ਇਸ ਵਾਰ ‘ਹਾਲੀਵੁੱਡ ਇਨ ਪੰਜਾਬੀ’ ‘ਚ ਦੇਖੋ ਹਾਲੀਵੁੱਡ ਫ਼ਿਲਮ ‘ਟਰਮੀਨੇਟਰ ਸੈਲਵੇਸ਼ਨ’ ਸਿਰਫ਼ ਪੀਟੀਸੀ ਪੰਜਾਬੀ ਚੈਨਲ ‘ਤੇ
Lajwinder kaur
June 16th 2021 04:42 PM
ਪੀਟੀਸੀ ਨੈੱਟਵਰਕ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਕੁਝ ਨਾ ਕੁਝ ਨਵਾਂ ਤੇ ਵੱਖਰੇ ਉਪਰਾਲਾ ਕਰਦਾ ਰਹਿੰਦਾ ਹੈ। ਜਿਸ ਦੇ ਚੱਲਦੇ ‘ਹਾਲੀਵੁੱਡ ਇਨ ਪੰਜਾਬੀ’ ਨਾਂਅ ਦੀ ਨਵੀਂ ਲੜੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਕਾਰਵਾਂ ‘ਚ ਯਾਦਗਾਰੀ ਹਾਲੀਵੁੱਡ ਫਿਲਮਾਂ ਪੀਟੀਸੀ ਪੰਜਾਬੀ ਗੋਲਡ ਤੇ ਪੀਟੀਸੀ ਪੰਜਾਬੀ ਚੈਨਲ ਉੱਤੇ ਪੰਜਾਬੀ ਭਾਸ਼ਾ ਵਿੱਚ ਵਿਖਾਈਆਂ ਜਾ ਰਹੀਆਂ ਨੇ । ਜਿਸ ਦੇ ਚੱਲਦੇ ਇਸ ਵਾਰ ਹਾਲੀਵੁੱਡ ਫ਼ਿਲਮ ‘ਟਰਮੀਨੇਟਰ ਸੈਲਵੇਸ਼ਨ’ (Terminator Salvation) ਦੇਖਣ ਨੂੰ ਮਿਲੇਗੀ। ਇਸ ਸ਼ਨੀਵਾਰ ਯਾਨੀਕਿ 19 ਜੂਨ ਨੂੰ ਧਮਾਕੇਦਾਰ ਐਕਸ਼ਨ ਵਾਲੀ ਇਹ ਫ਼ਿਲਮ ਦੇਖਣ ਨੂੰ ਮਿਲੇਗੀ।