡੀਓ ਅਪਲੋਡ ਕੀਤੀ ਅਤੇ ਉਸ ਨੂੰ ਸਰਦੀਆਂ 'ਚ ਮਿਲਣ ਲਈ ਸੱਦਾ ਦਿੱਤਾ ਅਤੇ ਵਾਅਦਾ ਕੀਤਾ ਕਿ ਉਹ ਨਿਰਾਸ਼ ਨਹੀਂ ਹੋਵੇਗੀ ਅਤੇ ਬਰਫਬਾਰੀ ਜ਼ਰੂਰ ਵੇਖ ਸਕੇਗੀ। ਉਸ ਨੇ ਕਿਹਾ ਕਿ ਜੰਮੂ 'ਚ ਬਰਫ਼ ਨੂੰ ਛੂਹਣ ਦੀ ਉਸ ਦੀ ਇੱਛਾ ਪੂਰੀ ਹੋ ਜਾਵੇਗੀ।

ਜਿਵੇਂ ਹੀ ਵੀਡੀਓ ਵਾਇਰਲ ਹੋਇਆ, ਨੈਟੀਜ਼ਨਜ਼ ਨੇ ਕੈਮਰੇ 'ਤੇ ਇੰਨੇ ਆਤਮ ਵਿਸ਼ਵਾਸ ਨਾਲ ਬੋਲਣ ਲਈ ਨਿੱਕੀ ਬੱਚੀ ਦੀ ਤਾਰੀਫ ਕੀਤੀ। ਇੱਕ ਯੂਜ਼ਰ ਨੇ ਲਿਖਿਆ, "ਉਹ ਪੂਰੀ ਤਰ੍ਹਾਂ ਕੇਂਦਰਿਤ ਹੈ, ਉਸ ਨੂੰ ਉਸ ਦਾ ਸੁਪਨਾ ਪੂਰਾ ਕਰਨ ਤੋਂ ਕੋਈ ਭਟਕਾ ਨਹੀਂ ਸਕਦਾ।

ਹੋਰ ਪੜ੍ਹੋ : Arshad Warsi Birthday Special: ਵੱਖ-ਵੱਖ ਕਿਰਦਾਰਾਂ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਅਦਾਕਾਰ ਅਰਸ਼ਦ ਵਾਰਸੀ

ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਬੱਚੀ ਵੱਲੋਂ ਵਿਚਾਰਾਂ ਦੇ ਸ਼ਾਨਦਾਰ ਪ੍ਰਗਟਾਵੇ ਦੀ ਤਰੀਕ ਕੀਤੀ ਤੇ ਕਿਹਾ , ਬਹੁਤ ਵਧੀਆ"। ਜਦੋਂ ਕਿ ਇੱਕ ਹੋਰ ਨੇ ਕਿਹਾ, "ਇਸ ਕੁੜੀ ਦੀ ਅੰਗਰੇਜ਼ੀ ਬਹੁਤ ਚੰਗੀ ਹੈ। ਉਹ ਬਹੁਤ ਮਿੱਠੀ ਹੈ... ਦੁਬਾਰਾ ਆਓ... ਕਸ਼ਮੀਰ ਦਾ ਸਵਾਗਤ ਹੋਵੇਗਾ। ਤੁਹਾਡੇ ਨਿੱਕੇ ਤੇ ਸੋਹਣੇ ਚਿੱਟੇ ਹੱਥਾਂ ਨਾਲ।"

ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਹੁਣ ਤੱਕ 3K ਤੋਂ ਵੱਧ ਵਿਯੂਜ਼ ਮਿਲ ਚੁੱਕੇ ਹਨ ਅਤੇ ਅਜੇ ਵੀ ਇਸ 'ਤੇ ਵਿਯੂਜ਼ ਗਿਣਤੀ ਜਾਰੀ ਹੈ।

Hey,Cutie?

Come again in winter. Promise, it will snow then? pic.twitter.com/2eG7RIccPc

— Imtiyaz Hussain (@hussain_imtiyaz) April 16, 2022

Related Post