
ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਨੂੰ ਧਿਆਨ ‘ਚ ਰੱਖਦੇ ਹੋਏ ਨਵਾਂ ਨਵਾਂ ਕੰਟੈਂਟ ਪਰੋਸ ਰਿਹਾ ਹੈ । ਇਸੇ ਲੜੀ ਦੇ ਤਹਿਤ ਪੀਟੀਸੀ ਪਲੇਅ ਐਪ ‘ਤੇ ਸਿਆਸਤ ਦੇ ਹਥਕੰਡਿਆਂ ਨੂੰ ਬਿਆਨ ਕਰਦੀ ਵੈੱਬ ਸੀਰੀਜ਼ "ਚੌਸਰ" ਦਿ ਪਾਵਰ ਗੇਮਜ਼ (Chausar-The Power Games) ਸੋਮਵਾਰ ਯਾਨੀ ਅੱਜ ਤੋਂ ਪੀਟੀਸੀ ਪਲੇਅ ਐਪ (PTC Play App) ‘ਤੇ ਸ਼ੁਰੂ ਹੋ ਚੁੱਕੀ ਹੈ। 10 ਐਪੀਸੋਡ ਵਾਲੀ ਇਸ ਵੈੱਬ ਸੀਰੀਜ਼ ‘ਚ ਸਿਆਸਤ ਦੀਆਂ ਡੂੰਘੀਆਂ ਚਾਲਾਂ, ਗੁੱਝੇ ਭੇਦ ਅਤੇ ਸਿਆਸਤ ਦੀ ਭੁੱਖ ਕਾਰਨ ਕਿਵੇਂ ਆਪਣੇ ਹੀ ਦੁਸ਼ਮਣ ਬਣ ਜਾਂਦੇ ਨੇ । ਇਸ ਸਭ ਨੂੰ ਇਸ ਵੈੱਬ ਸੀਰੀਜ਼ ‘ਚ ਵਿਖਾਇਆ ਜਾਵੇਗਾ ।
ਇਸ ਵੈੱਬ ਸੀਰੀਜ਼ ਦਾ ਟ੍ਰੇਲਰ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਹੈ।ਹਾਈ ਵੋਲਟੇਜ਼ ਸਿਆਸੀ ਡਰਾਮੇ ਨਾਲ ਭਰਪੂਰ ਇਸ ਵੈੱਬ ਸੀਰੀਜ਼ ਦੇ 10 ਐਪੀਸੋਡ ਹਨ ਅਤੇ ਇਸ ਵੈੱਬ ਸੀਰੀਜ਼ ਦੀ ਕਹਾਣੀ ਮੰਨਤ ਪ੍ਰਤਾਪ ਸਿੰਘ ਦੇ ਆਲੇ ਦੁਆਲੇ ਘੁੰਮਦੀ ਹੈ ।ਸੋ ਤੁਸੀਂ ਵੀ ਤਿਆਰ ਰਹੋ ਸਿਆਸਤ ਦੇ ਰੰਗਾਂ ਦੇ ਨਾਲ ਭਰਪੂਰ ਇਸ ਵੈੱਬ ਸੀਰੀਜ਼ ਨੂੰ ਵੇਖਣ ਦੇ ਲਈ ।ਇਹ ਵੈੱਬ ਸੀਰੀਜ਼ ਰਾਜਨੀਤੀ ਦੇ ਵੱਖ-ਵੱਖ ਘਟਨਾਵਾਂ ਦੇ ਭੇਦ ਖੋਲੇ੍ਗੀ।
ਪੰਜਾਬੀ ਮਨੋਰੰਜਨ ਜਗਤ ਦੇ ਇਤਿਹਾਸ ‘ਚ ਇਹ ਆਪਣੀ ਤਰ੍ਹਾਂ ਦੀ ਪਹਿਲੀ ਅਜਿਹੀ ਵੈੱਬ ਸੀਰੀਜ਼ ਹੈ ਜੋ ਦਰਸ਼ਕਾਂ ਨੂੰ ਆਪਣੇ ਨਾਲ ਬੰਨ ਕੇ ਰੱਖੇਗੀ ।ਇਸ ਵੈੱਬ ਸੀਰੀਜ਼ ਨੂੰ ਦੇਖਣ ਦੇ ਲਈ ਪੀਟੀਸੀ ਪਲੇ ਐਪ ਨੂੰ ਡਾਊਨਲੋਡ ਕਰੋ ਅਤੇ ਸਬਸਕ੍ਰਾਈਬ ਕਰੋ। ਇਸ ਵੈੱਬ ਸੀਰੀਜ਼ ਨੂੰ ਲੈ ਕੇ ਦਰਸ਼ਕਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ ।ਦੱਸ ਦਈਏ ਕਿ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਲਈ ਨਵੇਂ-ਨਵੇਂ ਪ੍ਰੋਗਰਾਮ ਲੈ ਕੇ ਆ ਰਿਹਾ ਹੈ ਅਤੇ ਦਰਸ਼ਕਾਂ ਦੇ ਹਰ ਵਰਗ ਨੂੰ ਧਿਆਨ ‘ਚ ਰੱਖਦੇ ਹੋਏ ਕੰਟੈਂਟ ਤੇ ਪ੍ਰੋਗਰਾਮ ਤਿਆਰ ਕੀਤੇ ਜਾਂਦੇ ਹਨ ।