‘ਕ੍ਰੇਜ਼ੀ ਟੱਬਰ’ ਕਾਮੇਡੀ ਸੀਰੀਜ਼ ਦਾ ਨਵਾਂ ਐਪੀਸੋਡ ਅੱਜ ਰਾਤ 9 ਵਜੇ ਵਿਖਾਇਆ ਜਾਵੇਗਾ । ਅੱਜ ਦੇ ਇਸ ਐਪੀਸੋਡ ‘ਚ ਵੇਖਣ ਨੂੰ ਮਿਲੇਗਾ ਕਿ ਕਿਵੇਂ ਸੋਨੂੰ ਨੂੰ ਚੋਣਾਂ ‘ਚ ਖੜੇ ਹੋਣ ਦਾ ਆਈਡਿਆ ਆਇਆ ।ਸੋਨੂੰ ਹੁਣ ਗੋਲਡੀ ਤੋਂ ਨੇਤਾ ਬਣਨ ਲਈ ਸਪੀਚ ਚਾਹੀਦੀ ਹੈ ।
ਹੋਰ ਪੜ੍ਹੋ : ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਦੇਖ ਕੇ ਅਦਾਕਾਰ ਸ਼ੇਖਰ ਸੁਮਨ ਤੇ ਉਰਮਿਲਾ ਮਾਤੋਂਡਕਰ ਨੇ ਕਹੀ ਵੱਡੀ ਗੱਲ
ਜਿਸ ਤੋਂ ਬਾਅਦ ਸਾਰਾ ਪਰਿਵਾਰ ਆਪੋ ਆਪਣੇ ਆਈਡਿਆ ਉਸ ਨੂੰ ਦਿੰਦੇ ਹਨ । ਹੁਣ ਵੇਖਣਾ ਇਹ ਹੋਵੇਗਾ ਕਿ ਸੋਨੂੰ ਨੇਤਾ ਬਣ ਸਕੇਗਾ । ਕੀ ਉਸ ਦੇ ਪਰਿਵਾਰ ਵਾਲੇ ਉਸ ਦੀ ਮਦਦ ਕਰਨਗੇ । ਇਹ ਸਭ ਜਾਨਣ ਲਈ ਵੇਖੋ ਕਾਮੇਡੀ ਸੀਰੀਜ਼ ‘ਕ੍ਰੇਜ਼ੀ ਟੱਬਰ’ ਦਾ ਨਵਾਂ ਐਪੀਸੋਡ ।
ਇਸ ਤੋਂ ਇਲਾਵਾ ਇਸ ਸ਼ੋਅ ਦਾ ਮਜ਼ਾ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਲੈ ਸਕਦੇ ਹੋ । ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਖਾਸ ਖਿਆਲ ਰੱਖ ਰਿਹਾ ਹੈ ।
View this post on Instagram
ਕੋਰੋਨਾ ਕਾਲ ‘ਚ ਜਿੱਥੇ ਹਰ ਕੋਈ ਪ੍ਰੇਸ਼ਾਨ ਹੈ। ਅਜਿਹੇ ‘ਚ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਲਈ ਹਲਕੀ ਫੁਲਕੀ ਕਾਮੇਡੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ।