ਪੀਟੀਸੀ ਪੰਜਾਬੀ ‘ਤੇ ਕਾਮੇਡੀ ਸੀਰੀਜ਼ ‘ਜੀ ਜਨਾਬ’ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ । ਇਸ ਕਾਮੇਡੀ ਸੀਰੀਜ਼ ਨੂੰ ਦਰਸ਼ਕਾਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਕਾਮੇਡੀ ਸੀਰੀਜ਼ ਦਾ ਅਗਲਾ ਐਪੀਸੋਡ ਅੱਜ ਰਾਤ 8:30 ਵਜੇ ਤੁਸੀਂ ਵੇਖ ਸਕਦੇ ਹੋ । ਅੱਜ ਦੇ ਇਸ ਐਪੀਸੋਡ ‘ਚ ਵਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਇੱਕ ਸ਼ਖਸ ਨੂੰ ਜੇਲ ‘ਚ ਬੰਦ ਕਰਨ ਲਈ ਪੁਲਿਸ ਮੁਲਾਜ਼ਮ ਦਿਲਬਾਗ ਨੇ 10 ਹਜ਼ਾਰ ਰੁਪਏ ਲੈ ਲਏ ।
ਹੋਰ ਪੜ੍ਹੋ : ਬਾਲੀਵੁੱਡ ‘ਚ ਐਂਟਰੀ ਕਰਨ ਤੋਂ ਪਹਿਲਾਂ ਸੋਨੂੰ ਸੂਦ ਨੇ ਕਰਵਾ ਲਿਆ ਸੀ ਵਿਆਹ, ਇਸ ਤਰ੍ਹਾਂ ਸ਼ੁਰੂ ਹੋਈ ਸੀ ਲਵ ਸਟੋਰੀ
ਪਰ ਦੂਜੇ ਪਾਸੇ ਸਰਪੰਚ ਦੇ ਕਹਿਣ ‘ਤੇ ਐੱਸਐੱਚਓ ਉਸ ਵੈਲੀ ਬੰਦੇ ਨੂੰ ਛੱਡ ਦਿੰਦਾ ਹੈ । ਹੁਣ ਕੀ ਕਰੇਗਾ ਦਿਲਬਾਗ ! ਇਹ ਸਭ ਜਾਨਣ ਲਈ ਵੇਖਣਾ ਨਾਂ ਭੁੱਲਣਾ ਜੀ ਜਨਾਬ ਕਾਮੇਡੀ ਸੀਰੀਜ਼ ਦਾ ਨਵਾਂ ਐਪੀਸੋਡ ।
ਪੀਟੀਸੀ ਪੰਜਾਬੀ ਵੱਲੋਂ ਦਰਸ਼ਕਾਂ ਦੇ ਮਨੋਰੰਜਨ ਦਾ ਖ਼ਾਸ ਖਿਆਲ ਰੱਖਿਆ ਜਾ ਰਿਹਾ ਹੈ । ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ‘ਤੇ ਇੱਕ ਹੋਰ ਕਾਮੇਡੀ ਸੀਰੀਜ਼ ਦਿਖਾਈ ਜਾ ਰਹੀ ਹੈ ਕ੍ਰੇਜ਼ੀ ਟੱਬਰ । ਇਸ ਕਾਮੇਡੀ ਸੀਰੀਜ਼ ਨੂੰ ਵੀ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।
View this post on Instagram
A post shared by PTC Punjabi (@ptc.network)