ਸੋਮਵਾਰ ਤੋਂ ਵੇਖੋ ‘ਚੌਸਰ’ ਦਿ ਪਾਵਰ ਗੇਮਜ਼’ ਵੈੱਬ ਸੀਰੀਜ਼
Shaminder
February 20th 2022 10:56 AM --
Updated:
February 20th 2022 11:02 AM
ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਨੂੰ ਧਿਆਨ ‘ਚ ਰੱਖਦੇ ਹੋਏ ਨਵਾਂ ਨਵਾਂ ਕੰਟੈਂਟ ਪਰੋਸ ਰਿਹਾ ਹੈ । ਇਸੇ ਲੜੀ ਦੇ ਤਹਿਤ ਪੀਟੀਸੀ ਪਲੇਅ ਐਪ ‘ਤੇ ਸਿਆਸਤ ਦੇ ਹਥਕੰਡਿਆਂ ਨੂੰ ਬਿਆਨ ਕਰਦੀ ਵੈੱਬ ਸੀਰੀਜ਼ (Web Series) "ਚੌਸਰ" ਦਿ ਪਾਵਰ ਗੇਮਜ਼ (Chausar-The Power Games) ਸੋਮਵਾਰ ਯਾਨੀ ਕਿ 21 ਫਰਵਰੀ ਤੋਂ ਪੀਟੀਸੀ ਪਲੇ ਐਪ‘ਤੇ ਪ੍ਰਸਾਰਿਤ ਹੋਣ ਜਾ ਰਹੀ ਹੈ ।ਇਸ ਵੈੱਬ ਸੀਰੀਜ਼ ‘ਚ ਸਿਆਸਤ ਦੀਆਂ ਡੂੰਘੀਆਂ ਚਾਲਾਂ, ਗੁੱਝੇ ਭੇਦ ਅਤੇ ਸਿਆਸਤ ਦੀ ਭੁੱਖ ਕਾਰਨ ਕਿਵੇਂ ਆਪਣੇ ਹੀ ਦੁਸ਼ਮਣ ਬਣ ਜਾਂਦੇ ਨੇ । ਇਸ ਸਭ ਨੂੰ ਇਸ ਵੈੱਬ ਸੀਰੀਜ਼ ‘ਚ ਵਿਖਾਇਆ ਜਾਵੇਗਾ ।