ਅੱਜ ਰਾਤ ਹੁਨਰ ਅਤੇ ਹਾਸਿਆਂ ਦੀ ਸੱਜੇਗੀ ਮਹਿਫ਼ਲ, ਦੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਦਾ ਸ਼ੋਅ ‘ਹੁਨਰ ਪੰਜਾਬ ਦਾ’
Lajwinder kaur
August 26th 2020 04:53 PM --
Updated:
August 26th 2020 04:56 PM
ਪੀਟੀਸੀ ਨੈੱਟਵਰਕ ਹਰ ਵਾਰ ਪੰਜਾਬੀਅਤ ਤੇ ਪੰਜਾਬੀਆਂ ਨੂੰ ਅੱਗੇ ਵਧਾਉਣ ਦੇ ਲਈ ਨਵੇਂ ਤੇ ਵੱਖਰੇ ਉਪਰਾਲੇ ਕਰਦਾ ਰਹਿੰਦਾ ਹੈ । ਦੁਨੀਆ ਦਾ ਪਹਿਲਾ ਵੱਡੇ ਤੇ ਆਨਲਾਈਨ ਅਵਾਰਡ ਪ੍ਰੋਗਰਾਮ ਕਰਵਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ । ਹੁਣ ਉਹ ਪੰਜਾਬੀਆਂ ਦੇ ਟੈਲੇਂਟ ਨੂੰ ਜੱਗ ਜ਼ਾਹਿਰ ਕਰ ਰਹੇ ਨੇ ।
View this post on Instagram
ਪੀਟੀਸੀ ਪੰਜਾਬੀ ‘ਹੁਨਰ ਪੰਜਾਬ ਦਾ’ ਦੇ ਨਾਲ ਪੰਜਾਬੀਆਂ ਨੂੰ ਮੌਕਾ ਦੇ ਰਹੇ ਨੇ ਜਿਸ ਰਾਹੀਂ ਉਹ ਆਪਣਾ ਵੱਖਰਾ ਹੁਨਰ ਦੁਨੀਆ ਦੇ ਸਾਹਮਣੇ ਰੱਖ ਸਕਣ ।
ਇਸ ਹਫ਼ਤੇ ਵੀ ਵੱਖ-ਵੱਖ ਪ੍ਰਤੀਭਾਗੀ ਆਪਣੇ ਹੁਨਰ ਨੂੰ ਪੇਸ਼ ਕਰਨਗੇ । ਅੱਜ ਰਾਤ ਵੀ ਹਾਸਿਆਂ ਦੇ ਤੜਕੇ ਦੇ ਨਾਲ ਦੇਖਣ ਨੂੰ ਮਿਲੇਗਾ ਕਮਾਲ ਦਾ ਟੈਲੇਂਟ । ਸੋ ਦੇਖਣਾ ਨਾ ਭੁੱਲਣਾ ਅੱਜ ਰਾਤ 8.30 ਵਜੇ ‘ਹੁਨਰ ਪੰਜਾਬ ਦਾ’ ਸਿਰਫ਼ ਪੀਟੀਸੀ ਪੰਜਾਬੀ ‘ਤੇ । ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ਦੇ ਸਾਰੇ ਸ਼ੋਅ ਦਰਸ਼ਕ ਪੀਟੀਸੀ ਪਲੇਅ ਐੱਪ ਉੱਤੇ ਵੀ ਦੇਖ ਸਕਦੇ ਹੋ ।