ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਨੂੰ ਧਿਆਨ ‘ਚ ਰੱਖਦੇ ਹੋਏ ਨਿੱਤ ਨਵੇਂ-ਨਵੇਂ ਪ੍ਰੋਗਰਾਮ ਅਤੇ ਫ਼ਿਲਮਾਂ ਲੈ ਕੇ ਆ ਰਿਹਾ ਹੈ । ਇਸੇ ਲੜੀ ਦੇ ਤਹਿਤ ਦਰਸ਼ਕਾਂ ਦੇ ਲਈ ਇੱਕ ਵਾਰ ਮੁੜ ਤੋਂ ਪੀਟੀਸੀ ਪੰਜਾਬੀ ਨਵਾਂ ਸ਼ੋਅ ‘ਮਿਰਜ਼ਾ ਸਾਹਿਬਾ ਦੀ ਹੇਟ ਸਟੋਰੀ’ (Mirza Sahiba Di Hate Story) ਲੈ ਕੇ ਆ ਰਿਹਾ ਹੈ । ਇਹ ਸ਼ੋਅ ਪੀਟੀਸੀ ਪੰਜਾਬੀ ‘ਤੇ 17 ਅਕਤੂਬਰ, ਦਿਨ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ । ਸ਼ੋਅ ਦਾ ਪ੍ਰਸਾਰਣ ਸ਼ਾਮ 7:00 ਵਜੇ ਕੀਤਾ ਜਾਵੇਗਾ ।
ਹੋਰ ਪੜ੍ਹੋ : ਸਤਵਿੰਦਰ ਬਿੱਟੀ ਨੇ ਪਤੀ ਅਤੇ ਬੇਟੇ ਦੇ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ
ਇਹ ਸ਼ੋਅ ਅੱਜ ਕੱਲ੍ਹ ਦੇ ‘ਮਿਰਜ਼ਾ ਸਾਹਿਬਾ’ ਦੀ ਕਹਾਣੀ ਨੂੰ ਬਿਆਨ ਕਰੇਗਾ । ਜਿਸ ‘ਚ ਪਿਆਰ ਦੇ ਨਾਲ-ਨਾਲ ਨਫਰਤ ਵੀ ਹੋਵੇਗੀ । ਮਜਬੂਰੀ ਅਤੇ ਸਿਆਸਤ ਦੀ ਕਹਾਣੀ ਨੂੰ ਦਰਸਾਉਂਦਾ ਇਹ ਸੀਰੀਅਲ ਤੁਹਾਡਾ ਵੀ ਖੂਬ ਮਨੋਰੰਜਨ ਕਰੇਗਾ । ਸੋ ਵੇਖਣਾ ਨਾਂ ਭੁੱਲਣਾ, ਤਾਰੀਕ ਅਤੇ ਸਮਾਂ ਨੋਟ ਕਰ ਲਓ ।ਇਸ ਸ਼ੋਅ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ । ਇਸ ਤੋਂ ਪਹਿਲਾਂ ਚੌਸਰ ਦਿ ਪਾਵਰ ਗੇਮਸ ਨਾਂਅ ਦੀ ਵੈੱਬ ਸੀਰੀਜ਼ ਵੀ ਪੀਟੀਸੀ ਪੰਜਾਬੀ ਵੱਲੋਂ ਪ੍ਰਸਾਰਿਤ ਕੀਤੀ ਗਈ ਸੀ ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕਰਦਾ ਗੀਤ ‘ਲੈਟਰ ਟੂ ਸੀਐੱਮ’ ਜੈਨੀ ਜੌਹਲ ਦੀ ਆਵਾਜ਼ ‘ਚ ਰਿਲੀਜ਼, ਗੀਤ ਸੁਣ ਹਰ ਕੋਈ ਹੋ ਰਿਹਾ ਭਾਵੁਕ
ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਸੀ । ਪੀਟੀਸੀ ਪੰਜਾਬੀ ਜਿੱਥੇ ਦਰਸ਼ਕਾਂ ਦੇ ਲਈ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਪ੍ਰਸਾਰਿਤ ਕਰ ਰਿਹਾ ਹੈ,ਉੱਥੇ ਹੀ ਸ਼ਰਧਾਲੂਆਂ ਨੂੰ ਗੁਰੂ ਘਰ ਅਤੇ ਗੁਰਬਾਣੀ ਦੇ ਨਾਲ ਜੋੜਨ ਦੇ ਲਈ ਸਵੇਰੇ ਸ਼ਾਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਅਤੇ ਸ਼ਬਦ ਕੀਰਤਨ ਦਾ ਪ੍ਰਸਾਰਣ ਵੀ ਕਰ ਰਿਹਾ ਹੈ ।
ਜਿਸ ਦਾ ਸਰਵਣ ਕਰਕੇ ਦੇਸ਼ ਵਿਦੇਸ਼ ‘ਚ ਬੈਠੀਆਂ ਸੰਗਤਾਂ ਵੀ ਲਾਭ ਉਠਾ ਕੇ ਆਪਣਾ ਜੀਵਨ ਸਫ਼ਲ ਕਰ ਰਹੀਆਂ ਹਨ ।ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ‘ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਦੇਸ਼ਾਂ ਵਿਦੇਸ਼ਾਂ ‘ਚ ਆਪਣੇ ਚੈਨਲਾਂ ਰਾਹੀਂ ਪਹੁੰਚਾ ਰਿਹਾ ਹੈ ।
View this post on Instagram
A post shared by PTC Punjabi (@ptcpunjabi)