ਵਾਇਸ ਆਫ਼ ਪੰਜਾਬ ਸੀਜ਼ਨ 12 (Voice of Punjab-12) ਦਾ ਆਗਾਜ ਅੱਜ ਤੋਂ ਹੋ ਰਿਹਾ ਹੈ ।ਇਸ ਸੀਜ਼ਨ ਦਾ ਆਡੀਸ਼ਨ ਰਾਊਂਡ (Audition Round) ਅੱਜ ਤੋਂ ਸ਼ੁਰੂ ਹੋ ਰਿਹਾ ਹੈ । ਇਸ ਐਪੀਸੋਡ ‘ਚ ਤੁਹਾਨੂੰ ਪੰਜਾਬ ਦਾ ਟੈਲੇਂਟ ਵੇਖਣ ਨੂੰ ਮਿਲ ਰਿਹਾ ਹੈ । ਇਨ੍ਹਾਂ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਣਗੇ ਸਾਡੇ ਪਾਰਖੀ ਜੱਜ ਸਾਹਿਬਾਨ ਅਮਰ ਨੂਰੀ, ਗੁਰਮੀਤ ਸਿੰਘ ਅਤੇ ਮਾਸਟਰ ਸਲੀਮ । ਸੋ ਤੁਸੀਂ ਪੰਜਾਬ ਦੇ ਇਨ੍ਹਾਂ ਸੁਰੀਲੇ ਬੱਚਿਆਂ ਦੇ ਹੁਨਰ ਨੂੰ ਵੇਖ ਸਕਦੇ ਹੋ । ਇਸ ਸ਼ੋਅ ਦਾ ਪ੍ਰਸਾਰਣ ਅੱਜ ਰਾਤ 7 ਵਜੇ ਕੀਤਾ ਜਾਵੇਗਾ ।
ਹੋਰ ਪੜ੍ਹੋ : ਆਪਣੇ ਪ੍ਰਸ਼ੰਸਕ ਦੀ ਮਾਂ ਦੀ ਖੁਹਾਇਸ਼ ਪੂਰੀ ਕਰਨ ਲਈ ਰੇਸ਼ਮ ਸਿੰਘ ਅਨਮੋਲ ਪਹੁੰਚੇ ਹਸਪਤਾਲ
ਇਸ ਰਿਆਲਟੀ ਸ਼ੋਅ ਦੇ ਜ਼ਰੀਏ ਪੰਜਾਬ ਦੇ ਉਹ ਨੌਜਵਾਨ ਆਪਣੇ ਗਾਇਕੀ ਦੇ ਹੁਨਰ ਨੂੰ ਵਿਖਾਉਣਗੇ ।ਜੋ ਕਿਤੇ ਨਾ ਕਿਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਨਹੀਂ ਸੀ ਕਰ ਪਾ ਰਹੇ । ਪੀਟੀਸੀ ਪੰਜਾਬੀ ਦਾ ਇਹ ਰਿਆਲਟੀ ਸ਼ੋਅ ਉਨ੍ਹਾਂ ਯੰਗਸਟਰ ਦੇ ਲਈ ਵਧੀਆ ਪਲੈਟਫਾਰਮ ਸਾਬਿਤ ਹੋ ਰਿਹਾ ਹੈ ।
ਇਸ ਤੋਂ ਪਹਿਲਾਂ ਸੀਜ਼ਨ -11 ‘ਚ ਵੀ ਕਈ ਨੌਜਵਾਨਾਂ ਨੇ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਸੀ । ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਸ਼ੁਰੂ ਕੀਤੇ ਗਏ ਰਿਆਲਟੀ ਸ਼ੋਅਜ਼ ਦੇ ਜ਼ਰੀਏ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਤੋਂ ਬਾਅਦ ਕਈ ਪ੍ਰਤੀਭਾਗੀ ਅੱਜ ਪੰਜਾਬੀ ਇੰਡਸਟਰੀ ‘ਚ ਨਾਮ ਕਮਾ ਰਹੇ ਹਨ । ਜਿਸ ‘ਚ ਗੁਰਨਾਮ ਭੁੱਲਰ, ਕੌਰ ਬੀ, ਨਿਮਰਤ ਖਹਿਰਾ ਸਣੇ ਕਈ ਕਲਾਕਾਰ ਸ਼ਾਮਿਲ ਹਨ । ਜੋ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰ ਰਹੇ ਹਨ ।
View this post on Instagram