ਗਾਇਕ ਰਘਬੀਰ ਬੋਲੀ ਅਤੇ ਬੋਹੀਮੀਆਂ ਲੈ ਕੇ ਆ ਰਹੇ ਨੇ 'ਮੁੰਡੇ ਮਰ ਜਾਣਗੇ' ਇਸ ਗੀਤ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ ਅਤੇ ਇਸ ਗੀਤ ਦਾ ਟੀਜ਼ਰ ਆ ਚੁੱਕਿਆ ਹੈ । ਜਿਸ ਨੂੰ ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਗੀਤ ਦਾ ਟੀਜ਼ਰ ਬੇਹੱਦ ਆਕ੍ਰਸ਼ਕ ਹੈ ,ਜਿਸ ਨੂੰ ਵੇਖ ਕੇ ਇੰਝ ਲੱਗਦਾ ਹੈ ਪੂਰਾ ਗੀਤ ਵੀ ਬੇਹੱਦ ਖੂਬਸੂਰਤ ਹੋਵੇਗਾ ।
ਹੋਰ ਵੇਖੋ : ਜਸਬੀਰ ਜੱਸੀ ਨੇ ਗਾਈ ਹੀਰ,ਬਿੰਨੂ ਢਿੱਲੋਂ ਨੇ ਸਾਂਝਾ ਕੀਤਾ ਵੀਡਿਓ
https://www.instagram.com/p/BoYEmNMAp7P/?hl=en&taken-by=binnudhillons
ਬਿੰਨੂ ਢਿੱਲੋਂ ਨੇ ਇਸ ਗੀਤ ਲਈ ਰਘਬੀਰ ਬੋਲੀ ,ਬੋਹੀਮੀਆਂ ਅਤੇ ਪੂਰੀ ਟੀਮ ਨੂੰ ਇਸ ਗੀਤ ਲਈ ਵਧਾਈ ਦਿੱਤੀ ਹੈ । ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਨੇ ਜਦਕਿ ਵੀਡਿਓ ਬਲਜੀਤ ਦਿਓ ਨੇ ਬਣਾਈ ਹੈ । ਇਸ ਗੀਤ 'ਚ ਬੋਹੀਮੀਆ ਦੀ ਫੀਚਰਿੰਗ ਹੈ ਬਿੰਨੂ ਢਿੱਲੋਂ ਨੇ ਇਸ ਗੀਤ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਹੈ । ਇਸ ਗੀਤ ਨੂੰ ਲੈ ਕੇ ਜਿੱਥੇ ਰਘਬੀਰ ਬੋਲੀ ਬਹੁਤ ਹੀ ਉਤਸ਼ਾਹਿਤ ਨਜ਼ਰ ਆ ਰਹੇ ਨੇ ,ਉੱਥੇ ਹੀ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲੇਗਾ ਅਤੇ ਜਿਸ ਗੀਤ 'ਚ ਬੋਹੀਮੀਆਂ ਹੋਣ ਤਾਂ ਉਹ ਗੀਤ ਕਿਸ ਪੱਧਰ ਦਾ ਹੋਵੇਗਾ ਇਸ ਦਾ ਅੰਦਾਜ਼ਾ ਤੁਸੀਂ ਖੁਦ ਲਗਾ ਸਕਦੇ ਹੋ । 'ਮੁੰਡੇ ਮਰ ਜਾਣਗੇ' ਨੂੰ ਲੈ ਕੇ ਰਘਬੀਰ ਬੋਲੀ ਤਾਂ ਉਤਸ਼ਾਹਿਤ ਹਨ ,ਪਰ ਇਹ ਗੀਤ ਲੋਕਾਂ ਦੀਆਂ ਉਮੀਦਾਂ 'ਤੇ ਕਿੰਨਾ ਖਰਾ ਉਤਰੇਗਾ ਇਹ ਤਾਂ ਗੀਤ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ।