ਪੀਟੀਸੀ ਪੰਜਾਬੀ ਵੱਲੋਂ ਪੰਜਾਬ ਭਰ ‘ਚੋਂ ਨੌਜਵਾਨਾਂ ਦੇ ਹੁਨਰ ਨੂੰ ਪਰਖਣ ਲਈ ‘ਹੁਨਰ ਪੰਜਾਬ ਦਾ’ ਸ਼ੋਅ ਸ਼ੁਰੂ ਕੀਤਾ ਗਿਆ । ਇਹ ਸ਼ੋਅ ਪੜਾਅ ਦਰ ਪੜਾਅ ਅੱਗੇ ਵੱਧਦਾ ਹੋਇਆ ਹੁਣ ਗ੍ਰੈਂਡ ਫਿਨਾਲੇ ਤੱਕ ਪਹੁੰਚ ਚੁੱਕਿਆ ਹੈ । ਇਸ ਸ਼ੋਅ ‘ਚ ਪੰਜਾਬ ਦੇ ਨੌਜਵਾਨਾਂ ਨੇ ਜੱਜਾਂ ਨੂੰ ਆਪੋ ਆਪਣੇ ਹੁਨਰ ਦੇ ਨਾਲ ਦੰਦਾਂ ਥੱਲੇ ਉਂਗਲਾਂ ਦੱਬਣ ਲਈ ਮਜਬੂਰ ਕਰ ਦਿੱਤਾ ।
ਹੋਰ ਪੜ੍ਹੋ :ਪੀਟੀਸੀ ਪੰਜਾਬੀ ‘ਤੇ ਵੇਖੋ ‘ਹੁਨਰ ਪੰਜਾਬ ਦਾ’, ਜੱਜਾਂ ਦੀ ਪਾਰਖੀ ਨਜ਼ਰ ਪਰਖੇਗੀ ਪੰਜਾਬ ਦੇ ਨੌਜਵਾਨਾਂ ਦੇ ਹੁਨਰ ਨੂੰ
Hunar Punjab Da
ਪਰ ਸਭ ਤੋਂ ਜ਼ਿਆਦਾ ਜੱਜਾਂ ਦੇ ਦਿਲ ਜਿੱਤਣ ‘ਚ ਕਿਹੜਾ ਪ੍ਰਤੀਭਾਗੀ ਕਾਮਯਾਬ ਰਿਹਾ ਇਸ ਦਾ ਫ਼ੈਸਲਾ ਅੱਜ ਰਾਤ ਸ਼ੋਅ ਦੇ ਗ੍ਰੈਂਡ ਫਿਨਾਲੇ ‘ਚ ਪਤਾ ਲੱਗ ਜਾਵੇਗਾ । ਜੋ ਵੀ ਪ੍ਰਤੀਭਾਗੀ ਸ਼ੋਅ ਦੇ ਜੱਜਾਂ ਦਾ ਦਿਲ ਜਿੱਤਣ ‘ਚ ਕਾਮਯਾਬ ਰਹੇਗਾ ਉਸ ਨੂੰ ਮਿਲੇਗਾ ‘ਹੁਨਰ ਪੰਜਾਬ ਦਾ’ ਹੋਣ ਦਾ ਟਾਈਟਲ ।
View this post on Instagram
ਇਸ ਸ਼ੋਅ ਦਾ ਪ੍ਰਸਾਰਣ ਅੱਜ ਰਾਤ ਯਾਨੀ ਕਿ 18 ਸਤੰਬਰ, ਦਿਨ ਸ਼ੁੱਕਰਵਾਰ, ਰਾਤ 8 ਵਜੇ ਕੀਤਾ ਜਾਵੇਗਾ । ਇਸ ਸ਼ੋਅ ‘ਚ ਸਾਡੇ ਜੱਜ ਦਾ ਗ੍ਰੇਟ ਖਲੀ, ਜਸਵਿੰਦਰ ਭੱਲਾ ਅਤੇ ਜਪਜੀ ਖਹਿਰਾ ਹੋਣਗੇ ਜੋ ਆਪਣੀ ਪਾਰਖੀ ਨਜ਼ਰ ਦੇ ਨਾਲ ‘ਹੁਨਰ ਪੰਜਾਬ’ ਨੂੰ ਚੁਣਨਗੇ । ਸੋ ਵੇਖਣਾ ਨਾਂ ਭੁੱਲਣਾ ‘ਹੁਨਰ ਪੰਜਾਬ ਦਾ’ ਗ੍ਰੈਂਡ ਫਿਨਾਲੇ, ਸਿਰਫ਼ ਪੀਟੀਸੀ ਪੰਜਾਬੀ ‘ਤੇ ।